Breaking NewsChandigarhFeaturedReligiousजालंधरपंजाब

ਪੰਜਾਬ ਤੋਂ ਬਾਹਰ ਵੱਸਦੇ ਸਿਕਲੀਗਰ ਸਿੱਖਾਂ ਨੂੰ ਪੰਜਾਬ ਵਿੱਚ ਵਸਾਇਆ ਜਾਵੇ: ਸਿੱਖ ਤਾਲਮੇਲ ਕਮੇਟੀ

Spread the love

ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋਂ ਮੰਗ

पंजाब हॉटमेल, जालंधर। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਕਰੋੜਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਬਾਹਰ ਵੱਸਦੀਆਂ ਹਨ। ਜਿਨਾਂ ਵਿੱਚ ਸ਼ਿਕਲੀਗਰ ਸਿੱਖ ਜੋ ਮੇਹਨਤ ਮਜ਼ਦੂਰੀ ਕਰਕੇ ਪਾਲਣ ਪੋਸ਼ਣ ਕਰਦੇ ਹਨ ਸ਼ਾਮਿਲ ਹਨ ਪਰ ਜਿਆਦਾਤਰ ਇਹ ਲੋਕ ਗੁਰਬਤ ਦੀ ਜ਼ਿੰਦਗੀ ਬਤੀਤ ਕਰਦੇ ਹਨ।

ਇਹਨਾਂ ਦੇ ਪੱਕੇ ਘਰ ਬਾਰ ਵੀ ਨਹੀਂ ਹਨ ਇਸ ਸਬੰਧੀ ਪਿਛਲੇ ਦਿਨੀ ਸਿੱਖ ਤਾਲ ਕਮੇਟੀ ਦੇ ਪ੍ਰਤੀਨਿਧੀ ਮੰਡਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਿਆ ਤੇ ਉਹਨਾਂ ਅੱਗੇ ਅਜਿਹੇ ਸ਼ਿਕਲੀਗਰ ਸਿੱਖਾਂ ਪਰਿਵਾਰਾਂ ਨੂੰ ਪੰਜਾਬ ਲਿਆ ਕੇ ਨਵੇਂ ਸਿਰੇ ਤੋਂ ਕਾਰੋਬਾਰ ਖੋਲ ਕੇ ਦੇਣ ਦੀ ਬੇਨਤੀ ਕੀਤੀ।

ਤੇ ਪੰਜਾਬ ਵਿੱਚ ਵਸਾਉਣ ਦੀਬੇਨਤੀ ਕੀਤੀ ਅਤੇ ਕਿਹਾ ਕਿ ਤੁਹਾਡੀ ਪਹਿਲਗਦਮੀ ਨਾਲ ਸਮੁੱਚੀ ਸਿੱਖ ਕੌਮ ਨੇ ਸ਼ਿਕਲੀਗਰ ਸਿੱਖਾਂ ਦੇ ਪਰਿਵਾਰਾਂ ਦੀ ਖੁੱਲ ਕੇ ਤਨ ਮਨ ਧਨ ਨਾਲ ਸਾਥ ਦੇਵੇਗੀ। ਪ੍ਰਤੀਨਿਧੀ ਮੰਡਲ ਨੂੰ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਹਾ ਕਿ ਅਸੀਂ ਪੰਜਾਬ ਤੋਂ ਬਾਹਰ ਵੱਸਦੇ ਇਹਨਾਂ ਪਰਿਵਾਰਾਂ ਨਾਲ ਨਿਜੀ ਤੌਰ ਤੇ ਸੰਪਰਕ ਕਰ ਰਹੇ ਹਾਂ।

ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਕੰਮ ਇਹਨਾਂ ਪਰਿਵਾਰਾਂ ਨੂੰ ਇਹ ਇਹਸਾਸ ਕਰਵਾਣਾ ਹੈ ਕਿ ਸਮੁਚੀ ਸਿੱਖ ਕੌਮ ਤੁਹਾਡੇ ਨਾਲ ਹਰ ਦੁੱਖ ਸੁੱਖ ਵਿੱਚ ਨਾਲ ਖੜੀ ਹੈ। ਕਿਉਂਕਿ ਵੱਖ-ਵੱਖ ਰਾਜ ਸਰਕਾਰਾਂ ਇਹਨਾਂ ਸਿੱਖਾਂ ਨਾਲ ਸਹੀ ਵਰਤਾਉ ਨਹੀਂ ਕਰਦੀਆਂ ਇਸ ਸਬੰਧ ਵਿੱਚ ਮੈਂ ਨਿੱਜੀ ਤੌਰਤੇ ਜਾ ਕੇ ਇਹਨਾਂ ਪਰਿਵਾਰਾ ਨੂੰ ਮਿਲ ਰਿਹਾ ਹਾਂ।

ਇਹ ਸਾਰੀ ਜਾਣਕਾਰੀ ਦੇਂਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੋਂ ਇਲਾਵਾ ਵੱਖ-ਵੱਖ ਅਕਾਲੀ ਧੜਿਆਂ ਅਤੇ ਪੰਥਕ ਜਥੇਬੰਦੀਆਂ ਨੂੰ ਬਾਹਰ ਵੱਸਦੇ ਸਿੱਖ ਭੈਣ ਭਰਾਵਾਂ ਦੀ ਬਾਹ ਪਕੜਨ ਲਈ ਆਪਣੇ ਸਾਰੇ ਯਤਨ ਕਰਨੇ ਚਾਹੀਦੇ ਹਨ ਤੇ।

ਇਹਨਾਂ ਪਰਿਵਾਰਾਂ ਨੂੰ ਪੰਜਾਬ ਲਿਆਉਣ ਨਾਲ ਜਿੱਥੇ ਇਹ ਆਪਣਾ ਜੀਵਨ ਵਧੀਆ ਬਤੀਤ ਕਰਨਗੇ ਉਥੇ ਪੰਜਾਬ ਚ ਤੇਜ਼ੀ ਨਾਲ ਘੱਟ ਰਹੇ ਸਿੱਖ ਆਬਾਦੀ ਦਾ ਤਵਾਜਨ ਵੀ ਠੀਕ ਹੋਵੇਗਾ ਇਸ ਮੌਕੇ ਤੇ ਜੈ ਦੀਪ ਸਿੰਘ ਬਾਜਵਾ ਰਣਜੀਤ ਸਿੰਘ ਨੋਨੀ ਲਖਬੀਰ ਸਿੰਘ ਲੱਕੀ ਅਤੇ ਬੰਟੀ ਰਠੋਰ ਹਾਜ਼ਰ ਸਨ।

Leave a Reply

Your email address will not be published. Required fields are marked *