Breaking: ਬੰਦੀ ਸਿੰਘਾਂ ਦੀ ਰਿਹਾਈ ਲਈ ਪੈਦਲ ਯਾਤਰਾ ਕਰ ਰਹੇ ਭਾਈ ਹਰਮਿੰਦਰ ਸਿੰਘ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ
#BandiSingh #BhaiHarminderSingh #SikhTalmelCommittee #Jalandhar #SriAkalTakhtSahib #HazurSahib #PatnaSahib #AnandpurSahib #DamdamaSahib #SikhNews #PunjabNews #AmritpalSingh #SikhCommunity #ReligiousJourney #JalandharNews
Punjab Hotmail, ਜਲੰਧਰ: ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਪੈਦਲ ਯਾਤਰਾ ਕਰ ਰਹੇ ਭਾਈ ਹਰਮਿੰਦਰ ਸਿੰਘ ਦਾ ਅੱਜ ਜਲੰਧਰ ਵਿਖੇ ਸਿੱਖ ਤਾਲਮੇਲ ਕਮੇਟੀ ਵੱਲੋਂ ਭਰਵਾਂ ਸਨਮਾਨ ਕੀਤਾ ਗਿਆ।

ਭਾਈ ਹਰਮਿੰਦਰ ਸਿੰਘ ਇਸ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ 9 ਵਾਰ ਪੈਦਲ ਦਰਸ਼ਨ ਕਰ ਚੁੱਕੇ ਹਨ।
1 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਨਾਨਕ ਚੀਰਾ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹੁੰਦੀ ਹੋਈ ਵਾਪਸ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਅਰਦਾਸ ਨਾਲ ਸਮਾਪਤ ਹੋਵੇਗੀ।
ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹੱਲਾ ਵਿਖੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਹੇਠ ਭਾਈ ਹਰਮਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਆਰਥਿਕ ਸਹਿਯੋਗ ਵੀ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਭਾਈ ਹਰਮਿੰਦਰ ਸਿੰਘ ਦੀ ਇਹ ਘਾਲਣਾ ਅਤੇ ਸਿੱਖ ਕੌਮ ਪ੍ਰਤੀ ਸਮਰਪਣ ਪ੍ਰੇਰਣਾਦਾਇਕ ਹੈ ਅਤੇ ਗੁਰੂ ਸਾਹਿਬ ਅੱਗੇ ਕੀਤੀਆਂ ਅਰਦਾਸਾਂ ਜ਼ਰੂਰ ਰੰਗ ਲਿਆਉਣਗੀਆਂ।ਇਸ ਮੌਕੇ ਭਾਈ ਹਰਮਿੰਦਰ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ ਦੀ ਸਿੱਖੀ ਪ੍ਰਤੀ ਤੜਪ ਅਤੇ ਸਮਰਪਣ ਨੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ।
ਇਸ ਮੌਕੇ ਗੁਰਦੀਪ ਸਿੰਘ ਕਾਲੀਆ ਕਾਲੋਨੀ, ਹਰਜੋਤ ਸਿੰਘ ਲੱਕੀ, ਜੋਗਿੰਦਰ ਸਿੰਘ ਜੋਗੀ, ਕੀਮਤੀ ਭਗਤ, ਗੁਰਵਿੰਦਰ ਸਿੰਘ ਨਾਗੀ, ਪਲਵਿੰਦਰ ਸਿੰਘ ਬਾਬਾ, ਅਮਨਦੀਪ ਸਿੰਘ ਬੱਗਾ, ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਸੁਖਦੇਵ ਸਿੰਘ ਸੁੱਖਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਖੇ ਵੀ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਹੇਠ ਭਾਈ ਹਰਮਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।
