AmritsarBreaking NewsChandigarhCityElectionsFeaturedIndiaJalandharPoliticsजालंधरपंजाबराजनीति समाचार

“ਪੰਥਕ ਏਕਤਾ ਸਮੇਂ ਦੀ ਸਭ ਤੋਂ ਵੱਡੀ ਲੋੜ” : ਸਿੱਖ ਤਾਲਮੇਲ ਕਮੇਟੀ ਨੇ ਸਭ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ

Spread the love

#Punjab #SikhPolitics #PanthicUnity #SikhTalmelCommittee #AmritpalSingh #SimranjitSinghMann #PunjabNews #SikhCommunity #QaumiInsafMorcha #BreakingNews #PunjabUpdate #SikhUnity

ਪੰਜਾਬ ਹੌਟਮੇਲ, ਜਲੰਧਰ। Sikh Talmel Committee ਨੇ ਪੰਜਾਬ ਵਿੱਚ ਵਧ ਰਹੀਆਂ ਪੰਥ ਵਿਰੋਧੀ ਤਾਕਤਾਂ ਅਤੇ ਸਿੱਖ ਮਸਲਿਆਂ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਸਾਰੀਆਂ ਪੰਥਕ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਇਕ ਮੰਚ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਆਪਸੀ ਹਉਮੈ, ਮਤਭੇਦ ਅਤੇ ਗਿੱਲੇ-ਸ਼ਿਕਵੇ ਤਿਆਗ ਕੇ ਹੀ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਸੰਭਵ ਹੈ।

ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਪੰਜਾਬ ਵਿੱਚ ਪੰਥਕ ਪਰੰਪਰਾਵਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਸਿੱਖ ਕੌਮ ਦੀ ਆਵਾਜ਼ ਕਮਜ਼ੋਰ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਬੰਦੀ ਸਿੰਘ ਪਿਛਲੇ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਪਰ ਵੱਖ-ਵੱਖ ਧੜਿਆਂ ਵਿੱਚ ਵੰਡ ਹੋਣ ਕਾਰਨ ਸਿੱਖ ਜਥੇਬੰਦੀਆਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਉੱਠ ਸਕੀ।

ਉਨ੍ਹਾਂ ਨੇ ਅਪੀਲ ਕੀਤੀ ਕਿ Amritpal Singh ਨਾਲ ਸੰਬੰਧਤ ਧਿਰ, Giani Harpreet Singh ਦੀ ਸੋਚ ਵਾਲੇ ਗਰੁੱਪ, Simranjit Singh Mann ਦੀ ਪਾਰਟੀ, ਬੀਬੀ ਸਤਵੰਤ ਕੌਰ, ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਕੌਮੀ ਇਨਸਾਫ਼ ਮੋਰਚਾ ਵਰਗੀਆਂ ਧਿਰਾਂ ਇਕੱਠੀਆਂ ਹੋ ਕੇ ਸਾਂਝੇ ਪਲੇਟਫਾਰਮ ‘ਤੇ ਚੋਣਾਂ ਲੜਨ।

ਕਮੇਟੀ ਨੇ ਕਿਹਾ ਕਿ ਪੰਥਕ ਏਕਤਾ ਨਾਲ ਹੀ ਪੰਜਾਬ ਅਤੇ ਸਿੱਖ ਕੌਮ ਦਾ ਭਲਾ ਸੰਭਵ ਹੈ ਅਤੇ ਇਹ ਸਮੂਹ ਪੰਜਾਬੀਆਂ ਦੀ ਭਾਵਨਾ ਵੀ ਹੈ।

Leave a Reply

Your email address will not be published. Required fields are marked *