AmritsarBreaking NewsChandigarhCityDelhiFeaturedIndiaJalandharReligiousअमृतसरजालंधरदिल्लीदेश-विदेशधर्म-कर्मपंजाबराज्य समाचारलुधियाना

ਸਿੱਖ ਤਾਲਮੇਲ ਕਮੇਟੀ ਵੱਲੋਂ ਘੱਲੂਘਾਰਾ ਦਿਵਸ ਮੌਕੇ ਵਿਸ਼ੇਸ਼ ਅਰਦਾਸ ਸਮਾਗਮ, ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ

Spread the love

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੀਤੀ ਅਰਦਾਸ, ਛਬੀਲ ਅਤੇ ਦੇਗ ਦੇ ਲੰਗਰ ਲਗਾਏ

ਜਲੰਧਰ। ਸਿੱਖ ਤਾਲਮੇਲ ਕਮੇਟੀ ਵੱਲੋਂ ਜੂਨ 1984 ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਭਾਈ ਸੁਬੇਗ ਸਿੰਘ ਅਤੇ ਹੋਰ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਪਵਿੱਤਰ ਯਾਦ ਵਿੱਚ ਪੁਲੀ ਅਲੀ ਮੁਹੱਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਕੌਮ ਦੀ ਸ਼ਾਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹ ਸਦਾ ਲਈ ਕੌਮ ਦੇ ਪ੍ਰੇਰਣਾ ਸਰੋਤ ਹਨ।

ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਅਤੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਆਪਣੀ ਪਹਿਚਾਣ ਗੁਆ ਬੈਠਦੀਆਂ ਹਨ। ਸਮਾਗਮ ਦੌਰਾਨ ਸੰਗਤਾਂ ਵੱਲੋਂ ਚੌਪਈ ਸਾਹਿਬ ਜੀ ਦੇ ਪਾਠ, ਸਮੂਹ ਸ਼ਹੀਦਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਅਤੇ ਦੇਗ ਵਰਤਾਉਣ ਉਪਰੰਤ ਛਬੀਲ ਦੇ ਲੰਗਰ ਲਗਾਏ ਗਏ।

ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। “ਸ਼ਹੀਦਾਂ ਦੀ ਸ਼ਹਾਦਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹੈ”।

ਇਸ ਮੌਕੇ ਤੇ ਛਬੀਲ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਕੀਮਤੀ ਭਗਤ ਜਸਵਿੰਦਰ ਸਿੰਘ ਜੌਲੀ ਪਰਮਿੰਦਰ ਸਿੰਘ ਡਿੰਪੀ ਜਤਿੰਦਰ ਸਿੰਘ ਖਾਲਸਾ ਗੁਰਵਿੰਦਰ ਸਿੰਘ ਨਾਗੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਪ੍ਰਭਜੋਤ ਸਿੰਘ ਖਾਲਸਾ ਪਰਮਪ੍ਰੀਤ ਸਿੰਘ ਵਿਟੀ ਪਰਦੀਪ ਸਿੰਘ ਵਿੱਕੀ ਸੁਖਦੀਪ ਸਿੰਘ ਸੰਦੀਪ ਸਿੰਘ ਫੁੱਲ ਰਣਜੀਤ ਪਵਨਜੀਤ ਸਿੰਘਗੁਰਜਿਤ ਸਿੰਘ ਪੋਪਲੀ ਜਸਪ੍ਰੀਤ ਸਿੰਘ ਭਾਟੀਆ ਹਰਪਾਲ ਸਿੰਘ ਪਾਲੀ ਚੱਢਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਗੋਪੀ ਬਾਜਵਾ ਵਿੱਕੀ ਕਾਲੀ ਬੱਗੂ ਬਜਾਜ ਗੁਰਵਿੰਦਰ ਸਿੰਘ ਪ੍ਰੀਤਮ ਸਿੰਘ ਬਾਵਾ ਸੰਨੀ ਗਤਕਾ ਮਾਸਟਰ ਗੁਰਸੇਵਕ ਸਿੰਘ ਨੰਦੂ ਸ਼ਰਮਾ ਗਗਨ ਭਾਟੀਆ ਪਲਵਿੰਦਰ ਸਿੰਘ ਬਾਬਾ ਅਰਵਿੰਦਰ ਪਾਲ ਸਿੰਘ ਬਬਲੂ ਮਨਮਿੰਦਰ ਸਿੰਘ ਭਾਟੀਆ ਗੁਰਮੀਤ ਸਿੰਘ ਭਾਟੀਆ ਅਮਨਦੀਪ ਸਿੰਘ ਬੱਗਾ ਲਖਬੀਰ ਸਿੰਘ ਲੱਕੀਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।

#GhallugharaDay #SikhTalmelCommittee #SriDarbarSahib #ShaheediDiwas #SantJarnailSinghBhindranwale #SikhHistory #ArdasSamagam #Jalandhar #PunjabNews #SikhCommunity #RememberingMartyrs #ShaheedSingh #WaheguruJi #PunjabUpdates #SikhHeritage

Leave a Reply

Your email address will not be published. Required fields are marked *