Breaking NewsChandigarhCityElectionsFeaturedJalandharPoliticsReligiousजालंधरदेश-विदेशधर्म-कर्मपंजाब

ਵੱਖ ਵੱਖ ਪਾਰਟੀਆਂ ਦੇ ਆਗੂ ਆਪਣੇ ਵਿਰੋਧੀਆਂ ਦੀ ਕਿਰਦਾਰ ਕੁਸ਼ੀ ਕਰਨ ਅਤੇ ਨਿੱਜੀ ਹਮਲੇ ਕਰਨ ਤੋਂ ਬਚਣ: ਸਿੱਖ ਤਾਲਮੇਲ ਕਮੇਟੀ

Spread the love

ਪੰਜਾਬ ਹੌਟਮੇਲ ਬਿਯੂਰੋ, ਜਲੰਧਰ। ਜਿਵੇਂ ਜਿਵੇਂ ਚੋਣਾਂ ਦੇ ਦਿਨ ਨਜਦੀਕ ਆ ਰਹੇ ਹਨ ਵੱਖ ਵੱਖ ਪਾਰਟੀਆਂ ਆਪਣੇ ਆਪਣੇ ਦਲ ਦਾ ਵੱਧ ਤੋਂ ਵੱਧ ਪਰਚਾਰ ਕਰ ਰਹੀਆਂ ਹਨ। ਪਰ ਇਸ ਦੋਰਾਨ ਦੇਖਣ ਨੂੰ ਆ ਰਿਹਾ ਹੈ ਹਰ ਆਗੂ ਆਪਣੇ ਵਿਰੋਧੀ ਆਗੂਆ ਦੀ ਨੀਵੇਂ ਪੱਧਰ ਤੇ ਜਾਕੇ ਕਿਰਦਾਰਕੁਸ਼ੀ ਕਰ ਰਹੇ ਹਨ ਅਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ ਜੌ ਕਿ ਸਭਿਅਕ ਸਮਾਜ ਵਿਚ ਬੁਹਤ ਹੀ ਗੈਰ ਜਿੰਮੇਵਾਰੀ ਵਾਲਾ ਰਵਈਆ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਵੱਖ ਵੱਖ ਪਾਰਟੀਆਂ ਵਿਚ ਕੁੱਝ ਗੈਰ ਜਿਮੇਵਾਰ ਲੋਗ ਆਪਣੀ ਪਾਰਟੀ ਦਾ ਪਰਚਾਰ ਕਰਨ ਦੀ ਥਾਂ ਸਮਾਜ ਵਿਚ ਜ਼ਹਿਰ ਫੈਲਾਣ ਦਾ ਕੰਮ ਕਰ ਰਹੇ ਹਨ।

ਓਹਨਾ ਕਿਹਾ ਕਿ ਸੋਸ਼ਲ ਮੀਡੀਆ ਤੇ ਏ ਆਈ ਨਾਲ ਵੀਡਿਓ ਬਣਾ ਕੇ ਬੁਹਤ ਹੀ ਬੇਹੂਦਾ ਢੰਗ ਨਾਲ ਇਕ ਦੂਜੇ ਨੂੰ ਗ਼ਲਤ ਸਾਬਤ ਕਰਨ ਲਈ ਨੀਵੇ ਪੱਧਰ ਦਾ ਰਸਤਾ ਅਪਣਾਇਆ ਜਾ ਰਿਹਾ ਹੈ ਜੌ ਕਿ ਕਿ ਇਸ ਤਰਾ ਨਾਲ ਕੀਤੇ ਪਰਚਾਰ ਨਾਲ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿ ਸੁਨੇਹਾ ਦੇਣਾ ਚਾਹੁੰਦੇ ਹਾਂ।

ਕਿਸੇ ਵੀ ਪਾਰਟੀ ਦਾ ਰਾਜ ਆਵੇ ਗਰੁ ਸਾਹਿਬਾਨ ਵੱਲੋਂ ਬਖਸ਼ੀ ਭਾਈਚਾਰਕ ਸਾਂਝ ਤੇ ਪੰਜਾਬੀਅਤ ਦੀਆਂ ਸ਼ਾਨਦਾਰ ਰਵਾਇਤਾਂ ਉਤੇ ਆਂਚ ਨਹੀਂ ਆਉਣੀ ਚਾਹੀਦੀ।

ਸਿੱਖ ਤਾਲਮੇਲ ਕਮੇਟੀ ਵੱਖ ਵੱਖ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਪੰਜਾਬ ਦੀ ਚੜਦੀਕਲਾ ਲਈ ਆਪਣਾ ਪ੍ਰੋਗਰਾਮ ਦਸੋ ਪਰ ਨੀਵੇਂ ਪੱਥਰ ਦੀ ਬਿਆਨਬਾਜ਼ੀ ਕਰਨ ਅਤੇ ਨਿੱਜੀ ਹਮਲੇ ਕਰਨ ਤੋਂ ਬਚਿਆ ਜਾਵੇ ਪੰਜਾਬੀਅਤ ਦੇ ਉੱਚੇ ਸੁੱਚੇ ਸਿਧਾਂਤ ਕਾਇਮ ਰੱਖੇ ਜਾਣ।

Leave a Reply

Your email address will not be published. Required fields are marked *