Jalandhar New : Punjab ਸਾਹਿਤਕ ਮੰਚ ਵੱਲੋਂ ਮਹੀਨਾ ਵਾਰ ਕਵੀ ਦਰਬਾਰ ਕਰਵਾਇਆ ਗਿਆ
ਪੰਜਾਬ ਹੌਟਮੇਲ, ਜਲੰਧਰ। Punjab ਸਾਹਿਤਕ ਮੰਚ ਵੱਲੋਂ ਮਹੀਨਾ ਵਾਰ ਕਵੀ ਦਰਬਾਰ,ਬੈਂਸ ਪ੍ਰਾਪਰਟੀ ਡੀਲਰ,ਸਲੇਮਪੁਰ ਰੋਡ ਨੇੜੇ ਮਿਲਕ ਪਲਾਂਟ ਜਲੰਧਰ ਵਿਖੇ ਕਰਵਾਇਆ ਗਿਆ,ਜਿਸ ਵਿੱਚ ਸਾਹਿਤਕਾਰਾਂ ਦਰਸ਼ਨ ਸਿੰਘ ਨੰਦੜਾ,ਉਰਮਲਜੀਤ ਸਿੰਘ ਵਾਲੀਆ,ਸੋਢੀ ਸੱਤੋਵਾਲੀ, ਨਗੀਨਾ ਸਿੰਘ ਬਲੱਗਣ,ਲਾਲੀ ਕਰਤਾਰਪੁਰੀ,ਮੀਨੂੰ ਬਾਵਾ, ਗੁਰਦੀਪ ਸਿੰਘ ਉਜਾਲਾ,ਸੁੱਚਾ ਸਿੰਘ,ਕੁਨਾਲ ਕੁਮਾਰ,ਮੇਜਰ ਸਿੰਘ,ਡਾ: ਰਕੇਸ਼ ਬਾਲੀ,ਅਵਤਾਰ ਸਿੰਘ ਬੈਂਸ,ਸੁਖਦੇਵ ਸਿੰਘ ਗੰਢਵਾਂ, ਡਾ: ਮਨੋਜ ਫਗਵਾੜਵੀ, ਅਮਰ ਸਿੰਘ ਅਮਰ,ਹਰਜਿੰਦਰ ਸਿੰਘ ਜਿੰਦੀ ਅਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਨੇ ਕਵਿਤਾਵਾਂ ਅਤੇ ਗੀਤਾਂ ਰਾਹੀਂ ਹਾਜ਼ਰੀ ਲਗਾਈ।
ਇਸ ਸਮੇਂ ਹਾਜ਼ਰ ਸਾਹਿਤਕਾਰਾਂ ਵੱਲੋਂ ਮੰਚ ਦੀਆਂ ਗਤੀਵਿਧੀਆਂ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ, ਪੰਜਾਬ ਸਾਹਿਤਕ ਮੰਚ ਦੀ ਕਮੇਟੀ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਾਜ਼ਰ ਵਿਅਕਤੀਆਂ ਵੱਲੋਂ ਸਰਬ ਸੰਮਤੀ ਨਾਲ ਪੰਜਾਬ ਸਾਹਿਤਕ ਮੰਚ ਦੀ ਕਮੇਟੀ ਵਿਚ ਸੇਵਾਵਾਂ ਨਿਭਾਉਣ ਲਈ ,ਅਵਤਾਰ ਸਿੰਘ ਬੈਂਸ ਨੂੰ ਚੇਅਰਮੈਨ, ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਨੂੰ ਪ੍ਰਧਾਨ, ਸੁਖਦੇਵ ਸਿੰਘ ਗੰਢਵਾਂ ਨੂੰ ਉਪ ਪ੍ਰਧਾਨ,ਹਰਜਿੰਦਰ ਸਿੰਘ ਜਿੰਦੀ ਨੂੰ ਜਨਰਲ ਸਕੱਤਰ,ਨਗੀਨਾ ਸਿੰਘ ਬਲੱਗਣ ਨੂੰ ਸਕੱਤਰ,ਅਮਰ ਸਿੰਘ ਅਮਰ ਨੂੰ ਖਜਾਨਚੀ,ਲਾਲੀ ਕਰਤਾਰਪੁਰੀ ਨੂੰ ਪ੍ਰੈਸ ਸਕੱਤਰ, ਉਰਮਲਜੀਤ ਸਿੰਘ ਵਾਲੀਆ,ਸੋਢੀ ਸੱਤੋਵਾਲੀ, ਗੁਰਦੀਪ ਸਿੰਘ ਉਜਾਲਾ ਅਤੇ ਡਾ: ਮਨੋਜ ਫਗਵਾੜਵੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।