Jalandhar News: ਪੰਜਾਬ ਸਾਹਿਤਕ ਮੰਚ ਜਲੰਧਰ ਵਲੋਂ ਸਾਹਿਤ ਦੀ ਸੇਵਾ,ਵਡਮੁੱਲਾ ਯੋਗਦਾਨ- ਸੰਤ ਡਾ. ਸੁਖਵੰਤ ਸਿੰਘ
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਸਾਹਿਤਕ ਮੰਚ ਜਲੰਧਰ ਜੋ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ, ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਾਹਿਤ ਦੇ ਖੇਤਰ ਵਿੱਚ ਨਿਵੇਕਲੀ ਪਹਿਚਾਣ ਬਣਾ ਰਿਹਾ ਹੈ। ਇਸ ਨਿਵੇਕਲੀ ਪਹਿਚਾਣ ਦੇ ਰੂਪ ਵਿੱਚ ਮਾਰਚ ਮਹੀਨੇ ਦਾ ਮਹੀਨਾਵਾਰ ਕਵੀ ਦਰਬਾਰ ਇਸ ਮੰਚ ਵੱਲੋਂ ਡੇਰਾ ਸ਼ਹੀਦ ਬਾਬਾ ਝੰਡਾ ਸਾਹਿਬ ਜੀ ਦੇ ਕਾਨਫਰੰਸ ਹਾਲ,ਪਿੰਡ ਨਾਹਲ, ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਡੇਰੇ ਦੇ ਮੁੱਖ ਸੰਚਾਲਕ ਸੰਤ (ਡਾ.) ਸੁਖਵੰਤ ਸਿੰਘ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਵੱਲੋਂ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਦਾ ਗੀਤ ਸੰਗ੍ਰਹਿ ‘ਖੁਸ਼ੀਆਂ ਵੰਡਿਆ ਕਰ’ ਲੋਕ ਅਰਪਣ ਕੀਤਾ ਗਿਆ ਤੇ ਸੰਤ ਸਾਹਿਬਾਨ ਨੇ ਹਾਜ਼ਰੀਨ ਨੂੰ ਸਾਹਿਤ ਨਾਲ ਜੁੜਨ ਸੰਬੰਧੀ ਪ੍ਰੇਰਿਤ ਵੀ ਕੀਤਾ।
ਇਸ ਸਮੇਂ 72 ਤੋਂ ਵੱਧ ਇਕੱਤਰਤ ਸ਼ਖਸ਼ੀਅਤਾਂ ਅਤੇ ਸਾਹਿਤਕਾਰਾਂ ਦਾ ਇਕੱਠ ਸਾਬਿਤ ਕਰਦਾ ਹੈ ਕਿ ਪੰਜਾਬ ਸਾਹਿਤਕ ਮੰਚ ਹਰ ਮਹੀਨੇ ਤਨ ਮਨ ਨਾਲ ਮਿਹਨਤ ਕਰਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਨਾਲ-ਨਾਲ ਬੁਲੰਦੀਆਂ ਨੂੰ ਵੀ ਛੋਹ ਰਿਹਾ ਹੈ।
ਮੰਚ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦੀ ਵੱਲੋਂ ਆਏ ਹੋਏ ਸਾਹਿਤਕਾਰ ਅਤੇ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖ਼ਲ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਉਂਦੇ ਹੋਏ ਅਵਤਾਰ ਸਿੰਘ ਬੈਂਸ ਦੇ ਗੀਤ ਸੰਗ੍ਰਹਿ ‘ਖੁਸ਼ੀਆਂ ਵੰਡਿਆ ਕਰ’ ਤੇ ਪਰਚਾ ਪੜ੍ਹਿਆ ਗਿਆ ਅਤੇ ਨਾਲ ਹੀ ਮੁੱਖ ਮਹਿਮਾਨ ਸੰਤ (ਡਾ.) ਸੁਖਵੰਤ ਸਿੰਘ ਜੀ ਦੇ ਵਾਤਾਵਰਣ ਅਤੇ ਸਾਹਿਤ ਸਬੰਧੀ ਪਿਆਰ ਦੀ ਸਾਂਝ ਦਾ ਵੀ ਜ਼ਿਕਰ ਕੀਤਾ ਗਿਆ।
