Breaking NewsChandigarhCityFeaturedPositive NewsReligiousजालंधरपंजाब

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਵਾਰਾ ਵਸਾਏ ਗਏ ਸ੍ਰੀ ਅਨੰਦਪਰ ਸਾਹਿਬ ਨੂੰ ਆਪ ਸਰਕਾਰ ਜਿਲਾ ਬਣਾਕੇ ਵਿਕਸਤ ਕਰੇ: ਸਿੱਖ ਤਾਲਮੇਲ ਕਮੇਟੀ

Spread the love

ਪੰਜਾਬ ਹੌਟਮੇਲ, ਜਲੰਧਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੁਆਰਾ ਜਮੀਨ ਖਰੀਦ ਕੇ ਚਕ ਨਾਨਕੀ ਵਸਾਇਆ ਗਿਆ ਸੀ ਜਿਸਦਾ ਬਾਅਦ ਵਿੱਚ ਦਸ਼ਮੇਸ਼ ਪਿਤਾ ਜੀ ਨੇ ਨਾਮ ਸ੍ਰੀ ਆਨੰਦਪੁਰ ਸਾਹਿਬ ਰਖਿਆ ਸੀ ਜਿੱਥੇ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਆਦ ਭਾਈ ਜੀਵਨ ਸਿੰਘ ਜੀ ਜਦੋਂ ਦਿੱਲੀ ਤੋਂ ਸੀਸ ਲਿਆਏ ਸਨ ਤਾਂ ਗੁਰੂ ਸਾਹਿਬ ਜੀ ਦੇ ਸੀਸ ਦਾ ਸਸਕਾਰ ਵੀ ਇੱਥੇ ਕੀਤਾ ਗਿਆ ਸੀ।

ਜਿੱਥੇ ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਆਨੰਦਪੁਰ ਸਾਹਿਬ ਨੂੰ ਪੰਜ਼ਾਬ ਸਰਕਾਰ ਜੋਂ ਗੁਰੂ ਸਾਹਿਬ ਜੀ 350ਸਹੀਦੀ ਦਿਹਾੜਾ ਆਪਣੇ ਤੌਰਤੇ ਵੱਡੇ ਪੱਧਰ ਤੇ ਮਨਾ ਰਹੀ ਹੈ ਉਸ ਸ੍ਰੀ ਆਨੰਦ ਪੁਰ ਸਾਹਿਬ ਜੀ ਨੂੰ ਪੰਜ਼ਾਬ ਸਰਕਾਰ ਜਿਲ੍ਹੇ ਦਾ ਦਰਜਾ ਦੇ ਕੇ ਵੱਡੇ ਪੱਧਰ ਤੇ ਵਿਕਸਤ ਕਰੇ।

ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀਂ ਹਰਪਾਲ ਸਿੰਘ ਚੱਢਾ ਹਰਪਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਸੱਤਪਾਲ ਸਿੰਘ ਸਿਦਕੀ ਹਰਵਿੰਦਰ ਸਿੰਘ ਚਿਟਕਾਰਾ ਨੇ ਇਕ ਸਾਂਝੇ ਬਿਆਨ ਵਿੱਚ ਪਰਗਟ ਕੀਤਾ ।

ਉਕਤ ਆਗੂਆਂ ਨੇ ਕਿਹਾ ਸ੍ਰੀ ਆਨੰਦ ਪੁਰ ਸਾਹਿਬ ਜੀ ਦੇ ਚਪੇ ਚਪੇ ਉਤੇ ਦਸਮੇਸ਼ ਪਿਤਾ ਜੀ ਘੋੜਿਆਂ ਦੇ ਟਾਪਾਂ ਦੀ ਅੱਜ ਵੀ ਆਵਾਜ਼ ਮਹਿਸੂਸ ਕੀਤੀ ਜਾ ਸਕਦੀ ਹੈ ਚਾਰ ਸਹਿਬਜ਼ਾਦਿਆਂ ਨੇ ਆਪਣਾ ਸਾਰਾ ਬਚਪਨ ਇਸੇ ਅਸਥਾਨ ਤੇ ਬਿਤਾਇਆ ਇਹੋ ਜਿਹੇ ਅਸਥਾਨ ਨੂੰ ਸੰਸਾਰ ਪੱਧਰ ਤੇ ਵਿਕਸਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਹੋਣੇ ਚਾਹੀਦੇ ਹਨ।

ਇਸ ਇਲਾਕੇ ਨੂੰ ਜਿਲ੍ਹਾ ਬਣਾਉਣਾ ਇਸ ਦਿਸ਼ਾ ਵੱਲ ਪਹਿਲਾ ਵੱਡਾ ਕਦਮ ਹੋਵੇਗਾ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸ੍ਰੀ ਆਨੰਦ ਸਹਿਬ ਵਿੱਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਏ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਨਾਗ਼ੀ ਰਣਜੀਤ ਸਿੰਘ ਨੋਨੀ ਹਰਪਾਲ ਸਿੰਘ ਪਾਲੀ ਬੰਟੀ ਰਾਠੌਰ ਕਰਮਜੀਤ ਸਿੰਘ ਨੂਰ ਉੱਤਮ ਸਿੰਘ ਹਰਨੇਕ ਸਿੰਘ ਨੇਕੀ ਹਾਜਰ ਸਨ।

Leave a Reply

Your email address will not be published. Required fields are marked *