AdministrationAmritsarBreaking NewsChandigarhCityFeaturedGovernmentIndiaJalandharMohaliPunjab GovernmentPunjab PoliceReligiousचंडीगढ़जालंधरदेश-विदेशधर्म-कर्मनई दिल्लीपंजाबफीचर्सराज्य समाचार

‘ਸਤਲੁਜ’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਜਲੰਧਰ ਵਿੱਚ ਵਿਸ਼ਾਲ ਰੋਸ ਮਾਰਚ: ਸਿੱਖ, ਹਿੰਦੂ, ਮੁਸਲਿਮ ਤੇ ਬਾਲਮੀਕੀ ਭਾਈਚਾਰੇ ਨੇ ਕੀਤੀ ਪਾਬੰਦੀ ਹਟਾਉਣ ਦੀ ਮੰਗ

Spread the love

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ (ਪਹਿਲਾਂ Punjab 95) ਨੂੰ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕਰਨ ‘ਤੇ ਲੱਗੀ ਪਾਬੰਦੀ ਦੇ ਵਿਰੋਧ ਵਿੱਚ ਜਲੰਧਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ NGO ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।

ਇਸ ਮਾਰਚ ਵਿੱਚ ਸਿੱਖ, ਹਿੰਦੂ, ਮੁਸਲਿਮ ਅਤੇ ਬਾਲਮੀਕੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਰੋਸ ਮਾਰਚ ਪੁਲੀ ਅਲੀ ਮੁਹੱਲਾ ਸਥਿਤ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸ਼੍ਰੀ ਰਾਮ ਚੌਂਕ (ਕੰਪਨੀ ਬਾਗ਼ ਚੌਂਕ) ਵਿੱਚ ਸਮਾਪਤ ਹੋਇਆ।

ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਸਰਕਾਰੀ ਤਸ਼ੱਦਦ ਦੇ ਵਿਰੋਧ ਵਿੱਚ ਨਾਅਰੇ ਲਿਖੇ ਹੋਏ ਸਨ।

ਆਗੂਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਬੇਕਸੂਰ ਸਿੱਖ ਨੌਜਵਾਨਾਂ ਨਾਲ ਹੋਏ ਕਥਿਤ ਜ਼ੁਲਮਾਂ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਇਸੇ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ ‘ਤੇ ਪਾਬੰਦੀ ਲਗਾਉਣਾ ਨਿੰਦਣਯੋਗ ਹੈ।

ਉਨ੍ਹਾਂ ਮੰਗ ਕੀਤੀ ਕਿ ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ ਅਤੇ ਚੇਤਾਵਨੀ ਦਿੱਤੀ ਕਿ ਫ਼ਿਲਮ ਰਿਲੀਜ਼ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।

ਮਾਰਚ ਦੀ ਅਗਵਾਈ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ ਅਤੇ ਮੋਹਿੰਦਰ ਪਾਲ ਸਿੰਘ ਬਿਨਾਕਾ ਨੇ ਕੀਤੀ।

ਇਸ ਮੌਕੇ ਸਰਬਜੀਤ ਸਿੰਘ ਰਾਜਪਾਲ, ਕੰਵਲਜੀਤ ਸਿੰਘ ਟੋਨੀ, ਰਜਿੰਦਰ ਸਿੰਘ ਮਿਗਲਾਨੀ, ਹਰਭਜਨ ਸਿੰਘ ਸੈਣੀ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਪਰਮਜੀਤ ਸਿੰਘ ਮਿੱਠੂ ਬਸਤੀ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖਾਲਸਾ, ਅਮਨਦੀਪ ਸਿੰਘ (ਏਕਤਾ ਵਿਹਾਰ), ਜਤਿੰਦਰ ਸਿੰਘ ਕੋਹਲੀ, ਜਸਬੀਰ ਸਿੰਘ ਬੱਗਾ,

ਜੋਗਿੰਦਰ ਸਿੰਘ ਜੋਗੀ, ਹਰਪ੍ਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਹਰਪ੍ਰੀਤ ਸਿੰਘ ਸੋਨੂ, ਹਰਵਿੰਦਰ ਸਿੰਘ ਚਿਟਕਾਰਾ, ਅਰਵਿੰਦਰ ਪਾਲ ਸਿੰਘ ਬਬਲੂ, ਪ੍ਰੀਤਮ ਸਿੰਘ ਬੰਟੀ ਰਾਠੌਰ, ਰਣਜੀਤ ਸਿੰਘ ਬੋਨੀ, ਸ਼ੈਰੀ ਚੱਢਾ, ਅਮਰਜੀਤ ਸਿੰਘ ਮੰਗਾਂ, ਜਰਨੈਲ ਸਿੰਘ ਜੈਲਾ, ਗੁਰਜੀਤ ਸਿੰਘ ਪੋਪਲੀ,

ਰਾਜਿੰਦਰ ਸਿੰਘ ਰੀਅਲ, ਗਗਨਦੀਪ ਸਿੰਘ ਨਾਗੀ, ਭੁਪਿੰਦਰ ਸਿੰਘ ਖਾਲਸਾ, ਮੁਹੰਮਦ ਅਲੀ ਲੱਕੀ ਨਾਹਰ, ਰਜਿੰਦਰ ਸਿੰਘ ਸੱਗੂ, ਰਜਿੰਦਰ ਸਿੰਘ ਬੈਂਸ, ਸਰਵਜੀਤ ਸਿੰਘ ਨੰਨੂ, ਲੱਕੀ ਧੀਮਾਨ, ਜਗਜੀਤ ਸਿੰਘ ਜੱਗੀ ਅਤੇ ਐਡਵੋਕੇਟ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰ ਰਹੇ।

ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ, ਸੰਗਠਨ ਦੇ ਸਰਪ੍ਰਸਤ ਹਾਜੀ ਆਬਿਦ ਹਸਨ ਸਲਮਾਨੀ, ਜਨਰਲ ਸਕੱਤਰ ਮਜ਼ਹਰ ਆਲਮ, ਮੁਹੰਮਦ ਸਿਕੰਦਰ, ਸਰਫਰਾਜ ਖਾਨ, ਸ਼ਕੀਲ ਖਾਨ, ਅਸਲਮ ਖਾਨ, ਅਰਮਾਨ, ਬਦਰੁਲ ਖਾਨ, ਸ਼ਹਜ਼ਾਦ ਸਲਮਾਨੀ, ਵਸੀਮ ਸਲਮਾਨੀ, ਜਾਏਕ ਖਾਨ, ਤਰੁਣ ਬੱਗਾ,

ਅਬਦੁੱਲਾ, ਵਸੀਮ ਖਾਨ, ਇਮਰਾਨ ਖਾਨ, ਅਰਸ਼ਦ ਅਲੀ, ਅਨਵਰ ਖਾਨ, ਸੋਨੂ, ਜੈਨੁਲ, ਲਵ ਦਕੋਹਾ, ਆਕਾਸ਼ ਨੰਗਲੀਆ, ਅਭੀ, ਭੁਵਨ, ਹਰਕਿਰਤ, ਸ਼ੈਰੀ, ਪ੍ਰੀਤਪਾਲ, ਤੁਸ਼ਾਰ ਦਕੋਹਾ ਸਮੇਤ ਹੋਰ ਕਈ ਸ਼ਖਸੀਅਤਾਂ ਵੀ ਇਸ ਮੌਕੇ ਹਾਜ਼ਰ ਸਨ।

Leave a Reply

Your email address will not be published. Required fields are marked *