ਇਸ ਸਾਹਿਤਕ ਸਮਾਗਮ ਵਿੱਚ ਮੰਚ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ, ਸਾਹਿਬਾ ਜੀਟਨ ਕੌਰ, ਮਨਜੀਤ ਸਿੰਘ ਅਤੇ ਅਦਬੀ ਦੁਨੀਆਂ ਮੰਚ ਦੇ ਪ੍ਰਧਾਨ ਜਗਦੀਸ਼ ਡਾਲੀਆ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਚ ਦੇ ਖਜਾਨਚੀ ਅਮਰ ਸਿੰਘ ਅਮਰ ਵੱਲੋਂ ਆਏ ਹੋਏ ਸਾਹਿਤਕਾਰਾਂ ਅਤੇ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
ਡੇਰੇ ਦੇ ਮੁੱਖ ਸੰਚਾਲਕ ਸੰਤ (ਡਾ.) ਸੁਖਵੰਤ ਸਿੰਘ ਜੀ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਅਤੇ ਸ਼ਖਸ਼ੀਅਤਾਂ ਦਾ ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ। ਸਾਰੇ ਆਏ ਹੋਏ ਸਾਹਿਤਕਾਰਾਂ ਅਤੇ ਸ਼ਖਸ਼ੀਅਤਾਂ ਲਈ ਚਾਹ ਅਤੇ ਲੰਗਰ ਪਦਾਰਥਾਂ ਦਾ ਪ੍ਰਬੰਧ ਡੇਰੇ ਵੱਲੋਂ ਬਾਖੂਬੀ ਕੀਤਾ ਗਿਆ।
ਪੰਜਾਬ ਸਾਹਿਤਕ ਮੰਚ ਵੱਲੋਂ ਮੁੱਖ ਮਹਿਮਾਨ (ਡਾ.) ਸੰਤ ਸੁਖਵੰਤ ਸਿੰਘ ਜੀ ਦਾ ਅਤੇ ਅਵਤਾਰ ਸਿੰਘ ਬੈਂਸ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦਾ ਲਾਈਵ ਪ੍ਰਸਾਰਣ ਡੇਰੇ ਦੇ ਯੂ ਟਿਊਬ ਚੈਨਲ ‘ਅਗਮ ਬਾਣੀ’ ਅਤੇ ਨਾਲ ਦੀ ਨਾਲ ‘ਪੰਜਾਬ ਦੇ ਲਿਖਾਰੀ’ ਚੈਨਲ ‘ਤੇ ਕੀਤਾ ਗਿਆ।
ਯਾਦ ਰਹੇ ਕਿ ਦਸੰਬਰ ਮਹੀਨੇ ਹੀ ਹੋਂਦ ਵਿੱਚ ਆਏ ਇਸ ਮੰਚ ਵੱਲੋਂ ਜਨਵਰੀ ਵਿੱਚ ਦਰਸ਼ਨ ਸਿੰਘ ਨੰਦਰਾ ਦਾ ਕਹਾਣੀ-ਸੰਗ੍ਰਹਿ ‘ਤੈਨੂੰ ਚੰਨ ਆਖਾਂ ਕਿ ਤਾਰਾ’, ਫਰਵਰੀ ਮਹੀਨੇ ਵਿੱਚ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ-ਸੰਗ੍ਰਹਿ ‘ਧਰਤੀ ਪੰਜਾਬ ਦੀਏ’ ਅਤੇ ਇਸ ਮਾਰਚ ਮਹੀਨੇ ਅਵਤਾਰ ਸਿੰਘ ਬੈਂਸ ਦਾ ਗੀਤ-ਸੰਗ੍ਰਹਿ ‘ਖੁਸ਼ੀਆਂ ਵੰਡਿਆ ਕਰ’ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਵਿੱਚ ਸੋਢੀ ਸੱਤੋਵਾਲੀ, ਦਰਸ਼ਨ ਸਿੰਘ ਨੰਦਰਾ, ਤਰਸੇਮ ਜਲੰਧਰੀ, ਜਰਨੈਲ ਸਿੰਘ ਸਾਖੀ, ਮਾਸਟਰ ਮਹਿੰਦਰ ਸਿੰਘ ਅਨੇਜਾ, ਪਰਮਦਾਸ ਹੀਰ, ਦਲਬੀਰ ਸਿੰਘ ਰਿਆੜ, ਜਗਦੀਸ਼ ਡਾਲੀਆ, ਪ੍ਰਿੰਸੀਪਲ ਸੁਰਿੰਦਰ ਮੋਹਣ, ਸੁਰਜੀਤ ਸਿੰਘ ਸਸਤਾ ਆਇਰਨ, ਹੀਰਾ ਲਾਲ ਮਲਹੋਤਰਾ, ਇੰਦਰ ਸਿੰਘ ਮਿਸਰੀ, ਡਾ. ਰਾਮ ਮੂਰਤੀ, ਸੰਤ ਸਿੰਘ ਸੰਧੂ, ਮਨੋਜ ਫਗਵਾੜਵੀਂ, ਐੱਸ ਐੱਸ ਸੰਧੂ, ਹਰਚਰਨ ਭਾਰਤੀ, ਹਰਵਿੰਦਰ ਸਿੰਘ ਅਲਵਾਦੀ, ਭਗਵੰਤ ਸਿੰਘ, ਤਨਜੀਤ ਕੌਰ, ਹਰਦੀਪ ਕੌਰ ਬੈਂਸ, ਸਾਹਿਬਾ ਜੀਟਨ ਕੌਰ, ਮੈਡਮ ਸੀਮਾ, ਬਲਜੀਤ ਕੌਰ, ਪ੍ਰੋ ਅਕਵੀਰ ਕੌਰ, ਮਾਲਾ ਅਗਰਵਾਲ, ਰੋਹਿਤ ਸਿੱਧੂ ਅਲੱਗ,
ਰਮੇਸ਼ ਨੁਸੀਵਾਲ, ਡਾ. ਰਕੇਸ਼ ਬਾਲੀ, ਅਵਤਾਰ ਸਿੰਘ ਖਾਲਸਾ, ਅਮਰ ਸਿੰਘ ਅਮਰ, ਹਰਜਿੰਦਰ ਸਿੰਘ ਜਿੰਦੀ, ਅਵਤਾਰ ਸਿੰਘ ਬੈਂਸ, ਮਨਜੀਤ ਸਿੰਘ, ਸੁਰਿੰਦਰ ਗੁਲਸ਼ਨ, ਸੁਖਦੇਵ ਸਿੰਘ ਗੰਢਵਾਂ, ਕੁਲਵਿੰਦਰ ਸਿੰਘ ਗਾਖ਼ਲ (ਸਟੇਟ ਅਵਾਰਡੀ), ਅਮਰੀਕ ਸਿੰਘ, ਪ੍ਰਭਜੋਤ ਸਿੰਘ ਰਾਣਾ, ਸੁਖਜਿੰਦਰ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ, ਅਰਮਨ ਸਿੰਘ, ਗੁਰਪ੍ਰੀਤ ਸਿੰਘ, ਹਰਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਸੁਰਿੰਦਰ ਪਾਲ, ਹਜ਼ਾਰੀ ਲਾਲ ਸ਼ਰਮਾ, ਹਰਮੇਸ਼ ਦੁੱਗ, ਜਸਵਿੰਦਰ ਮਿੰਟੂ, ਕੈਪਟਨ ਆਰ ਐੱਸ ਮੁਲਤਾਨੀ, ਲਖਵੀਰ ਸਿੰਘ ਅੱਠਵਾਲ, ਜਗਦੇਵ ਸਿੰਘ, ਮੱਘਰ ਸਿੰਘ, ਬਲਦੇਵ ਸਿੰਘ, ਦਲਜੀਤ ਕੌਰ, ਮਨੀਸ਼ਾ, ਨੀਲਮ ਰਾਣੀ, ਜਗਜੋਤ ਸਿੰਘ, ਜੇ ਰਿਆਜ਼, ਪੀ ਪੀ ਸਿੰਘ, ਬੌਬੀ ਅਤੇ ਹਰਪ੍ਰੀਤ ਨੇ ਆਪਣੀਆਂ ਉਮਦਾ ਰਚਨਾਵਾਂ ਨਾਲ ਹਾਜ਼ਰੀਨ ਨੂੰ ਸਰਸ਼ਾਰ ਕੀਤਾ।