Breaking Newsअपराध समाचारअमृतसरचंडीगढ़जालंधरदेश-विदेशधर्म-कर्मपंजाबफीचर्स

Punjab News : ਪਵਿੱਤਰ ਗੁਟਕਾ ਸਾਹਿਬ ਦੀ Online ਵਿਕਰੀ ਤੁਰੰਤ ਬੰਦ ਕਰਨ Flipkart

Spread the love

ਸਿੱਖ ਤਾਲਮੇਲ ਕਮੇਟੀ ਵੱਲੋਂ online ਫਲਿਪਕਾਰਟ ਨੂੰ ਭੇਜਿਆ ਨੋਟਿਸ

पंजाब हॉटमेल, ਜਲੰਧਰ। ਗੁਰਬਾਣੀ ਦੇ ਗੁਟਕਾ ਸਾਹਿਬ ਦੀ online ਵਿਕਰੀ ਨੂੰ ਤੁਰੰਤ ਬੰਦ ਕਰਾਉਣ ਲਈ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਕਾਨੂੰਨੀ ਸਲਾਹਕਾਰ ਤਰਲੋਚਨ ਸਿੰਘ ਭਸੀਨ ਰਾਹੀਂ ਫਲਿਪਕਾਰਟ ਕੰਪਨੀ ਨੂੰ ਨੋਟਿਸ ਭੇਜ ਕੇ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ। ਫਲਿਪਕਾਰਟ ਦੇ ਡਾਇਰੈਕਟਰ ਪ੍ਰਭੂ ਬਾਲ ਸ੍ਰੀ ਨਿਵਾਸਨ ਦੇ ਨਾ ਤੇ ਭੇਜੇ ਨੋਟਿਸ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਕਾਨੂੰਨੀ ਸਲਾਹਕਾਰ ਤਰਲੋਚਨ ਸਿੰਘ ਭਸੀਨ ਨੇ ਕਿਹਾ ਕਿ ਅਗਰ ਕੰਪਨੀ ਵਲੋ ਪਵਿੱਤਰ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਬੰਦ ਨਾ ਹੋਈ ਤਾਂ ਮਜਬੂਰ ਸਾਡੀ ਕਮੇਟੀ ਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ਗੁਰਵਿੰਦਰ ਸਿੰਘ ਸਿੱਧੂ , ਅਤੇ ਕਾਨੂੰਨੀ ਸਲਾਹਕਾਰ ਤਰਲੋਚਨ ਸਿੰਘ ਭਸੀਨ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ । ਕਿ ਕਿਸੇ ਵੀ ਕੰਪਨੀ ਜਾ ਕਿਸੇ ਵੀ ਵਿਅਕਤੀ ਨੂੰ ਸਿੱਖ ਕੌਮ ਦੀਆਂ ਮਾਨ ਮਰਿਆਦਾ, ਧਾਰਮਿਕ ਲਿਟਰੇਚਰ ਜਾਂ ਭਾਵਨਾ ਨੂੰ ਠੇਸ ਪਹੁੰਚਾਣ ਦੀ ਆਗਿਆ ਨਹੀਂ ਦੇਵਾਂਗੇ।

ਅਸੀਂ ਕਿਸੇ ਵੀ ਦੋਸ਼ੀ ਭਾਵੇਂ ਉਹ ਕਿਸੇ ਵੀ ਉੱਚ ਅਹੁਦੇ ਤੇ ਹੋਵੇ ਜਾਂ ਜਿੰਨੀ ਵੱਡੀ ਕੰਪਨੀ ਦਾ ਮਾਲਕ ਹੋਵੇ। ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਦੋਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਵਾਂਗੇ । ਅਗਰ ਕਿਸੇ ਵੀ ਸਿੱਖ ਭਰਾ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ । ਤਾਂ ਉਹ ਤੁਰੰਤ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਆ ਕੇ ਸਾਡੇ ਕਾਨੂੰਨੀ ਸਲਾਹਕਾਰ ਨਾਲ ਸੰਪਰਕ ਕਰਨ, ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।

Leave a Reply

Your email address will not be published. Required fields are marked *