ਸਕੂਟਰ ਮਾਰਕੀਟ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ਾਲ ਲੰਗਰ ਲਗਾਏ
ਪੰਜਾਬ ਹੌਟਮੇਲ, ਜਲੰਧਰ। ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਇਸੇ ਸੰਬੰਧ ਵਿੱਚ ਜਲੰਧਰ ਟੂ ਵੀਲਰ ਡੀਲਰਸ ਐਸੋਸੀਏਸ਼ਨ ਵੱਲੋਂ ਬਿੰਦਰਾ ਪਰਿਵਾਰ ਦੇ ਸਹਿਯੋਗ ਨਾਲ ਸਕੂਟਰ ਮਾਰਕੀਟ ਪੁਲੀ ਅਲੀ ਮੁਹੱਲਾ ਵਿਖੇ ਵੱਖ ਵੱਖ ਪਦਾਰਥਾਂ, ਜਿਨਾਂ ਵਿੱਚ ਕੜੀ ਚੋਲ, ਛੋਲੇ ਅਤੇ ਕੜਾਹ ਦੇ ਵਿਸ਼ਾਲ ਲੰਗਰ ਲਗਾ ਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਗਿਆ।

ਸਭ ਤੋਂ ਪਹਿਲਾਂ ਚੌਪਈ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ।ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਉਪਰੰਤ ਸਮੁੱਚੇ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ ।ਲੰਗਰ ਵੰਡਣ ਦੀ ਸੇਵਾ ਕਰਨ ਵਾਲਿਆਂ ਵਿੱਚ ਵਰਿੰਦਰ ਸਿੰਘ ਬਿੰਦਰਾ, ਦਲਜੀਤ ਸਿੰਘ ਕ੍ਰਿਸਚਿਲ ,ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਜੀਤ ਸਿੰਘ ਕ੍ਰਿਸਚਿਲ ,ਨਰਿੰਦਰ ਪਾਲ ਸਿੰਘ ਬਿੰਦਰਾ ,ਮਨਪ੍ਰੀਤ ਸਿੰਘ ਬਿੰਦਰਾ , ਰਵਿੰਦਰ ਸਿੰਘ ਉਬਰਾਏ, ਪਰਮਿੰਦਰ ਸਿੰਘ ਮੱਕੜ ,ਗੁਰੂ ਇਕਬਾਲ ਸਿੰਘ, ਬਾਬਾ ਜਤਿੰਦਰ ਸਿੰਘ ਚੰਦਨ ,ਚੰਦਰ ਸ਼ਰਮਾ, ਦਮਨਜੀਤ ਸਿੰਘ, ਦਸ਼ਮੇਸ਼ ਸਿੰਘ, ਹਰਅਜ਼ੀਜ਼ ਸਿੰਘ ਬਿੰਦਰਾ, ਗਗਨਦੀਪ ਸਿੰਘ, ਮਨਜੀਤ ਸਿੰਘ, ਨਵਜਾਤ ਉਬਰਾਏ, ਪਬਰਾਜ, ਗੁਰਮੀਤ ਸਿੰਘ ਭਾਟੀਆ, ਬੋਬੀ ਬਹਲ ,ਰੋਹਿਤ ਕਾਲੜਾ, ਅਰੁਸ਼ ਕਾਲੜਾ, ਤਰੁਣ ਓਪਲ ,ਡੈਮੀ ਬਤਰਾ, ਸੰਨੀ ਗੁਪਤਾ, ਸਾਹਿਲ, ਲੱਕੀ ਸਿੱਕਾ, ਹਰਨੇਕ ਸਿੰਘ ਨੇਕੀ ਆਦਿ ਹਾਜ਼ਰ ਸਨ।