Jalandhar News : ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਹੁੰ ਚੁਕਾਉਣ ਤੇ ਸਿੱਖ ਤਾਲਮੇਲ ਕਮੇਟੀ ਤੇ ਬਸਤੀ ਮਿੱਠੂ ਦੀ ਸਮੂਹ ਸੰਗਤਾ ਵੱਲੋਂ ਲੱਡੂ ਵੰਡੇ
पंजाब हॉटमेल, Jalandhar (पंजाब)। ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ, ਜੋਂ ਕਿ ਲਗਭਗ 4 ਲੱਖ ਵੋਟਾਂ ਲੈ ਕੇ ਜਿੱਤੇ ਹਨ, ਨੂੰ ਮੈਂਬਰ ਪਾਰਲੀਮੈਂਟ ਦੇ ਮੈਂਬਰ ਦੇ ਤੌਰ ਤੇ ਅੱਜ ਸਪੀਕਰ ਲੋਕ ਸਭਾ ਵੱਲੋਂ ਸਹੁੰ ਚੁਕਾਈ ਗਈ ਹੈ।ਇਸ ਨੂੰ ਲੈ ਕੇ ਸਮੁੱਚੀਆਂ ਸਿੱਖ ਸੰਗਤਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸੇ ਸਬੰਧ ਵਿੱਚ ਜਲੰਧਰ ਦੀ ਸਿਰਮੋਰ ਕਮੇਟੀ ਸਿੱਖ ਤਾਲਮੇਲ ਕਮੇਟੀ ਤੇ ਬਸਤੀ ਮਿੱਠੂ ਦੀ ਸਮੂਹ ਸੰਗਤ ਵੱਲੋਂ ਸਹੁੰ ਚੁੱਕਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਮੈਂਬਰਾਂ ਨੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਤੇ ਬੋਲਦਿਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ,ਪ੍ਰਧਾਨ ਪਰਮਜੀਤ ਸਿੰਘ,ਜਗਦੀਸ਼ ਸਿੰਘ ਹਰਪ੍ਰੀਤ ਸਿੰਘ ਨੀਟੂ ਤੇ ਵਿੱਕੀ ਸਿੰਘ ਖਾਲਸਾ ਨੇ ਕਿਹਾ ਹੁਣ ਜਦੋਂ ਭਾਈ ਸਾਹਿਬ ਜੀ ਨੇ ਮੈਂਬਰ ਪਾਰਲੀਮੈਂਟ ਦੀ ਸਹੁੰ ਚੁੱਕ ਲਈ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖ ਹੱਕਾਂ ਸਿੱਖਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ, ਜਿੰਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸਿੱਖਾਂ ਨਾਲ ਜੋ ਪੈਰ ਪੈਰ ਤੇ ਵਿਤਕਰਾ ਹੁੰਦਾ ਹੈ ।ਸਿੱਖ ਗੁਰੂਧਾਮਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਢਾਇਆ ਜਾ ਰਿਹਾ ਹੈ ਆਦੀ ਮੰਗਾਂ ਨੂੰ ਪਾਰਲੀਮੈਂਟ ਵਿੱਚ ਉਠਾਇਆ ਕਰਨਗੇ।
ਉਕਤ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਤੁਰੰਤ ਭਾਈ ਸਾਹਿਬ ਤੇ ਐਨ ਐਸ ਏ ਹਟਾਈ ਜਾਵੇ ,ਤਾਂ ਜੋ ਉਹ ਜੇਲ ਤੋਂ ਬਾਹਰ ਆ ਕੇ ਹਲਕਾ ਖੰਡੂਰ ਸਾਹਿਬ ਜਿਨਾਂ ਵੋਟਰਾਂ ਨੇ ਉਹਨਾਂ ਨੂੰ ਚੁਣਿਆ ਹੈ ।ਉਹਨਾਂ ਦੀ ਨੁਮਾਇਦੀ ਕਰ ਸਕਣ ।ਉਕਤ ਆਗੂਆਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਜਿਨਾਂ ਨੂੰ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਚੁਣਿਆ ਗਿਆ ਹੈ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸੋ ਚੁਕਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸ਼ਾ ਕੀਤੀ। ਅਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਲਈ ਇਕੱਠੇ ਹੋ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੰਤ ਨਗਰ( ਮੀਡੀਆ ਇੰਚਾਰਜ), ਗੁਰਦੀਪ ਸਿੰਘ (ਕਾਲੀਆ ਕਾਲੋਨੀ), ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ, ਚੰਨੀ ਕਾਲੜਾ,ਹਰਪ੍ਰੀਤ ਸਿੰਘ ਸ਼ੈਂਕੀ, ਮਨਵਿੰਦਰ ਸਿੰਘ ਭਾਟੀਆ,ਜਸਵਿੰਦਰ ਸਿੰਘ ਬੰਟੀ, ਦੀਪ ਰਾਠੌਰ, ਗਗਨਦੀਪ ਰਾਠੌਰ, ਨਿਹੰਗ ਨਿਹਾਲ ਸਿੰਘ, ਨਿਸ਼ਾਨ ਸਿੰਘ, ਸੁੱਚਾ ਸਿੰਘ ਵਨਰਾਜ,ਜਸਬੀਰ ਸਿੰਘ ਮਾਨ, ਸੁਖਦੇਵ ਸਿੰਘ ਖਾਲਸਾ, ਜੋਗਿੰਦਰ ਸਿੰਘ ਮਿੰਟੂ, ਕਰਨੈਲ ਸਿੰਘ, ਸੁਚਾ ਸਿੰਘ, ਜਰਨੈਲ ਸਿੰਘ ਖਾਲਸਾ, ਜੋਗਿੰਦਰ ਸਿੰਘ, ਸੰਟੀ ਵੀਰ, ਬੰਟੀ ਰਾਠੌਰ,ਆਦੀ ਹਾਜ਼ਰ ਸਨ।