Breaking NewsPositive Newsचंडीगढ़जालंधरधर्म-कर्मपंजाबफीचर्स

Jalandhar: ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਦੇਵ ਨਗਰ ਤੋਂ ਸ਼ਬਦ ਚੌਂਕੀ ਅੱਜ

Spread the love

ਪੰਜਾਬ ਹੋਟਮੇਲ, ਜਲੰਧਰ। ਧੰਨ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 11 ਮਈ ਨੂੰ ਆ ਰਿਹਾ ਹੈ। ਉਸ ਸਬੰਧ ਵਿੱਚ 7 ਤਰੀਕ ਤੋਂ ਗੁਰਮਤ ਸਮਾਗਮ ਆਰੰਭ ਹੋ ਗਏ ਹਨ। ਇਹਨਾਂ ਸਮਾਗਮਾਂ ਦੀ ਲੜੀ ਵਿੱਚ ਸ਼ਬਦ ਚੌਂਕੀ ਅੱਜ ਸ਼ਾਮ 5 ਵਜੇ ਗੁਰੂ ਘਰ ਤੋਂ ਆਰੰਭ ਹੋਵੇਗੀ। ਜਿਸ ਵਿੱਚ ਵੱਖ-ਵੱਖ ਸਿੰਘ ,ਸਿੰਘਣੀਆਂ ਵੱਲੋਂ ਸਮੁੱਚੇ ਰੂਟ ਤੇ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਗੁਰੂ ਜਸ ਕੀਤੇ ਜਾਣਗੇ।

ਸ਼ਬਦ ਚੌਂਕੀ ਗੁਰੂ ਘਰ ਤੋਂ ਚੱਲ ਕੇ ਗੁਰਦੇਵ ਨਗਰ ,ਪ੍ਰਭਾਤ ਨਗਰ , ਗਾਜ਼ੀ ਗੁਲਾ ,ਜੈਨ ਕਲੋਨੀ, ਮੁਹੱਲਾ ਕਰਾਰ ਖਾਂ, ਬੋਰਡ ਵਾਲਾ ਚੌਂਕ, ਗੋਪਾਲ ਨਗਰ ,ਗੁਰਚਰਨ ਸਿੰਘ ਚੌਂਕ ਤੋਂ ਗੁਰਦੁਆਰਾ ਸੰਤ ਧਾਮ ਤੋਂ ਖਾਲਸਾ ਡੈਰੀ ਤੋਂ ਜਸਪਾਲ ਸਿੰਘ ਦੀ ਚੱਕੀ ਤੋਂ ਗੁਰੂ ਘਰ ਵਿਖੇ ਸਮਾਪਤ ਹੋਵੇਗੀ ।

ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ,ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਸਮੁੱਚੇ ਰੂਟ ਤੇ ਸੰਗਤਾਂ ਨਾਲ ਸੰਪਰਕ ਕੀਤਾ ਗਿਆ। ਤਾਂ ਕਿ ਸਮੁੱਚੇ ਰਸਤੇ ਤੇ ਸੰਗਤਾਂ ਲਈ ਜਲ ਪਾਣੀ ,ਲੰਗਰ ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਸਕੇ ।

ਉਹਨਾਂ ਦੱਸਿਆ ਪੂਰੇ ਰਸਤੇ ਵਿੱਚ ਸੰਗਤਾਂ ਵਿੱਚ ਸ਼ਬਦ ਚੌਂਕੀ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹ ਹੈ ।11 ਤਰੀਕ ਤੱਕ ਨਿਰੰਤਰ ਗੁਰਮਤ ਸਮਾਗਮ ਚਲਦੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਗੁਰਦੇਵ ਨਗਰ, ਅਮਰਜੀਤ ਸਿੰਘ ਗੁਰਦੇਵ ਨਗਰ ,ਹਰਜਿੰਦਰ ਸਿੰਘ ਪਰੂਥੀ,ਜਤਿੰਦਰ ਸਿੰਘ ਕੋਹਲੀ, ਹਰਮਿੰਦਰ ਸਿੰਘ ਭਾਟੀਆ ਜਨਰਲ ਸਕੱਤਰ ਗੁਰਦੁਆਰਾ ਕਰਾਰ ਖਾਂ ,ਗੁਰਦੀਪ ਸਿੰਘ ਅਤੇ ਤਜਿੰਦਰ ਸਿੰਘ ਪਰਦੇਸੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *