ਨਕਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ 10 ਲੱਖ ਤੇ ਹੜਾਂ ਵਿੱਚ ਮਰਨ ਵਾਲਿਆਂ ਨੂੰ 4 ਲੱਖ ਤੇ ਇਹ ਕਿੱਥੋਂ ਦਾ ਨਿਆਂ ਹੈ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਦੇ ਵਿੱਚ ਆਏ ਹੜਾਂ ਵਿੱਚ ਜਿੱਥੇ ਲੋਕਾਂ ਦੇ ਮਕਾਨ ਡਿੱਗੇ ਹਨ ਪਸ਼ੂ ਮਰੇ ਹਨ ਅਤੇ ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਉੱਥੇ 60 ਦੇ ਕਰੀਬ ਬੇਸ਼ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ ਉਹਨਾਂ ਪਰਿਵਾਰਾਂ ਦੇ ਸਿਰਾਂ ਤੋਂ ਮਾਤਾ ਜਾ ਪਿਤਾ ਦਾ ਸਾਇਆ ਸਦਾ ਲਈ ਉੱਠ ਗਿਆ ਹੈ ਇਹ ਬੋਹੁਤ ਹੀ ਗ਼ਮਗੀਨ ਕਰਨ ਵਾਲਾ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਤੇ ਹਰਵਿੰਦਰ ਸਿੰਘ ਚਟਕਾਰਾ ਤਜਿੰਦਰ ਸਿੰਘ ਸੰਤ ਨਗਰ ਨੇ ਕਿਹਾ ਕਿ ਲੋਕਾਂ ਦੇ ਹੋਏ ਜਾਨ ਮਾਲ ਦੇ ਨੁਕਸਾਨ ਨੇ ਹਰ ਪੰਜਾਬੀ ਨੂੰ ਜੰਝੋਰ ਕੇ ਰੱਖ ਦਿੱਤਾ।
ਪੰਜਾਬ ਸਰਕਾਰ ਵੱਲੋਂ ਹੜਾਂ ਵਿੱਚ ਮਾਰੇ ਗਏ ਪੰਜਾਬੀਆਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਸਰਾਸਰ ਥੋਖਾ ਹੈ ਪਿੱਛੇ ਜਹੇ ਨਕਲੀ ਸ਼ਰਾਬ ਪੀ ਕੇ ਕਾਫੀ ਲੋਕ ਮਾਰੇ ਗਏ ਸਨ ਉਹਨਾਂ ਨੂੰ 10- 10 ਲੱਖ ਦਿੱਤੇ ਗਏ ਸਨ।
ਅਸੀ ਪੰਜਾਬ ਸਰਕਾਰ ਨੂੰ ਪੁੱਛਦੇ ਹਾਂ ਕਿ ਇਹ ਕਿੱਥੋਂ ਦਾ ਇਨਸਾਫ ਹੈ ਨਕਲੀ ਸਾਹਿਬ ਪੀਣ ਵਾਲਿਆਂ ਨੂੰ 10 ਲੱਖ ਤੇ ਹੜਾਂ ਦੀ ਮਰਨ ਵਾਲਿਆਂ ਨੂੰ 4 ਲੱਖ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾ ਥੋੜੀ ਹ।
ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਰ ਮਰਨ ਵਾਲੇ ਵਿਅਕਤੀ ਨੂੰ ਪਰਿਵਾਰ ਨੂੰ ਘੱਟੋ ਘੱਟ 25 ਲੱਖ ਦਿੱਤਾ ਜਾਣ ਕਿਉਂਕਿ ਉਹਨਾਂ ਦੀ ਸਿਰਫ ਜਾਨ ਹੀ ਨਹੀਂ ਗਈ ਉਹਨਾਂ ਦੇ ਘਰ ਬਾਰ ਅਤੇ ਸਾਰੀ ਫਸਲ ਤਬਾਹ ਹੋ ਗਈ ਹੈ।
ਉਕਤ ਆਗੂਆਂ ਨੇ ਹਰ ਪੀੜਤਾਂ ਦੀ ਸੇਵਾ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਵੱਖ ਵੱਖ ਗੁਰੂ ਘਰਾਂ ਵੱਖ ਵੱਖ ਪਾਰਟੀਆਂ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਸੇਵਾ ਕਰੇ ਉਹਨਾਂ ਨੇ ਸਭ ਤੋਂ ਉੱਪਰ ਇਨਸਾਨੀਅਤ ਨੂੰ ਰੱਖਿਆਹੈ ਉਹ ਸਾਰੇ ਵਧਾਈ ਦੇ ਪਾਤਰ ਹਨ।
ਅਸੀਂ ਆਸ ਕਰਦੇ ਆਂ ਹੋਰ ਵੀ ਪੰਜਾਬੀ ਲੋਕ ਸੇਵਾ ਲਈ ਅੱਗੇ ਆਉਣਗੇ ਇਸ ਮੌਕੇ ਤੇ ਜਤਿੰਦਰ ਸਿੰਘ ਕੋਹਲੀ ਹਰਪਾਲ ਸਿੰਘ ਪਾਲੀ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਲਖਬੀਰ ਸਿੰਘ ਲੱਕੀ ਆਦ ਹਾਜ਼ਰ ਸਨ।