Punjab News : ਬਲਾਤਕਾਰੀ ਬਾਬੇ ਨੂੰ ਹਾਈ ਕੋਰਟ ਵੱਲੋਂ ਬਰੀ ਕਰਨ ਨਾਲ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਈ:-ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। PUNJAB ਹਰਿਆਣਾ ਹਾਈ ਕੋਰਟ ਵੱਲੋਂ ਬਲਾਤਕਾਰ ਤੇ ਕਾਤਲਾਂ ਦੇ ਦੋਸ਼ੀ ਰਾਮ ਰਹੀਮ ਸੀਬੀਆਈ ਕੋਰਟ ਵੱਲੋਂ ਸਜ਼ਾ ਘਾਫ਼ਤਾ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਇਸ ਨੂੰ ਬਰੀ ਕਰਨ ਦੇ ਫੈਸਲੇ ਨੇ ਸਿੱਖਾਂ ਅੰਦਰ ਬੇਗਾਨਕੀ ਦੀ ਭਾਵਨਾ ਭਰ ਦਿੱਤੀ ਹੈ ਸਿੱਖਾਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਸਿੱਖਾਂ ਲਈ ਇਸ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਹੈ ਸਾਡੇ ਸਿੰਘ 30-32 ਸਾਲਾਂ ਤੋਂ ਜੇਲਾਂ ਵਿੱਚ ਬੰਦ ਹਨ। ਅਤੇ ਆਪਣੀਆਂ ਸਜਾਵਾਂ ਵਿ ਪੂਰੀਆਂ ਕਰ ਵੀ ਚੁਕੇ ਹਨ। ਪਰ ਉਹਨਾਂ ਨੂੰ ਕੋਰਟਾਂ ਵੀ ਰਿਹਾ ਨਹੀਂ ਕਰ ਰਹੀਆਂ। ਤਾਂ ਫਿਰ ਅਸੀਂ ਕਿਸ ਤਰ੍ਹਾਂ ਦੇਸ਼ ਵਿੱਚ ਸਭ ਲਈ ਇੱਕ ਕਾਨੂੰਨ ਦੀ ਗੱਲ ਕਰਦੇ ਹਾਂ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਭੁਪਿੰਦਰ ਸਿੰਘ ਛੇ ਜੂਨ, ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਬਲਾਤਕਾਰੀ ਬਾਬੇ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਬਰੀ ਕਰਨ ਦੇ ਫੈਸਲੇ ਨੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕਿਆ ਹੈ। ਉਹਨਾਂ ਕਿਹਾ ਕਿ ਬਾਰ ਬਾਰ ਸਿੱਖਾਂ ਨੂੰ ਇਸ ਦੇਸ਼ ਵਿੱਚ ਦੂਜੇ ਦਰਜੇ ਦਾ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ,ਅਤੇ ਬਾਰ ਬਾਰ ਬੇਗਾਨਗੀ ਮਹਿਸੂਸ ਕਰਵਾਈ ਜਾਂਦੀ ਹੈ। ਜੇਕਰ ਸਰਕਾਰਾਂ ਤੇ ਅਦਾਲਤਾਂ ਦਾ ਚਾਲ ਚਲਣ ਇਹੋ ਜਿਹਾ ਹੀ ਰਿਹਾ ਤਾਂ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਖਤਰੇ ਵਿੱਚ ਪੈ ਜਾਵੇਗੀ। ਇਸ ਮੌਕੇ ਤੇ ਤਜਿੰਦਰ ਸਿੰਘ ਸੰਤ ਨਗਰ,ਗੁਰਦੀਪ ਸਿੰਘ ਕਾਲੀਆ ਕਲੋਨੀ,ਗੁਰਵਿੰਦਰ ਸਿੰਘ ਨਾਗੀ,ਹਰਪਾਲ ਸਿੰਘ ਪਾਲੀ ਚੱਡਾ,ਸੰਨੀ ਸਿੰਘ ਉਬਰਾਏ,ਅਮਨਦੀਪ ਸਿੰਘ ਬੱਗਾ ਆਦਿ ਹਾਜਿਰ ਸਨ।