ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ
#BeadbiBill #PunjabVidhanSabha #SikhTaalmelCommittee #PunjabGovernment #ReligiousRespect #PunjabPolitics #JusticeForSacrilege #NonBailableLaw #LifeImprisonmentProvision #PunjabNews
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਬੇਅਦਬੀ ਸਬੰਧੀ ਸੋਧ ਬਿੱਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਓਹਨਾ ਪਾਰਟੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦਮਨਪਰੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ 2015ਤੋਂ ਬਾਅਦ ਪੰਜਾਬ ਵਿੱਚ ਜਿਨੀ ਵਾਰ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਕਿਸੇ ਵੀ ਕੇਸ ਵੀ ਦੋਸ਼ੀਆਂ ਸਜਾ ਨਹੀ ਮਿਲੀ ਹੈ।
ਕੋਈ ਦੋਸ਼ੀ ਫੜਿਆ ਵੀ ਜਾਂਦਾ ਹੈ ਤਾਂ ਦੂਜੇ ਦਿਨ ਉਸਦੀ ਜਮਾਨਤ ਹੋ ਜਾਂਦੀ ਹੈ ਜਿਸ ਤੇ ਦੋਸੀਆਂ ਦੇ ਹੌਂਸਲੇ ਹੋਰ ਵੀ ਵਧ ਜਾਂਦੇ ਹਨ ਜਿਸ ਕਰਕੇ ਬੇਅਦਬੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਰ ਹੁਣ ਜਿਹੜਾ ਬਿਲ ਪਾਸ ਕੀਤਾ ਗਿਆ ਹੈ ਉਸ ਵਿੱਚ ਬੇਅਦਬੀ ਕਰਨ ਤੇ 7 ਸਾਲ ਤੋਂ ਉਮਰ ਕੈਦ ਦੀ ਸਜਾ ਰੱਖੀ ਗਈ ਹੈ ਅਤੇ ਗੈਰ ਜ਼ਮਾਨਤੀ ਧਾਰਾ ਬਣਾਈ ਗਈ ਹੈ ਅਤੇ 20ਲੱਖ ਤੱਕ ਜੁਰਮਾਨਾ ਦੀ ਵਿਵਸਥਾ ਕੀਤੀ ਹੈ।
ਉੱਕਤ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਬਿਲ ਤੇ ਜਲਦੀ ਤੋ ਜਲਦੀ ਸਾਈਨ ਕੀਤੇ ਹਨ ਤਾਂ ਨੂੰ ਇਹ ਬਿੱਲ ਕਾਨੂੰਨ ਦੀ ਸ਼ਕਲ ਧਾਰ ਸਕੇ ਅਤੇ ਆਸ ਪ੍ਰਗਟ ਕੀਤੀ ਕਿ ਇਸ ਬਿਲ ਦੇ ਕਾਨੂੰਨ ਬਣਾਏ ਜਾਣ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ
