Jalandhar News : 50 ਦੇ ਕਰੀਬ ਜਲੰਧਰ ਸ਼ਹਿਰ ਦੇ ਟਕਸਾਲੀ ਨੌਜਵਾਨ ਨਾਰਾਜ ਹੋ ਕੇ ਅਸਤੀਫਾ ਦੇ ਕੇ ਘਰ ਬੈਠੇ ਨੌਜਵਾਨਾਂ ਦੀ ਨਾਰਾਜ਼ਗੀ ਕਾਰਵਾਈ ਦੂਰ ਅਤੇ ਅਪਣੀ ਮਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਕੰਮ ਕਰਨ ਲਈ ਤੋਰਿਆ: ਸੁਖਮਿੰਦਰ ਸਿੰਘ ਰਾਜਪਾਲ
ਔਖੇ ਵੇਲੇ ਪਾਰਟੀ ਲਈ ਹਿਕਾਂ ਡਾਹ ਕੇ ਦਿਨ ਰਾਤ ਕੰਮ ਕਰਨ ਵਾਲੇ Jalandhar ਦੇ ਸੀਨੀਅਰ ਯੂਥ ਆਗੂਆਂ ਨੂੰ ਚੰਗੇ ਵਖਤ ਮਿਲੇਗਾ ਪੂਰਾ ਮਾਣ ਸਤਿਕਾਰ- ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ
ਪੰਜਾਬ ਹੌਟਮੇਲ, ਜਲੰਧਰ। ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਸੀਨੀਅਰ ਯੂਥ ਆਗੂਆਂ ਵਲੋਂ Jalandhar ਦੀ ਲੀਡਰਸ਼ਿਪ ਤੇ ਚੁੱਕੇ ਗਏ ਸੀ ਮਜ਼ਬੂਤੀ ਨਾਲ ਸਵਾਲ, ਜਲ਼ੰਧਰ ਦੀ ਲੀਡਰਸ਼ਿਪ ਵਲੋਂ ਪਾਰਟੀ ਦੇ ਵਿਚ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਹਾਰ ਇਕ ਵਰਕਰ ਪਾਰਟੀ ਦੀ ਚੜਦੀਕਲਾ ਲਈ ਅਤੇ ਮਜ਼ਬੂਤੀ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਤਾਂਕਿ ਪਾਰਟੀ ਤਗੜੀ ਹੋ ਸਕੇ ਜਲ਼ੰਧਰ ਸ਼ਹਿਰ ਦੇ ਜੌ ਟਕਸਾਲੀ ਪਰੀਵਾਰ ਜੌ ਕੀ ਪਿਛਲੇ 40-40 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸਨ ਉਹਨਾਂ ਪਰਿਵਾਰਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਸੀ ਚਾਹੇ ਇਹ ਸਮਾਂ ਨਾਰਾਜ਼ਗੀਆਂ ਵਾਲਾ ਨਹੀਂ ਸੀ ਸਿਰ ਤੇ ਇਲੈਕਸ਼ਨ ਨੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਸ਼ਹਿਰ ਦੀ ਇਸ ਕਾਰਗੁਜਾਰੀ ਬਾਰੇ ਜਾਣੂ ਕਰਵਾਇਆ ਗਿਆ ਸੀ। ਲੇਕਿਨ ਜਲੰਧਰ ਦੀ ਲੀਡਰਸ਼ਿਪ ਤੇ ਇਸ ਦਾ ਕੋਇ ਵੀ ਅਸਰ ਨਹੀਂ ਹੋ ਰਿਹਾ ਸੀ ਜਿੰਨਾ ਪਰਿਵਾਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਉਹਨਾਂ ਵਲੌਂ ਦਸੇ ਗਏ ਸੁਜਾਂਵਾਂ ਨੂੰ ਜਲੰਧਰ ਦੀ ਲੀਡਰਸ਼ਿਪ ਨਹੀਂ ਮੰਨਦੀ ਸੀ।
