328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਤਰਲੋ ਮੱਛੀ ਕਿਉਂ: ਸਿੱਖ ਤਾਲਮੇਲ ਕਮੇਟੀ
ਪਂੰਜਾਬ ਹੌਟਮੇਲ, ਜਲੰਧਰ। ਜਦੋਂ ਤੋਂ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਦੋਸ਼ੀਆਂ ਤੇ ਐਫਆਈਆਰ ਦਰਜ ਹੋਈ ਹੈ ਉਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਐਫਆਈਆਰ ਦੇ ਬਹੁਤ ਇਤਰਾਜ ਹੈ ਅਤੇ ਉਹ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਤਰਲੋ ਮੱਛੀ ਹੋਈ ਪਈ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ 328, ਪਾਵਨ ਸਰੂਪ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਨਹੀਂ ਹੈ ਇਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਤੇ ਸਿੱਖ ਸੰਗਤ ਚਾਹੁੰਦੀ ਹੈ ਇਸ ਮਾਮਲੇ ਦੀ ਪੂਰੀ ਸੱਚਾਈ ਸੰਗਤਾਂ ਦੇ ਸਾਹਮਣੇ ਆਵੇ ਕਿਉਂਕਿ ਕੋਈ ਵੀ ਗੁਰੂ ਦਾ ਸਿੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਾਇਬ ਹੋਣੇ ਜਾਂ ਉਸ ਦੇ ਨਾਂ ਤੇ ਗੁਰੂ ਘਰ ਵਿੱਚ ਠੱਗੀ ਮਾਰਨੀ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਉਹਨਾਂ ਕਿਹਾ ਹੁਣ ਜਦੋਂ ਪੰਜਾਬ ਸਰਵਰ ਕੋਲੋਂ ਸਿੱਟ ਬਣਾ ਕੇ ਇਸ ਸਾਰੇ ਮਾਮਲੇ ਦੀ ਡੁੰਗਾਈ ਨਾਲ ਜਾਂਚ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਤਰ੍ਹਾਂ ਦਾ ਵੀ ਇਤਰਾਜ ਨਹੀਂ ਹੋਣਾ ਚਾਹੀਦਾ ਕਿਉਂਕਿ ਸਮੁੱਚੀ ਸੱਚਾਈ ਸਿੱਖ ਸੰਗਤਾਂ ਦੇ ਸਾਹਮਣੇ ਆਣੀ ਚਾਹੀਦੀ ਹੈ।
ਅਸੀਂ ਮੰਨਦੇ ਹਾਂ ਕਿ ਤੁਸੀਂ ਇਕ ਕਮੇਟੀ ਰਾਹੀਂ ਇਸ ਮਸਲੇ ਦੀ ਜਾਂਚ ਕਰਾਈ ਹੈ ਪਰ ਤੁਹਾਡੀ ਜਾਂਚ ਨਾਲ ਆਮ ਸਿੱਖ ਸੰਗਤਾਂ ਨੂੰ ਸੰਤੁਸ਼ਟੀ ਨਹੀਂ ਹੋਈ ਹੈ ਤੇ ਸਿੰਘ ਸੰਗਤਾਂ ਦੀ ਇਸ ਸਾਰੇ ਮਾਮਲੇ ਵਿਚ ਸੰਤੁਸ਼ਟੀ ਲਈ ਹੋਰ ਡੁੰਘਾਈ ਨਾਲ ਜਾਂਚ ਕੀਤੀ ਜਾਵੇ।
ਕਿਉਂਕਿ ਇੱਕ ਆਮ ਮਸਲਾ ਨਹੀਂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੌ ਉੱਪਰ ਸਿੱਖਾਂ ਲਈ ਕੁਛ ਵੀ ਨਹੀਂ ਹੈ ਤੇ ਸਮੁਚੀ ਕੌਮ ਇਸ ਮਾਮਲੇ ਪੂਰੀ ਡੂੰਘਾਈ ਨਾਲ ਜਾਂਚ ਚਾਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮਸਲੇ ਬਾਰ-ਬਾਰ ਟੰਗ ਅੜਾ ਕੇ ਇਸ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ।
ਜੋ ਸਿੱਖ ਸੰਗਤਾਂ ਨੂੰ ਪ੍ਰਵਾਨ ਨਹੀਂ ਹੈ ਸਗੋਂ ਸ੍ਰੋਮਣੀ ਕਮੇਟੀ ਸਿੱਟ ਨੂੰ ਸਹਿਯੋਗ ਕਰੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਇਸ ਮੌਕੇ ਤੇ ਤਜਿੰਦਰ ਸਿੰਘ ਸੰਤ ਨਗਰ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਹਰਪਾਲ ਸਿੰਘ ਪਾਲੀ ਚੱਢਾ ਮਜੂਦ ਸਨ।
#SikhCoordinationCommittee #SGPC #328Saroops #SacrilegeIssue #JusticeForSaroops #ProtectingTheAccused #SikhCommunity #ReligiousAccountability #PunjabNews #FaithAndJustice #sikhtalmelcommittee
