328 ਪਾਵਨ ਸਰੂਪਾਂ ਨੂੰ ਲੈਕੇ ਸੰਗਤਾਂ ਵਿਚ ਭਾਰੀ ਬੇਚੈਨੀ, ਸਾਰੀ ਸਚਾਈ ਸਾਹਮਣੇ ਲਿਆਂਦੀ ਜਾਵੇ : ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਜਦੋਂ ਤੋਂ 328 ਪਾਵਨ ਸਰੂਪਾਂ ਦਾ ਨੂੰ ਲੈ ਕੇ ਵਾਦ ਵਿਵਾਦ ਵਧਿਆ ਹੈ ਆਮ ਸੰਗਤਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। 328 ਪਾਵਨ ਨੂੰ ਲੈਕੇ ਵੱਖ ਵੱਖ ਚਰਚਾਵਾਂ ਚੱਲ ਰਹੀਆਂ ਹਨ।

ਇਕ ਇਹ ਕਿ ਪਾਵਨ ਸਰੂਪ ਦੇ ਨਾਮ ਤੇ ਫਰਾਡ ਕੀਤਾ ਗਿਆ ਹੈ ਸਰੂਪ ਕੀਤੇ ਗਏ ਨਹੀਂ ਹਨ ਅਤੇ ਇਕ ਇਹ ਗੱਲ ਸਹਮਣੇ ਆ ਰਹੀ ਹੈ ਕਿ ਬਿਨਾਂ ਰਿਕਾਰਡ ਤੋਂ ਕੇ ਲੀਡਰਾਂ ਦੀਆਂ ਪਰਚੀਆਂ ਤੇ ਸਰੂਪ ਸੰਗਤਾਂ ਨੂੰ ਦਿੱਤੇ ਗਏ ਹਨ ਪਰ ਇਹਨਾਂ ਚਰਚਾਵਾਂ ਨਾਲ ਆਮ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿੱਟਕਾਰਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪਾਵਨ ਸਰੂਪਾਂ ਦੇ ਨਾਮ ਤੇ ਫਰਾਡ ਕਰਨਾ ਜਾਂ ਬਿਨਾਂ ਰਿਕਾਰਡ ਰੱਖੇ ਪਾਵਨ ਸਰੂਪ ਦੇਣੇ ਦੋਨੋਂ ਹੀ ਭਾਰੀ ਅਪਰਾਧ ਹਨ।
ਜੌ ਕਿਸੇ ਕ਼ੀਮਤ ਤੇ ਵੀ ਮਾਫ ਨਹੀ ਕੀਤੇ ਜਾ ਸਕਦੇ ਉਹਨਾਂ ਕਿਹਾ ਬਰਗਾੜੀ ਵਿੱਚ ਗੁਰੂ ਸਾਹਿਬ ਜੀ ਦੇ ਇਕ ਸਰੂਪ ਦੇ ਨਿਰਾਦਰ ਨਾਲ ਸੰਗਤਾਂ ਵਿੱਚ ਕਿੰਨਾ ਰੋਸ ਪੈਦਾ ਹੋ ਗਿਆ ਸੀ।
ਇਹ ਤਾਂ 382 ਸਰੂਪਾਂ ਦਾ ਮਾਮਲਾ ਹੈ ਅਗਰ ਇਕ ਸਰੂਪ ਵੀ ਗ਼ਲਤ ਨੀਅਤ ਵਾਲੇ ਕੋਲ ਪਹੁੰਚਿਆ ਤਾਂ ਇਸ ਦੇ ਕਿ ਨਤੀਜੇ ਭੁਗਤਣੇ ਪੇ ਸਕਦੇ ਹਨ ਇਸ ਲਈ ਅਸੀਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੋਨਾਂ ਨੂੰ ਬੇਨਤੀ ਕਰਦੇ ਹਾਂ।
ਕਿ ਇਸ ਮਾਮਲੇ ਵਿੱਚ ਸਿਆਸਤ ਨਾ ਕੀਤੀ ਜਾਵੇ ਸਗੋਂ ਸਾਰੀ ਸਚਾਈ ਸਿੱਖ ਸੰਗਤਾਂ ਸਹਮਣੇ ਲਿਆਂਦੀ ਜਾਏ ਅਤੇ ਜਿਸ ਜਿਸ ਨੇ ਇਸ ਮਾਮਲੇ ਵਿਚ ਅਣਗਿਹਲੀ ਕੀਤੀ ਜਾ ਜਾਣ ਬੁੱਝ ਕੇ ਫਰਾਡ ਕੀਤਾ ਉਹਨਾਂ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।
ਤਾਂ ਜੌ ਕੋਈ ਵੀ ਪਾਵਨ ਸਰੂਪਾਂ ਬਾਰੇ ਕਿੱਸੇ ਤਰਾ ਦੀ ਲਪਰਵਾਈ ਨਾ ਕਰ ਸਕੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਅਤੇ ਪਾਰਦਰਸ਼ਤਾ ਬਣੀ ਰਹੇ।
#328PawanSaroop #SikhTalmelCommittee #SangatConcern #BringTruthOut #SikhSentiments #PunjabNews #ReligiousIssue #SachSamneLiao #PanthicIssue
