ਭਾਰੀ ਬਰਸਾਤ ਤੋਂ ਉਜੜੇ ਪਰਿਵਾਰ ਨੂੰ ਮਿਲਿਆ ਨਵਾਂ ਆਸਰਾ, ਜਲੰਧਰ ਵਿੱਚ ਸਮਾਜਿਕ ਸੇਵਾ ਦੀ ਮਿਸਾਲ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਪੰਜਾਬ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੋਈ ਭਾਰੀ ਵਰਖਾ ਕਾਰਨ ਸੂਬੇ ਭਰ ਵਿੱਚ ਵੱਡਾ ਨੁਕਸਾਨ ਹੋਇਆ ਸੀ ਅਤੇ ਕਈ ਘਰ ਤਬਾਹ ਹੋ ਗਏ ਸਨ। ਜਲੰਧਰ ਸ਼ਹਿਰ ਦੇ ਅਧੀਨ ਪੈਂਦੇ ਪਿੰਡ ਬੂਟਾ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਸੀ।

ਇਸ ਮੁਸੀਬਤ ਦੀ ਘੜੀ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ, ਜਲੰਧਰ (ਰਜਿ.) ਵੱਲੋਂ ਉਸ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦਾ ਨੀਂਹ ਪੱਥਰ ਸ਼੍ਰੀ ਹਿਮਾਂਸ਼ੂ ਅਗਰਵਾਲ, ਆਈਏਐਸ, ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਤੰਬਰ ਮਹੀਨੇ ਵਿੱਚ ਰੱਖਿਆ ਗਿਆ ਸੀ।

ਵਾਅਦੇ ਅਨੁਸਾਰ ਘਰ ਦੀ ਉਸਾਰੀ ਪੂਰੀ ਹੋਣ ਉਪਰੰਤ ਡੀਸੀ ਹਿਮਾਂਸ਼ੂ ਅਗਰਵਾਲ, ਵਰਿੰਦਰ ਮਲਿਕ (ਚੇਅਰਮੈਨ) ਅਤੇ ਜਸਵਿੰਦਰ ਸਿੰਘ ਸਾਹਨੀ (ਪ੍ਰਧਾਨ) ਨੇ ਹਰਮੇਸ਼ ਕੌਰ ਦੇ ਪਰਿਵਾਰ ਨੂੰ ਨਵੇਂ ਘਰ ਦੀਆਂ ਚਾਬੀਆਂ ਸੌਂਪੀਆਂ।
ਇਸ ਮੌਕੇ ਆਤਮ ਪ੍ਰਕਾਸ਼ ਸਿੰਘ ਬਬੂਲ, ਸੁਰਿੰਦਰ ਸਿੰਘ ਭਾਪਾ, ਲੱਕੀ ਉਬਰਾਏ ਸਮੇਤ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ (ਰਜਿ.) ਦੇ ਮੈਂਬਰ ਰਬਿੰਦਰ ਸਿੰਘ, ਸੁਨੀਲ ਚੋਪੜਾ, ਲਲਿਤ ਤਿਖਾ, ਵਿਵੇਕ ਭਾਰਦਵਾਜ, ਸਵਤੰਤਰ ਚਾਵਲਾ,
ਰੋਹਿਤ ਮਲਿਕ, ਜਗਦੀਪ ਸਿੰਘ ਨੰਦਾ, ਮਨਦੀਪ ਸਿੰਘ, ਪਨਵੇ ਸਹਿਗਲ, ਅਰਵਿੰਦਰ ਸਿੰਘ, ਦਿਨੇਸ਼, ਦੀਪਕ, ਸੁਰਜੀਤ ਸਿੰਘ, ਨਾਜਰ ਸਿੰਘ, ਰਾਕੇਸ਼ ਮਹਿਤਾ, ਬਲਦੇਵ ਸਿੰਘ, ਕੁਲਵੰਤ ਸਿੰਘ ਬੇਦੀ ਸਾਹਿਬ ਅਤੇ ਸੋਹਣ ਸਿੰਘ ਹਾਜ਼ਰ ਸਨ। ਇਹ ਕਾਰਜ ਸਮਾਜਿਕ ਸਹਿਯੋਗ ਅਤੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਬਣਿਆ।
#PunjabRains #JalandharNews #SocialService #HumanityFirst #JointActionCommittee #ModelTownJalandhar #HelpingHands #NewHome #CommunitySupport
