ਦਸੰਬਰ ਮਹੀਨੇ ਦੇ ਅਖੀਰਲੇ ਪੰਦਰਵਾੜੇ ਵਿਚ ਵਿਦਿਅਕ ਅਦਾਰਿਆਂ ਵਿਚ ਚਾਰ ਸਾਹਿਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੇ ਲਾਸਾਣੀ ਇਤਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ): ਦਸੰਬਰ ਮਹੀਨੇ ਆਖਰੀ ਪੰਦਰਵਾੜੇ ਵਿਚ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਜਿਸ ਮਾਤਾ ਗੁੱਜਰ ਕੌਰ ਜੀ ਅਤੇ ਚਾਰ ਸਾਹਿਬਜਾਿਆਂ ਨੇ ਆਪਣਾ ਸਭ ਕੁਝ ਧਰਮ ਤੋਂ ਕੁਰਬਾਣ ਕਰ ਦਿੱਤਾ ਛੋਟੇ ਸਾਹਿਬਜ਼ਾਦਿਫਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਅਤੇ ਵੱਡੇ ਸਾਹਿਬਜਾਦਿਆਂ ਅਤੇ ਬਾਕੀ ਸਿੰਘਾ ਨੇ ਮੈਦਾਨ ਏ ਜੰਗ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਮਾਤਾ ਗੁੱਜਰ ਕੌਰ ਜੀ ਨੇ ਸਹਾਦਤ ਪ੍ਰਾਪਤ ਕੀਤੀ ਇਹ ਦਿਨ ਸਿੱਖ ਕੌਮ ਲਈ ਬੁਹੁਤ ਹੀ ਵੈਰਾਗ ਮਈ ਹਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇਕ ਸਾਂਝੇ ਬਿਆਨ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਕਿ ਦਸੰਬਰ ਮਹੀਨੇ ਦੇ ਆਖਰੀ ਪੰਦਰਵਾੜੇ ਵਿਚ ਜਲੰਧਰ ਦੇ ਸਮੂਚੇ ਸਕੂਲਾਂ ਵਿੱਚ ਇਹਨਾਂ ਮਹਾਨ ਸ਼ਹੀਦ ਗੁਰਸਿੱਖਾਂ ਚਾਰ ਸਾਹਿਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦਾ ਇਤਹਾਸ ਅਤੇ ਲਸਾਨੀ ਕੁਰਬਾਨੀਆਂ ਬਾਰੇ ਬੱਚਿਆਂ ਨੂੰ ਦਸਿਆ ਜਾਵੇ ਤਾਂ ਜੌ ਬੱਚੇ ਆਪਣੇ ਮਹਾਨ ਵਿਰਸੇ ਦੇ ਰੂਬਰੂ ਹੋ ਸਕਣ ਅਤੇ ਆਪਣੀਆਂ ਮਨਮਤੀਆਂ ਪ੍ਰੰਪਰਾਵਾਂ ਨੂੰ ਗ੍ਰਹਿਣ ਕਰ ਸਕਣ।
ਇਸ ਸਬੰਧ ਵਿਚ ਅਸੀਂ ਸਮੂਚੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਮਿਲਾਂਗੇ ਉਕਤ ਆਗੂਆਂ ਨੇ ਕਿਹਾ ਕਿ ਦੇਖਣ ਵਿਚ ਆਉਂਦਾ ਹੈ ਕਿ ਇਹਨਾਂ ਦਿਨਾਂ ਵਿੱਚ ਕੁਝ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਰੰਗ ਬਿਰੰਗੀਆਂ ਟੋਪੀਆਂ ਪੁਆਕੇ ਸਿੱਖੀ ਨਾਲੋ ਤੋੜਨ ਦੇ ਜਤਨ ਕੀਤੇ ਜਾਂਦੇ ਹਨ ਜੌ ਕਿਸੇ ਕ਼ੀਮਤ ਤੇ ਬਰਦਾਸਤ ਨਹੀ ਕੀਤੇ ਜਾ ਸਕਦੇ।
ਸਾਡੀ ਜਲੰਧਰ ਦੇ ਸਮੂਚੇ ਸਕੂਲਾਂ ਤੇ ਪੂਰੀ ਤਰ੍ਹਾਂ ਨਜ਼ਰ ਰਹੇਗੀ ਅਸੀ ਸਮੂਚੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਬਚਿਆਂ ਨੂੰ ਸਿੱਖ ਕੋਮ ਦੇ ਲਾਸਾਣੀ ਇਤਹਾਸ ਬਾਰੇ ਦੱਸਿਆ ਜਾਵੇ ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂ ਪਲਵਿੰਦਰ ਸਿੰਘ ਬਾਂਸਲ ਅਤੇ ਅੰਮ੍ਰਿਤਪਾਲ ਸਿੰਘ ਰਾਣੂੰ ਹਾਜਰ ਸਨ
#SikhCoordinationCommittee #ChaarSahibzaade #MataGujjarKaur #GloriousSikhHistory #SikhHistory #DecemberObservance #EducationalInstitutions #StudentAwareness #VeerBalDiwas #SikhHeritage
