ਕਸ਼ਅਪ ਯੁਵਾ ਸ਼ਕਤੀ ਸੇਵਾ ਦਲ ਵੱਲੋਂ ਦਸ਼ਮੇਸ਼ ਪਿਤਾ, ਚਾਰ ਸਾਹਿਬਜ਼ਾਦੇ ਅਤੇ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਲੰਗਰ ਲਗਾਏ
ਪੰਜਾਬ, ਹੌਟਮੇਲ ਜਲੰਧਰ (ਮਨਮੋਹਨ ਸਿੰਘ)। ਧੰਨ ਧੰਨ ਦਸਮੇਸ਼ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਚਾਰ ਸਾਹਿਬਜਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਕਸ਼ਿਅਪ ਜੂਆ ਸ਼ਕਤੀ ਸੇਵਾ ਦਲ ਗੋਪਾਲ ਨਗਰ ਵੱਲੋ ਗੋਪਾਲ ਨਗਰ ਵਿਖੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ।

ਜਿਹਨਾਂ ਵਿੱਚ ਦੁੱਧ ਬਿਸਕੁਟ ਅਤੇ ਕੜਾਹ ਦਾ ਲੰਗਰ ਸ਼ਾਮਿਲ ਸੀ। ਇਸ ਮੌਕੇ ਤੇ ਜਥੇਬੰਦੀ ਚੇਅਰਮੈਨ ਗੁਲਸ਼ਨ ਕਸ਼ਿਅਪ ਅਤੇ ਪ੍ਰਧਾਨ ਰਾਜੂ ਕਸ਼ਅਪ ਨੇ ਕਿਹਾ ਦਸ਼ਮੇਸ਼ ਪਿਤਾ ਚਾਰ ਸਾਹਿਬਜਾਦਿਆਂ ਮਾਤਾ ਗੁਜਰ ਕੌਰ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀਆਂ ਲਾਸਾਨੀ ਕੁਰਬਾਨੀਆਂ ਕਰਕੇ ਅਸੀਂ ਅੱਜ ਸਿਰ ਉਠਾ ਕੇ ਚੱਲ ਰਹੇ ਹਾਂ।
ਅਸੀਂ ਸਾਡੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜੀ ਇਹਨਾਂ ਮਹਾਨ ਕੁਰਬਾਨੀਆਂ ਦੇ ਪ੍ਰੇਰਨਾ ਲੈ ਕੇ ਆਪਣੇ ਮਹਾਨ ਵਿਰਸੇ ਨਾਲ ਜੁੜ ਸਕੇ ਤੇ ਆਪਣੇ ਪੁਰਖਿਆਂ ਨੂੰ ਪਾਏ ਪੂਰਨਿਆਂ ਦੇ ਚੱਲ ਸਕੇ ਇਸ ਸੰਬੰਧ ਵਿਚ ਅਸੀਂ ਸਮੇਂ ਸਮੇਂ ਉਪਰਾਲੇ ਕਰਦੇ ਰਹਿੰਦੇ ਹਾਂ।
ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਜੋਗਿੰਦਰ ਕਸ਼ਿਅਪ ਵਿਜੇ ਮੌਂਟੀ ਦੀਪਕ ਕਸ਼ਿਅਪ ਬਲਦੇਵ ਜੋਨੀ ਰਕੇਸ਼ ਕੁਮਾਰ ਨੱਥਾ ਰਾਮ ਰਾਜੀਵ ਤਿਵਾੜੀ ਭੀਮ ਸੈਨ ਰਜੀਵ ਮਿਆਂਕ ਵਿਆਸ ਸ਼ਾਮਿਲ ਸਨ।
ਇਸ ਮੌਕੇ ਤੇ ਪਹੁੰਚੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸਲਾਹੁਣ ਯੋਗ ਹਨ ਜੋ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਰਹੇ ਹਨ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਕੋਈ ਪੁੰਨ ਨਹੀਂ ਹੈ।
#KashyapYuvaShaktiSevaDal #GopalNagar #LangarSeva #PrakashPurab #GuruGobindSinghJi #ChaarSahibzaade #MataGujriJi #BabaMotiRamMehra #DashmeshPita #SevaAndSimran #PunjabNews #JalandharNews #SocialService #YouthForSeva #HeritageAndCulture #SikhHistory
