AdministrationAmritsarBreaking NewsChandigarhCityFeaturedIndiaJalandharPunjab GovernmentReligiousजालंधरदेश-विदेशधर्म-कर्मपंजाबराज्य समाचार

‘ਸਤਲੁਜ’ ਫ਼ਿਲਮ ‘ਤੇ ਪਾਬੰਦੀ ਜਾਰੀ ਰਹਿਣ ‘ਤੇ ਸਿੱਖ ਤਾਲਮੇਲ ਕਮੇਟੀ ਤੇ ਆਗਾਜ਼ NGO ਦਾ ਰੋਸ: ਗੁਰੂ ਘਰਾਂ ਨੂੰ ਫ਼ਿਲਮ ਘਰ-ਘਰ ਤੱਕ ਪਹੁੰਚਾਉਣ ਦੀ ਕੀਤੀ ਅਪੀਲ

Spread the love

#SatlujFilm #Jalandhar #PunjabNews #SikhCommunity #FreedomOfExpression

Punjab Hotmail, ਜਲੰਧਰ: ਕੇਂਦਰ ਸਰਕਾਰ ਵੱਲੋਂ ‘ਸਤਲੁਜ’ ਫ਼ਿਲਮ ਦੀ ਰਿਲੀਜ਼ ਲਈ ਬਣਾਈ ਗਈ ਰੀਵਿਊ ਕਮੇਟੀ ਵੱਲੋਂ ਫ਼ਿਲਮ ‘ਤੇ ਪਾਬੰਦੀ ਬਰਕਰਾਰ ਰੱਖਣ ਦੀ ਸਿਫ਼ਾਰਸ਼ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ NGO ਨੇ ਇਸ ਫ਼ੈਸਲੇ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਸਾਂਝੇ ਬਿਆਨ ਵਿੱਚ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪ੍ਰੀਤਮ ਸਿੰਘ ਬੰਟੀ ਰਾਠੌਰ, ਪਰਮਪ੍ਰੀਤ ਸਿੰਘ ਵਿਟੀ, ਰਣਜੀਤ ਸਿੰਘ ਗੋਲਡੀ ਅਤੇ ਮਨਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਿੱਖ ਕੌਮ ‘ਤੇ ਹੋਏ ਅਤਿਆਚਾਰਾਂ ਨੂੰ ਦਰਸਾਉਂਦੀ ਇਸ ਫ਼ਿਲਮ ਨੂੰ ਰੋਕਣਾ ਦੁੱਖਦਾਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਕਾਂਗਰਸ ਅਤੇ ਭਾਜਪਾ ਦੋਵੇਂ ਸਿੱਖ ਕੌਮ ਦੇ ਮੁੱਦਿਆਂ ‘ਤੇ ਇੱਕੋ ਜਿਹੀ ਸੋਚ ਰੱਖਦੇ ਹਨ। ਆਗੂਆਂ ਨੇ ਕਿਹਾ ਕਿ ਹੁਣ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਗੁਰੂ ਘਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਸਿੱਖ ਕੌਮ ‘ਤੇ ਹੋਏ ਕਥਿਤ ਅਤਿਆਚਾਰਾਂ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇ।

ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਗੁਰੂ ਘਰ ਵਿੱਚ ਇਸ ਫ਼ਿਲਮ ਨੂੰ ਦਿਖਾਉਣ ਲਈ ਉਪਰਾਲੇ ਕੀਤੇ ਜਾਣ।

