AmritsarBreaking NewsChandigarhCityDelhiFeaturedGovernmentJalandharMohaliReligiousअपराध समाचारजालंधरदेश-विदेशधर्म-कर्मपंजाबराज्य समाचार

ਬੰਦੀ ਸਿੰਘਾਂ ‘ਤੇ ਬਿਆਨ ਨੂੰ ਲੈ ਕੇ ਤਿੱਖਾ ਵਿਰੋਧ: ਸਿੱਖ ਤਾਲਮੇਲ ਕਮੇਟੀ ਨੇ BJP ਆਗੂ ਨੂੰ ਦਿੱਤੀ ਇਤਿਹਾਸ ਪੜ੍ਹਨ ਦੀ ਸਲਾਹ

Spread the love

#BandiSingh #SikhCommunity #PunjabNews #PoliticalStatement #SikhHistory #JusticeForBandiSingh #BreakingNews #PunjabPolitics #SGPC #HumanRights

ਪੰਜਾਬ ਹੌਟਮੇਲ, ਜਲੰਧਰ। ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ‘ਚ ਮਾਫ਼ੀ ਮੰਗਣ ਵਾਲੇ ਬਿਆਨ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਨੇ ਭਾਜਪਾ ਆਗੂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ 30 ਤੋਂ ਵੱਧ ਸਾਲਾਂ ਤੋਂ ਕਈ ਬੰਦੀ ਸਿੰਘ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਅਤੇ ਕਈਆਂ ਨੇ ਆਪਣੀ ਸਜ਼ਾ ਤੋਂ ਵੱਧ ਸਮਾਂ ਵੀ ਕੱਟ ਲਿਆ ਹੈ, ਫਿਰ ਵੀ ਉਨ੍ਹਾਂ ਨੂੰ ਰਿਹਾਈ ਨਹੀਂ ਮਿਲੀ।

ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਪਰਬਜੋਤ ਸਿੰਘ ਬੇਦੀ ਅਤੇ ਦਮਨਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਜਪਾ ਨੇਤਾ ਦੇ ਇਸ ਬਿਆਨ ਨਾਲ ਪਾਰਟੀ ਦੀ ਸੋਚ ਸਾਫ਼ ਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਵਿੱਚ ਕਦੇ ਵੀ ਕਿਸੇ ਨੇ ਧਰਮ ਲਈ ਮਾਫ਼ੀ ਨਹੀਂ ਮੰਗੀ, ਸਗੋਂ ਕੌਮ ਦੀ ਆਨ-ਬਾਨ ਲਈ ਕੁਰਬਾਨੀਆਂ ਦਿੱਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਸਿੱਖੀ ਮਰਯਾਦਾ ਤੋਂ ਹਟਾਉਣ ਦੀ ਕੋਸ਼ਿਸ਼ ਕਰਨਾ ਗਲਤ ਸੋਚ ਹੈ ਅਤੇ ਸਿੱਖ ਕੌਮ ਹਮੇਸ਼ਾ ਗੁਰੂ ਸਾਹਿਬਾਨਾਂ ਦੇ ਦਰਸਾਏ ਰਾਹ ‘ਤੇ ਚੱਲਦੀ ਆਈ ਹੈ। ਇਸ ਮਾਮਲੇ ‘ਤੇ ਕਮੇਟੀ ਨੇ ਸਰਕਾਰ ਨੂੰ ਵੀ ਸੰਵੇਦਨਸ਼ੀਲ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *