Breaking NewsChandigarhCityCrimeFeaturedJalandharReligiousजालंधरधर्म-कर्मपंजाबफतेहगढ़ साहिबराज्य समाचार

ਗੁਰਦੁਆਰਾ ਨਿਰੰਕਾਰੀ ਜੋਤ ਅਤੇ ਕੌਂਸਲਰ ਸ਼ੈਰੀ ਚੱਡਾ ਵੱਲੋਂ ਬੱਸਾਂ ਦਾ ਕਾਫਲਾ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ ਦਰਸ਼ਨਾਂ ਲਈ ਕੀਤਾ ਰਵਾਨਾ

Spread the love

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਧੰਨ ਧੰਨ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਅਤੇ ਮਹਾਨ ਸਿੰਘ ਸਿੰਘਣੀਆਂ ਅਤੇ ਭੁਜੰਗੀਆਂ ਦੀ ਮਹਾਨ ਯਾਦ ਨੂੰ ਸਮਰਪਿਤ ਬੱਸਾਂ ਕਾਫਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਤੇ ਗੁਰੂਦਵਾਰਾ ਮਾਛੀਵਾੜਾ ਸਾਹਿਬ ਜੀ ਦੇ ਦਰਸ਼ਨਾਂ ਲਈ ਵੱਖ ਵੱਖ ਗੁਰੂ ਘਰਾਂ ਤੋਂ।

ਜਿਹਨਾਂ ਵਿੱਚ ਗੁਰਦੁਆਰਾ ਪੱਕਾ ਬਾਗ ਨਿਰੰਕਾਰੀ ਜੋਤ ਗੁਰਦਵਾਰਾ ਨਾਨਕਸਰ ਟੈਂਕੀ ਵਾਲੀ ਗਲੀ ਗੁਰੂਦਵਾਰਾ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਨਾਨਕਪੁਰਾ ਉੱਚਾ ਸਰਾਜਗੰਜ ਗੁਰਦੁਆਰਾ ਕਾਦੇ ਸ਼ਾਹ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹੱਲਾ ਖੋਦੀਆਂ ਗੁਰਦੁਆਰਾ ਸਲੇਮਪੁਰ ਮੁਸਲਮਾਨਾਂ ਗੁਰਦੁਆਰਾ ਹਰਨਾਮ ਦਾਸ ਪੁਰਾ ਤੇ ਪੱਕਾ ਬਾਗ ਤੋਂ ਅੱਜ ਗੁਰਦੁਆਰਾ ਨਿਰੰਕਾਰੀ ਜੋਤ ਪਕਾ ਬਾਗ ਅਤੇ ਕੌਂਸਲਰ ਸ਼ੈਰੀ ਚੱਢਾ ਵੱਲੋਂ ਸਿੱਖ ਤਾਲਮੇਲ ਕਮੇਟੀ ਦਾ ਸਹਿਯੋਗ ਨਾਲ ਸਵੇਰੇ ਜੈਕਾਰਿਆਂ ਦੀ ਗੂੰਜ ਵਿੱਚ ਪੱਕਾ ਬਾਗ਼ ਗੁਰੂ ਘਰ ਤੋਂ ਰਵਾਨਾ ਹੋਇਆ।

ਇਹ ਬਸ ਯਾਤਰਾ ਦਾ ਕਾਫਲਾ ਰਵਾਨਾ ਕਰਨ ਵੇਲੇ ਗੁਰੂਦਵਾਰਾ ਨਿਰੰਕਾਰੀ ਜੋਤ ਪੱਕਾ ਬਾਗ ਗੁਰੂ ਘਰ ਦੇ ਪ੍ਰਧਾਨ ਜਗਮੋਹਨ ਸਿੰਘ, ਸ਼ੈਰੀ ਚੱਢਾ ਕੌਂਸਲਰ ਅਤੇ ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਡਾ ਨੇ ਕਿਹਾ ਇਹਨਾਂ ਬੱਸ ਰਾਹੀਂ ਸੰਗਤਾਂ ਨੂੰ ਗੁਰੂਧਾਮਾਂ ਦੀ ਯਾਤਰਾ ਤੇ ਭੇਜਣ ਦਾ ਮੁੱਖ ਮਕਸਦ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਬਾਰੇ ਸੰਗਤ ਨੂੰ ਰੂਬਰੂ ਕਰਨਾ ਹੈ।

ਇਹ ਉਪਰਾਲੇ ਨਿਰੰਤਰ ਜਾਰੀ ਰਹਿਣਗੇ ਬੱਸਾਂ ਦਾ ਕਾਫਲਾ ਵਾਪਸ ਦੇਰ ਰਾਤ ਜਲੰਧਰ ਸ਼ਹਿਰ ਵਾਪਸ ਪਹੁੰਚਿਆ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਛੋਟੇ ਬੱਚਿਆਂ ਨੂੰ ਇਹਨਾਂ ਲਾਸਾਨੀ ਸ਼ਹਾਦਤਾਂ ਬਾਰੇ ਜਾਗਰੂਕ ਕਰੀਏ।

ਇਸ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਚੱਢਾ ਮਨਬੀਰ ਸਿੰਘ ਸਾਹੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।

#GurdwaraNirankariJyot
#CouncillorSherryChadda
#ReligiousJourney
#BusConvoy
#FatehgarhSahib
#ChamkaurSahib
#MachhiwaraSahib
#Pilgrimage
#SikhHeritage
#FaithAndDevotion
#CommunityService
#SpiritualTour
#PunjabNews
#ReligiousNews
#SikhPilgrimage

Leave a Reply

Your email address will not be published. Required fields are marked *