ਸੰਗਠਨਾਂ ਨੇ ਹਾਲ ਹੀ ਵਿੱਚ ਕੱਢੇ ਗਏ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਨੌਵੀਂ ਪਾਤਸ਼ਾਹੀ, ਗੁਰਦੁਆਰਾ ਆਦਰਸ਼ ਨਗਰ, ਗੁਰਦੁਆਰਾ ਗੁਰੂ ਤੇਗ ਬਹਾਦਰ (7 ਨੰਬਰ ਗਲੀ), ਗੁਰਦੁਆਰਾ ਗੁਰਦੇਵ ਨਗਰ, ਕਰਾਰ ਖਾਂ, ਪ੍ਰਭਾਤ ਨਗਰ ਗਾਜ਼ੀ ਗੁੱਲਾ, ਗੁਰਦੁਆਰਾ ਬਾਬਾ ਬਚਿੱਤਰ ਸਿੰਘ (ਬਸਤੀ ਮਿੱਠੂ), ਗੁਰਦੁਆਰਾ ਇੰਡਸਟਰੀਜ਼ ਏਰੀਆ,

ਗੁਰਦੁਆਰਾ ਅਜੀਤ ਨਗਰ, ਗੁਰਦੁਆਰਾ ਕ੍ਰਿਸ਼ਨਾ ਨਗਰ, ਵੱਖ-ਵੱਖ ਮੁਸਲਿਮ, ਬਾਲਮੀਕ ਅਤੇ ਹਿੰਦੂ ਭਾਈਚਾਰਿਆਂ, ਸ਼ਹੀਦ ਭਗਤ ਸਿੰਘ ਕਲੱਬ ਬਸਤੀ ਮਿੱਠੂ, ਪੁਨਰ ਸੁਰਜੀਤੀ ਅਕਾਲੀ ਦਲ, ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ NGO ਦੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਰਣਜੀਤ ਸਿੰਘ ਗੋਲਡੀ, ਅਮਰਜੀਤ ਸਿੰਘ ਮੰਗਾ, ਮਨਜੀਤ ਸਿੰਘ, ਇੰਦਰ ਪ੍ਰੀਤ ਸਿੰਘ ਸੋਢੀ, ਜਸਪ੍ਰੀਤ ਸਿੰਘ ਜੱਸੀ, ਪਰਦੀਪ ਸਿੰਘ ਵਿੱਕੀ, ਪ੍ਰੋ. ਸੁਖਜੀਤ ਸਿੰਘ, ਕਮਲਜੀਤ ਸਿੰਘ (ਵਰਦੀ ਹਾਊਸ), ਗਗਨ ਭਾਟੀਆ, ਡਾ. ਮਨਦੀਪ ਸਿੰਘ, ਗੁਰਵਿੰਦਰ ਸਿੰਘ ਲਾਟੀ, ਓਂਕਾਰ ਸਿੰਘ ਬਿੰਨੀ, ਰਾਣੂੰ, ਜਸਪ੍ਰੀਤ ਸਿੰਘ, ਅਸ਼ਨੂਰ ਸਿੰਘ, ਤਣੀ ਭਲਵਾਨ, ਅਪਾਰ ਜੋਤ ਸਿੰਘ, ਸੰਦੀਪ ਸਿੰਘ ਫੁੱਲ, ਵਿੱਕੀ ਆਨੰਦ, ਜਗਜੋਤ ਸਿੰਘ, ਰਾਘਵ ਮਿਸ਼ਰਾ, ਰਿਚੀ ਭਾਟੀਆ, ਮਨਿੰਦਰ ਸਿੰਘ ਬੇਦੀ, ਪ੍ਰਭਦੀਪ ਸਿੰਘ, ਕੁਲਦੀਪ ਸਿੰਘ, ਆਕਾਸ਼ ਗੁਗਲਾਨੀ, ਸੁੱਖਦੇਵ ਸਿੰਘ ਬਿੱਲਾ, ਰਜਿੰਦਰ ਪਾਲ ਸਿੰਘ, ਤਜਿੰਦਰ ਪਾਲ ਸਿੰਘ, ਦਵਿੰਦਰ ਸਿੰਘ ਫੌਜੀ, ਲਖੁ ਭਲਵਾਨ, ਅਮਨ ਸੇਠੀ, ਮੰਨੀ ਸਰੀਨ, ਅਜੇ ਹੰਸ, ਮਨੀ ਭਲਵਾਨ ਅਤੇ ਅਸੀਸ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।

Leave a Reply

Your email address will not be published. Required fields are marked *