ਇਹਨਾਂ ਗਲਾਂ ਦੇ ਰੋਸ ਵਜੋਂ ਪਿਛਲੇ ਦਿਨੀਂ ਸੀਨੀਅਰ ਯੂਥ ਆਗੂਆਂ ਵਲੋਂ ਜਿਨਾ ਵਿਚ ਦੀਪ ਸਿੰਘ ਰਾਠੋਰ, ਗੁਰਪ੍ਰੀਤ ਸਿੰਘ ਸਚਦੇਵਾ, ਨਿਰਵੈਰ ਸਿੰਘ ਸਾਜਨ, ਹਰਮਨਪ੍ਰੀਤ ਸਿੰਘ ਅਸੀਜਾ,ਸੋਨੂੰ ਦੀਬਰਾ, ਗਗਨਦੀਪ ਸਿੰਘ ਅਸੀਜਾ, ਹਰਸ਼ਿਤ ਪਾਲ ਸਿੰਘ, ਗੁਰਸ਼ਰਨ ਸਿੰਘ,ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਚਸਕੀ, ਜਸਵਿੰਦਰ ਸਿੰਘ, ਸ਼ਰਨਦੀਪ ਸਿੰਘ, ਮਨਦੀਪ ਸਿੰਘ ਬੰਟੀ, ਹਰਮਨਜੀਤ ਸਿੰਘ, ਦੇਵ ਕੁਮਾਰ, ਯੁਵਰਾਜ ਸਿੰਘ, ਚੰਨਪ੍ਰੀਤ ਸਿੰਘ, ਚਰਨਜੀਤ ਸਿੰਘ, ਅਰਸ਼ਦੀਪ ਸਿੰਘ, ਅਜੈ ਸਹੋਤਾ,ਸੁਮੀਤ ਭਗਤ, ਅਭਿਜੀਤ ਸਿੰਘ, ਰਿਸ਼ਭ ਧੀਰ, ਪਿਯੂਸ਼ ਅੱਤਰੀ, ਅਤੇ ਕਈ ਹੋਰ ਯੂਥ ਅਗੁਆ ਅਤੇ ਵਰਕਰਾਂ ਨੇ ਜਲੰਧਰ ਦੀ ਲੀਡਰਸ਼ਿਪ ਦੇ ਇਸ ਰਵਈਏ ਪ੍ਰਤੀ ਰੋਸ ਵਜੋਂ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਘਰ ਬੈਠ ਗਏ ਸਨ।
ਸੁਖਮਿੰਦਰ ਰਾਜਪਾਲ ਨੇ ਨੌਜਵਾਨਾਂ ਦਾ ਗੁੱਸਾ ਦੂਰ ਕਰਦਿਆਂ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਮੀਟਿੰਗ
ਜਦੋਂ ਇਸ ਬਾਰੇ ਸ. ਸੁਖਮਿੰਦਰ ਸਿੰਘ ਰਾਜਪਾਲ ਸਿੰਘ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਜਿਲਾ ਜਲੰਧਰ ਨੂੰ ਪਤਾ ਲਗਾ ਤਾਂ ਉਹਨਾ ਦੀਆਂ ਭਾਵਨਾਵਾਂ ਨੂੰ ਸਮਜਦੇ ਹੋਏ ਰਾਜਪਾਲ ਨੇ ਤੁਰੰਤ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਸ ਸਾਰੇ ਕਤਨਕ੍ਰਮ ਦੀ ਜਾਣਕਾਰੀ ਦਿੱਤੀ। ਉਸ ਤੋਂ ਬਾਦ ਬੀਬੀ ਜੀ ਅਤੇ ਵਡਾਲਾ ਜੀ ਨੇ ਰਾਜਪਾਲ ਦੀ ਡਿਊਟੀ ਲਗਾਈ ਕੇ ਸਾਰੇ ਨੌਜਵਾਨਾਂ ਤੇ ਟਕਸਾਲੀ ਪਰਿਵਾਰਾਂ ਨੂੰ ਨੂੰ ਇਕੱਠਾ ਕਰੋ ਤਾਂ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਨੂੰ ਸੁਣਿਆ ਜਾ ਸਕੇ, ਕਲ ਰਾਤ ਨੂੰ ਬੀਬੀ ਜਗੀਰ ਕੌਰ ਜੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਵਿਸ਼ੇਸ ਤੌਰ ਤੇ ਨਿਰਵੈਰ ਸਿੰਘ ਸਾਜਨ ਦੇ ਗ੍ਰਹਿ ਜਲੰਧਰ ਵੈਸਟ ਵਿਖੇ ਆਏ। ਉਥੇ ਆਏ ਸੀਨੀਅਰ ਆਗੂਆਂ ਨੂੰ ਸਾਜਨ, ਰਾਠੋਰ, ਅਸੀਜਾ, ਸਚਦੇਵਾ ਅਤੇ ਹੋਰ ਆਏ ਯੂਥ ਵਰਕਰਾਂ ਨੇ ਉਹਨਾਂ ਅਗੇ ਆਹ ਵੀਚਾਰ ਰੱਖੇ ਕੀ ਅਸੀ ਟਕਸਾਲੀ ਪਰਿਵਾਰਾਂ ਵਿੱਚ ਜਨਮ ਲੈਣ ਦੇ ਬਾਵਜੂਦ ਵੀ 15-15 ਸਾਲ ਗਰਾਊਂਡ ਲੈਵਲ ਤੇ ਕੰਮ ਕਰ ਕੇ ਘਰ ਘਰ ਝੰਡੇ ਲਗਾ ਕੇ ਹਾਰਡ ਵਰਕ ਕਰ ਕੇ ਅੱਜ ਸਾਨੂ ਪਾਰਟੀ ਨੇ ਸਟੇਟ ਲੈਵਲ ਤੇ ਜੌ ਵੀ ਮਾਣ ਸਤਿਕਾਰ ਦਿਤਾ ਹੈ ਪਰ ਜਿਹੜੇ ਨੌਜਵਾਨ ਪਿਛਲੇ ਕੁਛ ਸਮਾਂ ਪਹਲੇ ਹੀ ਪਾਰਟੀ ਵਿਚ ਆਏ ਉਹਨਾਂ ਨੂੰ 15-20 ਸਾਲ ਕੰਮ ਕਰਨ ਵਾਲੇ ਆਗੂਆਂ ਨੂੰ ਉਹਨਾਂ ਦੇ ਬਰਾਬਰ ਦਾ ਉਹਦਾ ਦਿੱਤਾ ਗਿਆ ਹੈ। ਸਾਨੂ ਕਿਸੇ ਵੀ ਨਵੇਂ ਨੌਜਵਾਨ ਦੇ ਨਾਲ ਕੋਈ ਨਰਾਜਗੀ ਨਹੀਂ ਹੈ ਹਾਰ ਇਕ ਨੌਜਵਾਨ ਦਾ ਪਾਰਟੀ ਵਿਚ ਸਵਾਗਤ ਹੈ ਪਰ ਪਾਰਟੀ ਹਾਈਕਮਾਨ ਅਗੇ ਸਾਡੀ ਮੰਗ ਵੀ ਹੈ ਅਤੇ ਬੇਨਤੀ ਵੀ ਹੈ ਕੀ ਪਾਰਟੀ ਵਿਚ ਕੋਈ ਵੀ ਉਹਦਾ ਦੇਣਾ ਹੈ ਤਾਂ ਉਸ ਨੌਜਵਾਨ ਦਾ ਪਿਛੋਕੜ ਦੇਖ ਕੇ, ਵਰਕ ਦੇਖ ਕੇ, ਸੇਨਿਓਰਤੀ ਦੇਖ ਪਾਰਟੀ ਪ੍ਰਤੀ ਜਜ਼ਬਾ ਦੇਖ ਕੇ ਹੀ ਬਣਦਾ ਸਤਿਕਾਰ ਦਿੱਤਾ ਜਾਵੇ ਨਾ ਕਿ ਰਿਉੜੀਆਂ ਦੇ ਵਾਂਗ ਉਹਦੇ ਵੰਡੇ ਜਾਣ।
4 ਤਰੀਕ ਤੋਂ ਬਾਦ ਕੰਮ ਕਰਨ ਵਾਲੇ ਜੁਝਾਰੂ ਨੌਜਵਾਨਾਂ ਨੂੰ ਮੈਂ ਖ਼ੁਦ ਬਣਦਾ ਤੁਹਾਡਾ ਹਕ ਅਤੇ ਤੁਹਾਡਾ ਬਣਦਾ ਮਾਣ ਸਨਮਾਨ ਦਿਵਾਇਆ ਜਾਵੇਗਾ: ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ
ਸੀਨੀਅਰ ਯੂਥ ਆਗੂਆਂ ਦੇ ਆਹ ਵੀਚਾਰ ਸੁਣਨ ਤੋਂ ਬਾਦ ਬੀਬੀ ਜੀ ਅਤੇ ਵਡਾਲਾ ਜੀ ਨੇ ਸਹਿਮਤੀ ਪਰਗਟਾਈ ਅਤੇ ਭਰੋਸਾ ਦਿਤਾ ਕਿ ਤੁਹਾਡੀ ਗਲਾਂ ਬਿਲਕੁਲ ਦਰੁਸਤ ਹਨ ਅਤੇ ਅਸੀਂ ਤੂਹਾਨੂੰ ਸਾਰਿਆ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕੀ ਆਉਣ ਵਾਲੇ ਸਮੇਂ ਵਿਚ ਕੰਮ ਕਰਨ ਵਾਲੇ ਜੁਝਾਰੂ ਨੌਜਵਾਨਾਂ ਨੂੰ ਮੈਂ ਖ਼ੁਦ ਬਣਦਾ ਤੁਹਾਡਾ ਹਕ ਅਤੇ ਤੁਹਾਡਾ ਬਣਦਾ ਮਾਣ ਸਨਮਾਨ 4 ਤਰੀਕ ਤੋਂ ਬਾਦ ਦਿਵਾਇਆ ਜਾਵੇਗਾ। ਮੈਂ ਵੀ ਪਿਛਲੇ ਕਾਫੀ ਲਮੇ ਸਮੇਂ ਤੋਂ ਦੇਖ ਰਹੀ ਹਾਂ ਕੀ ਤੁਸੀ ਸਾਰੇ ਪਾਰਟੀ ਦੀ ਚੜਦੀਕਲਾ ਲਈ ਦਿਨ ਰਾਤ ਦ੍ਰਿੜ ਸੰਕਲਪ ਨਾਲ ਕੌਮ ਕਰ ਰਹੇ ਹੋ ਅੱਜ ਤੁਹਾਡੇ ਵਰਗੇ ਜੁਝਾਰੂ ਨੌਜਵਾਨਾਂ ਦੀ ਪਾਰਟੀ ਨੂੰ ਬਹੁਤ ਲੋੜ ਹੈ। ਬੀਬੀ ਜੀ ਨੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਨੂੰ ਤੁਰੰਤ ਮੌਕੇ ਤੇ ਹੀ ਸਾਰੀ ਸਥਿੱਤੀ ਨਾਲ ਜਾਣੂ ਕਰਵਾਇਆ ਤੇ ਦੋਵੇਂ ਲੀਡਰਾਂ ਨੇ ਮੋਕੇ ਤੇ ਹੀ ਨੌਜਵਾਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਜਿਹੜੀਆਂ ਕਮਿਆ ਰਹਿ ਗਿਆ ਹਨ ਉਹਨਾਂ ਨੂੰ ਛੇਤੀ ਹੀ ਦੁਰ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕੁਲਜੀਤ ਸਿੰਘ ਚਾਵਲਾ,ਹਰਪ੍ਰੀਤ ਸਿੰਘ ਸਚਦੇਵਾ, ਲੱਕੀ ਮਲਹੋਤਰਾ, ਸੁਭਾਸ਼ ਸੋਂਧੀ, ਅੰਮ੍ਰਿਤਬੀਰ ਸਿੰਘ, ਮਨਜੀਤ ਸਿੰਘ ਮਨਦੀਪ ਅਰੋੜਾ, ਵਿਸ਼ੁ ਗੋਰਾ, ਅਕਾਸ਼, ਅਭਿਸ਼ੇਕ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ, ਸੋਨੂੰ ਦਿਬਰਾ ਗਗਨਦੀਪ ਸਿੰਘ, ਆਦਿ ਮੌਜੂਦ ਸਨ।