ਸਰਬ ਧਰਮ ਸਭਾ ਵਲੋ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਲੰਗਰ ਲਗਾਏ ਗਏ
ਪੰਜਾਬ ਹੌਟਮੇਲ, ਜਲੰਧਰ। ਧੰਨ ਧੰਨ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਉਣ ਵਾਲੇ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੂੰ ਦੁੱਧ ਪਿਲਾਉਣ ਕਰਕੇ ਪਰਵਾਰ ਸਮੇਤ ਕੋਹਲੂ ਵਿੱਚ ਪੀਰੀਆਂ ਗਿਆ ਸੀ ਜੀ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਲੰਗਰ।

ਜਿਸ ਵਿੱਚ ਦੁੱਧ ਅਤੇ ਦਾਲ ਫੂਲਕਾ ਦੇ ਲੰਗਰ ਲਗਾਏ ਗਏ ਇਹ ਲੰਗਰ ਗਿਰਧਾਰੀ ਦੇ ਫਲਾਵਰ ਕਿੰਗ ਦੀ ਅਗਵਾਈ ਵਿੱਚ ਲਗਾਏ ਗਏ।
ਇਸ ਮੌਕੇ ਤੇ ਗਿਰਧਾਰੀ ਲਾਲ ਤੋਂ ਇਲਾਵਾ ਮਾਸਟਰ ਮਨੋਹਰ ਲਾਲ ਸੁਖਬੀਰ ਸਿੰਘ ਸ਼ਾਲੀਮਾਰ ਠੇਕੇਦਾਰ ਰਣਜੀਤ ਸਿੰਘ ਕੇ ਡੀ ਭੰਡਾਰੀ ਤਜਿੰਦਰ ਸਿੰਘ ਪਰਦੇਸੀ ਮੋਹਿੰਦਰ ਸਿੰਘ ਗੁੱਲੂ ਦਵਿੰਦਰ ਰੋਨੀ ਦੀਪਕ ਕਸ਼ਅਪ ਰਾਕੇਸ਼ ਕਸ਼ਅਪ ਜਨਕ ਰਾਜ ਹਰੀਸ਼ ਕਸ਼ਅਪ ਬਿੱਟੂ ਰਿੰਕੂ ਵਿਨੋਦ ਰਵੀ ਹਨੀ ਗੌਰਵ ਬਬਲੂ ਰਾਜੂ ਅਤੇ ਨਿੱਕੂ ਸ਼ਾਮਲ ਸਨ।
ਇਸ ਮੌਕੇ ਤੇ ਬੋਲਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਲਸਾਨੀ ਸ਼ਹਾਦਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਦਾ ਕੰਮ ਕਰਦੀ ਰਹੇਗੀ।
ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਨਾਲ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੀ ਸ਼ਹਾਦਤ ਸਾਡੇ ਦਿਲਾਂ ਨੂੰ ਸਦਾ ਰੌਸ਼ਨੀ ਦਿੰਦੀ ਰਹੇਗੀ।
#SarabDharamSabha #BabaMotiRamMehra #ShaheediSmagam #LangarSeva #SahibzadaZorawarSingh #SahibzadaFatehSingh #MataGujriJi #SupremeSacrifice #InterfaithUnity #MilkAndLangar #CommunityService #MartyrsOfFaith #PunjabNews #HumanityAboveAll #LegacyOfSacrifice
