ਭਾਈ ਅੰਮ੍ਰਿਤਪਾਲ ਸਿੰਘ ਦੀ ਵੱਧ ਰਹੀ ਲੋਕਪ੍ਰਿਅਤਾ ਤੋਂ ਪੰਥ ਵਿਰੋਧੀ ਸ਼ਕਤੀਆਂ ਪਰੇਸ਼ਾਨ: ਸਿੱਖ ਤਾਲਮੇਲ ਕਮੇਟੀ
#AmritpalSingh #PunjabPolitics #SikhCommunity #BreakingNews #PunjabNews #SukhjinderRandhawa #PoliticalDebate #SikhIssues #TrendingNews #IndiaNews #PunjabUpdate
ਪੰਜਾਬ ਹੌਟਮੇਲ, ਜਲੰਧਰ। ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਜੌ ਗੁਰਦਾਸਪੁਰ ਤੋ ਲੋਕਸਭਾ ਮੈਂਬਰ ਹਨ ਓਹਨਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵੱਧ ਰਹੀ ਹਰਮਨਪਿਆਰਤਾ ਤੋਂ ਬੁਹਤ ਤਕਲੀਫ਼ ਹੋ ਰਹੀ ਹੈ ਅਤੇ ਉਹ ਬਿਨਾਂ ਸਿਰ ਪੈਰ ਦੀਆਂ ਬੇਥਵੀਆਂ ਗੱਲਾ ਕਰਕੇ ਭਾਈ ਸਾਹਿਬ ਤੇ ਇਲਜਾਮ ਬਾਜੀ ਕਰ ਰਹੇ ਹਨ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ ਰੋਬਿਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਰਾਸ ਨਹੀਂ ਆਉਂਦੀ।
ਇਹਨਾਂ ਲੋਕਾਂ ਨੇ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਜਿਸ ਦਾ ਨਸੂਰ ਅੱਜ ਵੀ ਸਿੱਖ ਦਿਲਾਂ ਵਿਚ ਹੈ ਇਹਨਾਂ ਲੋਗਾਂ ਨੂੰ ਪਤਾ ਹੈ ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਏ ਤਾਂ ਉਹਨਾਂ ਵੱਲੋ ਸਿੱਖੀ ਦਾ ਵੱਧ ਚੜਕੇ ਪਰਚਾਰ ਪਸਾਰ ਕੀਤਾ ਜਾਵੇਗਾ ਜੌ ਇਹ ਲੋਗ ਨਹੀਂ ਚਾਹੁੰਦੇ।
ਤੇ ਇਸ ਲਈ ਹਰ ਗੱਲ ਭਾਈ ਸਾਹਿਬ ਤੇ ਮੜਕੇ ਓਹਨਾ ਨੂ ਬਦਨਾਮ ਕਰਨ ਲਈ ਤਤਪਰ ਰਹਿੰਦੇ ਹਨ ਅਸੀਂ ਸਮੁੱਚੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਲੋਗਾਂ ਲਈ ਕੰਮ ਕਰੋ ਕਿਸੇ ਨਾਲ ਈਰਖਾ ਨਹੀਂ ਵਡਿਆਈਆਂ ਗੁਰੂ ਸਾਹਿਬ ਬਖਸ਼ਦੇ ਹਨ ਬੰਦਾ ਨਹੀਂ ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂ ਮਨਮਿੰਦਰ ਸਿੰਘ ਭਾਟੀਆ ਵੀ ਹਾਜਰ ਹੋਏ।
