ਨਿਹੰਗ ਸਿੰਘ ਸਭਾ ਵੱਲੋਂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ): ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨਿਹੰਗ ਸਿੰਘ ਸਭਾ ਬਸਤੀ ਸ਼ੇਖ ਵੱਲੋਂ ਅੱਜ ਸਜਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਸਵਾ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਨਿਹੰਗ ਨੇ ਦੱਸਿਆ ਕਿ ਦੱਸਿਆ ਕਿ ਮਿਤੀ ਚਾਰ ਜਨਵਰੀ ਦਿਨ ਐਤਵਾਰ ਨੂੰ ਦੁਪਹਿਰੇ ਦੇ ਠੀਕ ਇੱਕ ਵਜੇ ਗੁਰਦੁਆਰਾ ਹਰਕੀਰਤ ਸਾਧ ਸੰਗਤ ਨਿਹੰਗ ਨਿਵਾਸ ਤੋਂ ਆਰੰਭ ਹੋਏਗਾ।
ਇਸ ਨਗਰ ਕੀਰਤਨ ਵਿੱਚ ਸ਼ਬਦੀ ਜਥੇ ਘੋੜ ਸਵਾਰ ਨਿਹੰਗ ਸਿੰਘ ਗਤਕਾ ਪਾਰਟੀਆਂ ਸਬਦੀ ਜਥੇ ਤੇ ਸਕੂਲਾਂ ਦੇ ਬੱਚੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਨਾਮਧਾਰੀ ਜਥੇ ਪੰਜ ਦੇ ਸਿਰਮੋਰ ਧਾਰਮਿਕ ਸਿਆਸੀ ਪਾਰਟੀਆਂ ਹਿਸਾ ਲੈਣਗੀਆਂ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਸਿੰਘ ਪਿਆਰੇ ਕਰਨਗੇ ਤੇ ਸਰਪਰਸਤੀ ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ।
ਇਸ ਨਗਰ ਕੀਰਤਨ ਨਿਹੰਗ ਸਿੰਘ ਨਿਵਾਸ ਤੋਂ ਚੱਲਦਾ ਹੋਇਆ ਗੁਰਦੁਆਰਾ ਕਲਗੀਧਰ ਵਾਲਮੀਕੀ ਮੰਦਰ ਅੱਡਾ ਬਸਤੀ ਸ਼ੇਖ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਧ ਸੰਗਤ ਸਭਾ ਵੱਡਾ ਬਾਜ਼ਾਰ ਗੁਰਦੁਆਰਾ ਚਰਨ ਕਮਲ ਤੋਂ ਵਾਲਮੀਕੀ ਮੰਦਰ ਮੁਹੱਲਾ ਗੁਲਾਬੀਆ ਗੁਰੂ ਹਰਗੋਬਿੰਦ ਨਗਰ ਖਾਹ ਮੰਡੀ ਗੁਰਦੁਆਰਾ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਕੋਟ ਮੁਹੱਲਾ ਤੋਂ ਵਾਪਸ ਨਿਹੰਗ ਨਿਵਾਸ ਵੀ ਸਮਾਪਤ ਹੋਏਗਾ।
ਨਗਰ ਕੀਰਤਨ ਦੀ ਸਮੁਚੀ ਦੇਖ ਰੇਖ ਜੱਥੇਦਾਰ ਕੁਲਵੰਤ ਸਿੰਘ ਨਿਹੰਗ ਕਰਨਗੇ ਇਸ ਸਬੰਧ ਇਸ ਸਬੰਧ ਵਿੱਚ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪਹੁੰਚਕੇ ਸੱਦਾ ਪੱਤਰ ਦਿੱਤਾ ।
ਇਸ ਸਮੇਂ ਕਰਨ ਵੀਰ ਸਿੰਘ ਨਿਹੰਗ ਅਮਨਦੀਪ ਸਿੰਘ ਉੱਤਮ ਦੀਪ ਸਿੰਘ ਗੁਰਕੀਰਤ ਸਿੰਘ ਜੋਤ ਪ੍ਰਕਾਸ਼ ਹਾਜਰ ਸਨ ਸੱਦਾ ਪੁੱਤਰ ਪ੍ਰਾਪਤ ਕਰਨ ਵਾਲੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਸੋਨੂ ਪ੍ਰੋਫੈਸਰ ਰਣਜੀਤ ਸਿੰਘ ਅਤੇ ਹਰਜਿੰਦਰ ਸਿੰਘ ਪਰੂਥੀ ਹਾਜ਼ਰ ਸਨ।

ਗੁਰਦੁਆਰਾ ਇੰਡਸਟਰੀ ਏਰੀਆ ਵੱਲੋਂ ਕੱਢੇ ਗਏ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ ਨਾਲ ਹਰਭਜਨ ਸਿੰਘ ਸੈਣੀ ਪ੍ਰਧਾਨ ਸੰਤੋਖ ਸਿੰਘ ਸੈਣੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਅਤੇ ਹੋਰ ਵੀਰ।
#NagarKirtan #GuruGobindSinghJi #PrakashPurab #DasmeshPita #NihangSinghSabha #BastiSheikh #SikhReligion #SikhHeritage #PunjabNews #ReligiousProcession #GurudwaraHarkirtan #PanthicEvent #SikhUnity #Gatka #SikhTradition
