Breaking NewsChandigarhCityFeaturedIndiaJalandharPositive Newsजालंधरदेश-विदेशधर्म-कर्मपंजाबराज्य समाचार

ਸ਼ਿਵਪੁਰੀ ਮਾਡਲ ਟਾਊਨ ਦੇ ਨਵੀਨੀਕਰਨ ਲਈ ਭੂਮੀ ਪੂਜਨ ਤੇ ਅਰਦਾਸ ਨਾਲ ਸ਼ੁਰੂਆਤ

Spread the love

ਆਧੁਨਿਕ ਸਹੂਲਤਾਂ ਨਾਲ ਬਣੇਗਾ ਸੁੰਦਰ ਤੇ ਪ੍ਰਦੂਸ਼ਣ ਰਹਿਤ ਸਮਸ਼ਾਨਘਾਟ

ਪੰਜਾਬ ਹੌਟਮੇਲ, ਜਲੰਧਰ। ਸ਼ਿਵਪੁਰੀ ਮਾਡਲ ਟਾਊਨ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ 19 ਅਪ੍ਰੈਲ ਐਤਵਾਰ ਸਵੇਰੇ 8:30 ਤੋਂ 10:30 ਵਜੇ ਤੱਕ ਭੂਮੀ ਪੂਜਨ ਅਤੇ ਅਰਦਾਸ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।

ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਨੀਂਹ ਪੱਥਰ ਸੰਤ ਬਾਬਾ ਰਣਜੀਤ ਸਿੰਘ ਜੀ ਲਾਇਲਪੁਰੀ ਸੰਤਪੁਰਾ, ਸੰਤ ਬਾਬਾ ਜੀਵਨ ਸਿੰਘ ਸ਼ਹੀਦਾਂ ਸਮਸਤਪੁਰ, ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨਿਰਮਲ ਕੁਟੀਆ ਵਾਲੇ, ਸੰਤ ਬਾਬਾ ਮਨਜੀਤ ਸਿੰਘ ਜੀ ਬਸੀਰਪੁਰੇ ਵਾਲੇ ਅਤੇ ਸਵਾਮੀ ਸੰਜਨਾ ਨੰਦ ਜੀ ਸਮੇਤ ਸੰਤ ਮਹਾਂਪੁਰਸ਼ਾਂ ਵੱਲੋਂ ਰੱਖਿਆ ਗਿਆ।

ਇਸ ਸੰਬੰਧੀ ਜਾਣਕਾਰੀ ਵਰਿੰਦਰ ਮਲਿਕ (ਚੇਅਰਮੈਨ), ਮਨਮੀਤ ਸਿੰਘ ਸੋਢੀ (ਮੁੱਖ ਸੇਵਾਦਾਰ) ਅਤੇ ਜਸਵਿੰਦਰ ਸਿੰਘ ਸਾਹਨੀ ਵੱਲੋਂ ਦਿੱਤੀ ਗਈ।

ਸਮਾਗਮ ਵਿੱਚ ਵਿਧਾਇਕ ਬਾਵਾ ਹੈਨਰੀ, ਰਜਿੰਦਰ ਬੇਰੀ, ਜਗਮੀਤ ਬਰਾੜ, ਵਿਜੇ ਖੁੱਲਰ, ਰਣਮੀਕ ਸਿੰਘ ਰੰਧਾਵਾ (ਚੇਅਰਮੈਨ ਇੰਪ੍ਰੂਵਮੈਂਟ ਟਰੱਸਟ ਜਲੰਧਰ), ਮੰਗਲ ਬੱਸੀ, ਹਰਜਾਪ ਸਿੰਘ ਸੰਘਾ, ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ, ਬਲਰਾਜ ਠਾਕੁਰ (ਕੌਂਸਲਰ), ਪਵਨ ਕੁਮਾਰ (ਕੌਂਸਲਰ), ਅਰੁਣਾ ਅਰੋੜਾ (ਕੌਂਸਲਰ), ਸਰਤਾਜ ਸਿੰਘ (ਕੌਂਸਲਰ), ਕਮਲਜੀਤ ਸਿੰਘ ਟੋਨੀ (ਪ੍ਰਧਾਨ), ਜਗਜੀਤ ਸਿੰਘ ਗਾਬਾ, ਗੋਲਡੀ ਭਾਟੀਆ, ਅਰਸ਼ ਮਾਲ ਬਲਾਕ, ਅਭੈ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਹਰਪ੍ਰੀਤ ਸਿੰਘ ਅਤੇ ਹਰਜੋਤ ਸਿੰਘ ਲੱਕੀ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਪ੍ਰਬੰਧਕਾਂ ਅਨੁਸਾਰ, ਆਮ ਸ਼ਹਿਰੀਆਂ ਨੂੰ ਦੁੱਖ ਦੀ ਘੜੀ ਵਿੱਚ ਸੁਵਿਧਾਵਾਂ ਪ੍ਰਦਾਨ ਕਰਨ ਲਈ ਇੱਥੇ ਨਵੇਂ ਕੁੰਡ, ਲੱਕੜ ਦੇ ਗੋਦਾਮ, ਪਾਣੀ ਦੀ ਵਿਵਸਥਾ, ਕਮਰੇ, ਬਾਥਰੂਮ, ਮੰਦਰ, ਬਿਜਲੀ ਨਾਲ ਸੰਸਕਾਰ ਦੀ ਸਹੂਲਤ, ਮੋਰਚਰੀ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।

ਸਥਾਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਹਰਿਆ-ਭਰਿਆ ਵਾਤਾਵਰਣ ਤਿਆਰ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ।

ਇਸ ਸ਼ਮਸ਼ਾਨਘਾਟ ਦੀ ਇਮਾਰਤ ਦੀ ਡਿਜ਼ਾਈਨਿੰਗ ਦੀ ਸੇਵਾ Space Race Architects ਦੇ ਠਾਕੁਰ ਉਦੇਵੀਰ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ। ਮੌਕੇ ’ਤੇ ਪੌਦਿਆਂ ਦਾ ਲੰਗਰ ਵੀ ਵੰਡਿਆ ਗਿਆ, ਜਿਸ ਨਾਲ ਹਰੇ-ਭਰੇ ਵਾਤਾਵਰਣ ਦਾ ਸੰਦੇਸ਼ ਦਿੱਤਾ ਗਿਆ।

#ShivpuriModelTown #Jalandhar #RenovationDrive #GreenInitiative #CommunityService #ModernFacilities #PunjabNews #SevaSpirit

Leave a Reply

Your email address will not be published. Required fields are marked *