Punjab News : Amazon ਤੋਂ ਬਾਅਦ Flipkart ਤੇ ਵੀ ਆਨਲਾਈਨ ਪਵਿੱਤਰ ਗੁਟਕੇ ਵੇਚਣ ਦਾ ਲੱਗਾ ਪਤਾ -ਸਿੱਖ ਤਾਲਮੇਲ ਕਮੇਟੀ
Amazon ਤੇ Flipkart ਇੱਕ ਹਫਤੇ ਵਿੱਚ ਆਨਲਾਈਨ ਵਿਕਰੀ ਬੰਦ ਕਰਨ ਜਾਂ ਕਾਨੂੰਨੀ ਤੌਰ ਤੇ ਨਤੀਜੇ ਭੁਗਤਾਨ ਲਈ ਤਿਆਰ ਰਹਿਣ
पंजाब हॉटमेल, ਜਲੰਧਰ। Amazon ਤੇ ਆਨਲਾਈਨ ਪਵਿੱਤਰ ਗੁਟਕਾ ਸਾਹਿਬ ਦੀ ਵਿਕਰੀ ਸਾਹਮਣੇ ਆਉਣ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਵੱਲੋਂ ਆਵਾਜ਼ ਬੁਲੰਦ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਗੰਭੀਰ ਨੋਟਿਸ ਲਿਆ ਹੈ। ਜਿਸ ਦਾ ਸਿੱਖ ਤਾਲਮੇਲ ਕਮੇਟੀ ਸਵਾਗਤ ਕਰਦੀ ਹੈ।

ਪਰ ਹੁਣ ਸਿੱਖ ਤਾਲਮੇਲ ਕਮੇਟੀ ਨੇ ਆਨਲਾਈਨ ਵਪਾਰਿਕ ਵੈਬਸਾਈਟ Flipkart ਉੱਤੇ ਵੀ ਗੁਟਕਾ ਸਾਹਿਬ ਦੀ ਹੋ ਰਹੀ ਵਿਕਰੀ ਦਾ ਵੀ ਪਤਾ ਲਗਾਇਆ ਹੈ। ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਜੇਐਸ ਬੱਗਾ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਤਰਲੋਚਨ ਸਿੰਘ ਭਸੀਨ, ਗੁਰਵਿੰਦਰ ਸਿੰਘ ਸਿੱਧੂ ,ਸਤਪਾਲ ਸਿੰਘ ਸਿਦਕੀ ਨੇ ਸਖਤ ਤਾੜਨਾ ਕਰਦੇ ਕਿਹਾ ਹੈ ।

ਕਿ ਫਲਿਪਕਾਰਟ ਵਲੋ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਪਤਾ ਲੱਗਣ ਤੋਂ ਬਾਅਦ ਸਿੱਖ ਹਲਕਿਆਂ ਅੰਦਰ ਬਹੁਤ ਭਾਰੀ ਰੋਸ ਚੱਲ ਰਿਹਾ ਹੈ ।ਅਸੀਂ ਪੰਜਾਬ ਵਿੱਚ ਪੂਰਨ ਤੌਰ ਤੇ ਸ਼ਾਂਤੀ ਚਾਹੁੰਦੇ ਹਾਂ। ਪਰ ਅਜਿਹੀਆਂ ਹਰਕਤਾਂ ਜਿਸ ਨਾਲ ਗੁਰਬਾਣੀ ਦਾ ਨਿਰਾਦਰ ਅਤੇ ਸਤਿਕਾਰ ਵਿੱਚ ਕਮੀ ਆਉਂਦੀ ਹੋਵੇ ।ਅਸੀਂ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕਰਾਂਗੇ।

ਅਸੀਂ ਇਨਾਂ ਦੋਨੋਂ ਆਨਲਾਈਨ ਕੰਪਨੀਆਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੰਦੇ ਹਾਂ। ਕਿ ਜੇਕਰ ਇਹਨਾਂ ਵਪਾਰਕ ਵੈੱਬਸਾਈਟਾ ਵੱਲੋਂ ਇਹ ਵਿਕਰੀ ਤੁਰੰਤ ਬੰਦ ਨਾ ਕੀਤੀ ਗਈ ਤੇ ਇਹਨਾਂ ਪਵਿੱਤਰ ਗੁਟਕਾ ਸਾਹਿਬ ਵਾਲੀਆਂ ਪੋਸਟਾਂ ਨਾ ਹਟਾਈਆਂ ਗਈਆਂ। ਤਾਂ ਉਸ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਦੇ ਕਾਨੂੰਨੀ ਸਲਾਹਕਾਰ ਸਲਾਹਕਾਰ ਐਡਵੋਕੇਟ ਜੇਪੀ ਸਿੰਘ, ਐਡਵੋਕੇਟ ਮਨਵੀਰ ਸਿੰਘ ,ਅਤੇ ਤਰਲੋਚਨ ਸਿੰਘ ਭਸੀਨ ਰਾਹੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਵੈਬਸਾਈਟਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ।

ਅਤੇ ਇਹਨਾਂ ਦੇ ਜਲੰਧਰ ਵਿਚਲੇ ਦਫਤਰ ਪੂਰਨ ਤੌਰ ਤੇ ਬੰਦ ਕਰਵਾਏ ਜਾਣਗੇ। ਇਸ ਸਬੰਧੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ (ਕਾਲੀਆ ਕਲੋਨੀ), ਵਿੱਕੀ ਸਿੰਘ ਖਾਲਸਾ, ਲਖਬੀਰ ਸਿੰਘ ਲੱਕੀ, ਗੁਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ ਪਾਲੀ ਚੱਡਾ, ਸੰਨੀ ਸਿੰਘ ਓਬਰਾਏ, ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ ਰੋਬਿਨ , ਚੰਨੀ ਕਾਲੜਾ, ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