Breaking NewsChandigarhFeaturedJalandharPoliticsPunjab Governmentजालंधरपंजाबराज्य समाचार

ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਐਲਾਨ-ਏ-ਜੰਗ: 30 ਅਪ੍ਰੈਲ ਨੂੰ DC ਦਫ਼ਤਰ ਬਾਹਰ ਵੱਡਾ ਧਰਨਾ :ਇਕਬਾਲ ਸਿੰਘ ਢੀਂਡਸਾ

Spread the love

#PunjabPowerCut #AkaliDal #Jalandhar #ElectricityCrisis #PunjabNews #BhagwantMann #SukhbirBadal #Protest #BreakingNews #PunjabPolitics

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਜਲੰਧਰ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਢੀਡਸਾ ਜੀ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਸ ਗੱਲ ਤੇ ਵਿਚਾਰ ਕੀਤਾ ਗਿਆ ਕਿ ਦਿਨੋ ਦਿਨ ਵਧਦੀ ਗਰਮੀ ਨਾਲ ਜਿੱਥੇ ਲੋਕ ਪਹਿਲਾਂ ਤੋਂ ਹੀ ਬਹੁਤ ਪਰੇਸ਼ਾਨ ਹਨ।

ਉੱਥੇ ਹੀ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਬਿਜਲੀ ਕੱਟ ਲਗਾ ਕੇ ਲੋਕਾਂ ਨੂੰ ਹੋਰ ਮਾਰ ਮਾਰ ਰਹੀ ਹੈ ਇਹ ਕਿਸੇ ਵੀ ਚੀਜ਼ ਤੋਂ ਰਾਹਤ ਨਹੀਂ ਦੇ ਸਕਦੇ ਪਰ ਹਮੇਸ਼ਾ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਿੱਚ ਸਰਕਾਰ ਪਹਿਲੇ ਨੰਬਰ ਤੇ ਆ ਰਹੀ ਹੈ।

ਗੱਲ ਕਰਦੇ ਸਰਦਾਰ ਢੀਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਹਿੰਦਾ ਹੈ ਤੇ ਆਮ ਸੰਗਤ ਦੀ ਲੜਾਈ ਲੜਨ ਲਈ ਹਰ ਵੇਲੇ ਤਤਪਰ ਤਿਆਰ ਰਹਿੰਦਾ ਹੈ।

ਉਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਿਰਦੇਸ਼ਾਂ ਤੇ ਜਲੰਧਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਸਮੁੱਚੀ ਟੀਮ ਵੱਲੋਂ ਪ੍ਰਧਾਨ ਇਕਬਾਲ ਸਿੰਘ ਢੀਡਸਾ ਜੀ ਦੀ ਇੱਕ ਅਗਵਾਈ ਵਿੱਚ ਇੱਕ ਵਿਸ਼ੇਸ਼ ਧਰਨਾ 30 ਅਪ੍ਰੈਲ 2026 ਨੂੰ ਜਲੰਧਰ ਦੇ ਡੀਸੀ ਦਫਤਰ ਮੂਹਰੇ ਦਿੱਤਾ ਜਾਏਗਾ।

ਜਿੱਥੇ ਇਸ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਵਿੱਚ ਇਸ ਗੱਲ ਦੀ ਆਵਾਜ਼ ਪਹੁੰਚਾਈ ਜਾਏਗੀ ਕਿ ਆਮ ਜਨਤਾ ਨੂੰ ਆ ਰਹੀ ਪਰੇਸ਼ਾਨੀ ਤੋਂ ਦੂਰ ਕੀਤਾ ਜਾਵੇ ਸਰਦਾਰ ਢੀਂਡਸਾ ਨੇ ਦੱਸਿਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਸੂਬਾ ਬਿਜਲੀ ਸਰਪਲਸ ਸੂਬਾ ਸੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਉੱਚੀ ਸੋਚ ਨਾਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਚ ਵੱਧ ਤੋਂ ਵੱਧ ਵੱਡੇ ਤੋਂ ਵੱਡੇ ਥਰਮਲ ਪਲਾਂਟ ਲਗਾਏ ਅਤੇ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਤੇ ਨਿਰੰਤਰ ਬਿਜਲੀ ਦੀ ਸਪਲਾਈ ਚੱਲਦੀ ਰਹਿੰਦੀ ਸੀ।

ਪਰ ਜਿੱਦਾਂ ਹੀ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਤੇ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਅਤੇ ਹੁਣ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਬਹੁਤ ਹੀ ਬੁਰੇ ਢੰਗ ਨਾਲ ਪੰਜਾਬੀਆਂ ਦਾ ਨੁਕਸਾਨ ਕੀਤਾ ਹੈ ਤੇ ਜਿੱਦਾਂ ਹਰ ਸਾਲ ਗਰਮੀ ਵਿੱਚ ਲੰਬੇ ਕੱਟ ਲੱਗਦੇ ਹਨ।

ਉਸੇ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੇ ਤੇ ਲੰਬੇ ਕੱਟ ਲੱਗ ਰਹੇ ਹਨ ਜੋ ਹਾਲੇ ਗਰਮੀ ਦੀ ਸ਼ੁਰੂਆਤ ਹੋਈ ਹੈ ਤੇ ਸਰਕਾਰ ਬਿਜਲੀ ਦੇਣ ਚ ਬਿਲਕੁਲ ਨਾਕਾਮ ਸਾਬਤ ਹੋ ਰਹੀ ਹੈ। ਜੋ ਦਿਨੋ ਦਿਨ ਗਰਮੀ ਵਧਣੀ ਹੈ ਤੇ ਤੋਂ ਹਾਲਾਤ ਹੋਰ ਵੀ ਜਿਆਦਾ ਬੁਰੇ ਹੋਣਗੇ ।

ਇਹਨਾਂ ਬੁਰੇ ਹਾਲਾਤਾਂ ਤੋਂ ਬਚਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵਿਸ਼ੇਸ਼ ਧਰਨਾ ਲਗਾਇਆ ਗਿਆ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੇ ਕੰਨਾਂ ਚ ਆਵਾਜ਼ ਪਹੁੰਚੀ ਜਾਵੇ ਕਿ ਪੰਜਾਬ ਦੀ ਅਵਾਮ ਬਹੁਤ ਦੁਖੀ ਹੈ।

ਸਰਦਾਰ ਇਕਬਾਲ ਸਿੰਘ ਢੀਡਸਾ ਜੀ ਨੇ ਗੱਲ ਕਰਕੇ ਦੱਸਿਆ ਸ਼ਹਿਰੀ ਲੋਕ ਸਰਕਾਰ ਨੂੰ ਵੱਧ ਤੋਂ ਵੱਧ ਟੈਕਸ ਦਿੰਦੇ ਹਨ ਤਾਂ ਹੀ ਸਰਕਾਰਾਂ ਚੱਲਦੀਆਂ ਹਨ ਪਰ ਵੱਧ ਤੋਂ ਵੱਧ ਟੈਕਸ ਭਰਨ ਦੇ ਬਾਵਜੂਦ ਵੀ ਜਦੋਂ ਇੱਕ ਉਹਨਾਂ ਦੀ ਬੁਨਿਆਦੀ ਸਹੂਲਤ ਬਿਜਲੀ ਹੈ ਜਿਸ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੈ ਜਲਦੀ ਤੋਂ ਜਲਦੀ ਇਹਨਾਂ ਕੱਟਾਂ ਨੂੰ ਦੂਰ ਕੀਤਾ ਜਾਵੇ।

ਦੇ ਲੋਕ ਤਾਂ ਜੋ ਪੰਜਾਬ ਦੇ ਲੋਕ ਆਰਾਮ ਨਾਲ ਜ਼ਿੰਦਗੀ ਜੀ ਸਕਣ।

ਇਸ ਮੌਕੇ ਵਿਨੋਦ ਕੋਲ ਜੀ ਕੋਆਰਡੀਨੇਟਰ ਹਲਕਾ ਵੈਸਟ ਮਨੀਸ਼ ਗਿੱਲ ਜੀ ਮੀਤ ਪ੍ਰਧਾਨ ਐਸਸੀ ਵਿੰਗ ਪੰਜਾਬ ਅੰਮ੍ਰਿਤਵੀਰ ਸਿੰਘ ਯੂਥ ਪ੍ਰਧਾਨ ਰਾਜਬੀਰ ਸਿੰਘ ਸ਼ੰਟੀ ਮੁੱਖ ਬੁਲਾਰਾ ਤੇ ਸਾਹਿਬ ਸਿੰਘ ਢਿੱਲੋ ਹਰਪ੍ਰੀਤ ਸਿੰਘ ਸਿੰਘ ਸਚਦੇਵਾ ਜਗਦੇਵ ਸਿੰਘ ਜੰਗੀ ਗੌਰਵ ਮਹੇ ਦਲਵਿੰਦਰ ਸਿੰਘ ਬੜਿੰਗ ਜਸਬੀਰ ਸਿੰਘ ਵਾਲੀਆ ਮਹਿੰਦਰ ਸਿੰਘ ਬਿੱਟੂ ਜਸਵੀਰ ਸਿੰਘ ਪਵਿੰਦਰ ਸਿੰਘ ਠੁਕਰਾਲ ਜਰਨਲ ਸਕੱਤਰ ਜਸਬੀਰ ਸਿੰਘ ਲਾਡੀ ਸਰਕਲ ਪ੍ਰਧਾਨ ਅਮਿਤ ਰਿਕੀ ਗਿੱਲ ਉਹ ਮੁੰਡੇ ਦੀ ਕਮਲਦੀਪ ਸਿੰਘ ਰੰਧਾਵਾ ਰਜੇਸ਼ ਭਗਤ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *