Jalandhar News : ਸ਼ਬਦ ਚੌਂਕੀ ਵਿਚ ਗੁਰੂ ਜਸ ਕਰਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ
ਪੰਜਾਬ ਹੌਟਮੇਲ, Jalandhar । ਗੁਰੂ ਨਾਨਕ ਸਾਹਿਬ ਜੀ ਦੇ ਤੀਜੇ ਸਰੂਪ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਿਤੀ 22 ਮਈ ਨੂੰ ਆ ਰਿਹਾ ਹੈ । ਜਿਸ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ, ਗੋਪਾਲ ਨਗਰ ਤੋਂ ਇੱਕ ਵਿਸ਼ਾਲ ਸ਼ਬਦ ਚੌਂਕੀ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਬੱਚੇ ਸ਼ਾਮਿਲ ਹੋਏ। ਇਹ ਸ਼ਬਦ ਚੌਂਕੀ ਗੁਰੂ ਸਾਹਿਬ ਦੇ ਜੀ ਦੇ ਨਿਸ਼ਾਨ ਸਾਹਿਬ ਜੀ ਰਹਿਨੁਮਾਈ ਹੇਠ ਆਰੰਭ ਹੋਈ।
ਇਹ ਸ਼ਬਦ ਚੌਂਕੀ ਗੁਰੂ ਘਰ ਤੋਂ ਆਰੰਭ ਹੋ ਕੇ ਮੁਹੱਲਾ ਗੁਰਦੇਵ ਨਗਰ ,ਪ੍ਰਭਾਤ ਨਗਰ, ਗਾਜ਼ੀ ਗੁੱਲਾ, ਗੁਰੂ ਘਰ ਤੋਂ ਹੁੰਦੀ ਹੋਈ ਜੈਨ ਕਲੋਨੀ ਤੋ ਗੁਰਦੁਆਰਾ ਸਿੰਘ ਸਭਾ ਕਰਾਰ ਖਾਂ ਗੋਪਾਲ ਨਗਰ ਤੇ ਗੁਰਚਰਨ ਸਿੰਘ ਦੀ ਚੱਕੀ ਫੁੱਲਾਂ ਵਾਲੀ ਮਾਰਕੀਟ ਜਿੱਥੇ ਮਾਰਕੀਟ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੋ ਹੁੰਦੀ ਹੋਈ ਗੁਰਦੁਆਰਾ ਸੰਤ ਧਾਮ ਤੇ ਉਪਰੰਤ ਖਾਲਸਾ ਡੈਰੀ ਸਰਦਾਰ ਜਸਪਾਲ ਸਿੰਘ ਆਟਾ ਚੱਕੀ ਨਿਊ ਕਲੋਨੀ ਗੋਪਾਲ ਨਗਰ ਤੋਂ ਹੁੰਦੀ ਹੋਈ ਗੁਰੂ ਘਰ ਆ ਕੇ ਸਮਾਪਤ ਹੋਈ। ਸ਼ਬਦ ਚੌਂਕੀ ਗੁਰਬਾਣੀ ਦੇ ਸ਼ਬਦਾਂ ਪਰਵਾਹ ਲਗਾਤਾਰ ਚਲਦਾ ਰਿਹਾ। ਜਿੱਥੇ ਜਿੱਥੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਉਥੇ ਲੰਗਰ ਕਮੇਟੀਆਂ ਨੂੰ ਗੁਰੂ ਘਰ ਵੱਲੋਂ ਸਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਜਿੱਥੇ ਵੀ ਸ਼ਬਦ ਚੌਂਕੀ ਲੰਗਰ ਵਾਲੀ ਜਗਾ ਤੇ ਰੁਕਦੀ ਸੀ ਉਥੇ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਵੱਲੋਂ ਧੰਨ ਧੰਨ ਗੁਰੂ ਅਮਰਦਾਸ ਦੇ ਮਾਨਮਤੇ ਇਤਿਹਾਸ ਤੇ ਗੁਰੂ ਅਮਰ ਦਾਸ ਜੀ ਦੀ ਵਡਿਆਈਆਂ ਦਾ ਵਖਿਆਨ ਕੀਤਾ ਗਿਆ।
ਜਿਸ ਨੂੰ ਸੰਗਤਾਂ ਨੇ ਬੜੇ ਗੋਰ ਨਾਲ ਸੁਣਿਆ ਉਹਨਾਂ ਕਿਹਾ ਕਿ ਗੁਰੂਪੁਰਬ ਮਨਾਏ ਤਾਂ ਸਫਲ ਹਨ ਜੇ ਅਸੀਂ ਇਸ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਢਾਲ ਸਕੀਏ ਸੰਗਤਾਂ ਵਿੱਚ ਸ਼ਬਦ ਚੌਂਕੀ ਲਈ ਅਥਾਹ ਪਿਆਰ ਦੇਖਿਆ ਗਿਆ ਸ਼ਬਦ ਕੀਰਤਨ ਦੀ ਸੇਵਾ ਹਰਪ੍ਰੀਤ ਸਿੰਘ ਨੀਟੂ ਰਜਿੰਦਰ ਸਿੰਘ ਗੁਰਦੇਵ ਨਗਰ ਪਾਕਿਸਤਾਨ ਗੁਰਬਾਣੀ ਦੇ ਬੀਬੀ ਲਖਵਿੰਦਰ ਕੌਰ ਤੇ ਰਜਿੰਦਰ ਸਿੰਘ ਮਿਗਲਾਨੀ ਆਦਿ ਕਰ ਰਹੇ ਸਨ ਤੇ ਸੰਗਤਾਂ ਸੰਗਤੀ ਰੂਪ ਵਿੱਚ ਨਾਲ ਨਾਲ ਬਾਣੀ ਉਚਾਰ ਰਹੀਆਂ ਸਨ ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ, ਸਤਪਾਲ ਸਿੰਘ ਸਿਦਕੀ, ਹਰਪਾਲ ਸਿੰਘ ਚੱਢਾ, ਗੁਰਦੀਪ ਸਿੰਘ ਕਾਲੀਆ ਕਾਲੋਨੀ ਰਜਿੰਦਰ ਸਿੰਘ ਮਗਲਾਨੀ ਹਰਪ੍ਰੀਤ ਸਿੰਘ ਨੀਟੂ ਤਜਿੰਦਰ ਸਿੰਘ ਪਰਦੇਸੀ ਹਰਮਨਜੋਤ ਸਿੰਘ ਬਠਲਾ, ਗਗਨਦੀਪ ਸਿੰਘ ਮਗਲਾਨੀ, ਨਵਲਜੀਤ ਕੌਰ ਮਿਗਲਾਨੀ, ਰਜਿੰਦਰ ਕੌਰ, ਪਵਨਪ੍ਰੀਤ ਸਿੰਘ, ਅਮਨਜੀਤ ਸਿੰਘ, ਹਰਜਿੰਦਰ ਸਿੰਘ ਕੁਕੀ, ਜਪਨੂਰ ਸਿੰਘ, ਚਰਨਜੀਤ ਸਿੰਘ ਸੇਠੀ, ਹਰਜੀਤ ਸਿੰਘ ਕਾਲੜਾ, ਤਰਸੇਮ ਸਿੰਘ, ਬਲਵਿੰਦਰ ਸਿੰਘ ਅਤੇ ਜੋਸ਼ੀ ਕੁਲਦੀਪ ਸਿੰਘ ਚਰਨਜੀਤ ਸਿੰਘ ਮਿੰਟਾਂ ਰਜਿੰਦਰ ਸਿੰਘ ਗੁਰਦੇਵ ਨਗਰ ਆਦਿ ਹਾਜ਼ਰ ਸਨ।