Punjab News : ਡੀਜੀਪੀ ਦੇ ਹੁਕਮ – ਹੁਣ ਦਫਤਰਾਂ ‘ਚ ਇੰਨੀ ਦੇਰ ਤੱਕ ਬੈਠਣਗੇ ਅਧਿਕਾਰੀ, ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ
ਪੰਜਾਬ ਹੌਟਮੇਲ, ਚੰਡੀਗੜ੍ਹ/ਪੰਜਾਬ/ਜਲੰਧਰ। ਡੀ.ਜੀ.ਪੀ. Punjab ਗੌਰਵ ਯਾਦਵ ਦੁਆਰਾ ਸਾਰੀਆਂ ਰੇਂਜ਼ਾਂ ਦੇ ਏ.ਡੀ.ਜੀ.ਪੀਜ਼./ਆਈ.ਜੀ.ਪੀਜ਼./ਡੀ.ਆਈ.ਜੀ., ਪੁਲਿਸ ਕਮਿਸ਼ਨਰਜ਼ , ਐਸ.ਐਸ.ਪੀਜ਼., ਸਬ ਡਵੀਜ਼ਨਲ ਡੀ.ਐਸ.ਪੀਜ਼. ਅਤੇ ਐਸ.ਐਚ.ਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣਗੇ।
ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਨਾਗਰਿਕਾਂ ਦੀ ਸੇਵਾ ਲਈ ਉਪਲਬਧ ਹੋਣਾ ਹੈ। ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਸਪੈਸ਼ਲ ਡੀ.ਜੀ.ਪੀ./ਐਡੀਸ਼ਨਲ ਡੀ.ਜੀ.ਪੀ. ਰੈਂਕ ਦੇ ਸੀਨੀਅਰ ਅਧਿਕਾਰੀਆਂ ਲਈ ਨਾਗਰਿਕਾਂ ਨੂੰ ਮਿਲਣ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਪਲਬਧ ਰਹਿਣ ਲਈ ਦਿਨ ਨਿਰਧਾਰਿਤ ਕੀਤੇ ਗਏ ਹਨ।
ਨਾਗਰਿਕਾਂ ਤੱਕ ਪਹੁੰਚ ਕਰਨਾ ਲੋਕ ਕੇਂਦਰਿਤ ਪੁਲਿਸਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਪੰਜਾਬ ਪੁਲਿਸ ਸੂਬੇ ਵਿੱਚ ਮਜ਼ਬੂਤ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।