AdministrationAmritsarBreaking NewsCentral GovernmentChandigarhCityCrimeDelhiGovernmentIndiaJalandharPoliticsPunjab GovernmentPunjab Policeअपराध समाचारअमृतसरजालंधरनई दिल्लीराज्य समाचार

ਪੰਜਾਬ ‘ਚ ਧਮਾਕਿਆਂ ਨਾਲ ਵਧਿਆ ਦਹਿਸ਼ਤ ਦਾ ਮਾਹੌਲ: ਅਕਾਲੀ ਆਗੂਆਂ ਨੇ ਕਾਨੂੰਨ-ਵਿਵਸਥਾ ‘ਤੇ ਚੁੱਕੇ ਸਵਾਲ; ਘਟਨਾ ਨੇ ਮੁੜ ਡਰ ਦਾ ਮਾਹੌਲ ਪੈਦਾ ਕਰ ਦਿੱਤਾ- ਸ਼ੰਟੀ

Spread the love

#PunjabNews #Jalandhar #Amritsar #BlastNews #ShiromaniAkaliDal #RajbirSinghShanti #PunjabPolice #LawAndOrder #PunjabUpdate #BreakingNews #PunjabPolitics #AkaliDal #SecurityAlert #BSFChowk #CrimeNews #PunjabSituation

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਬੀਐਸਐਫ ਚੌਂਕ ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਹੋਈਆਂ ਧਮਾਕੇ ਵਰਗੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ।

ਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਮੁੱਖ ਬੁਲਾਰੇ ਰਾਜਬੀਰ ਸਿੰਘ ਸ਼ੰਟੀ ਅਤੇ ਜਰਨਲ ਸਕੱਤਰ ਮਨਬੀਰ ਸਿੰਘ ਅਕਾਲੀ ਨੇ ਗੰਭੀਰ ਚਿੰਤਾ ਜਤਾਈ ਹੈ।

ਰਾਜਬੀਰ ਸਿੰਘ ਸ਼ੰਟੀ ਨੇ ਕਿਹਾ ਕਿ ਜਲੰਧਰ ਬੀਐਸਐਫ ਚੌਂਕ ‘ਚ ਹੋਏ ਧਮਾਕੇ ਤੋਂ ਕੁਝ ਘੰਟਿਆਂ ਬਾਅਦ ਹੀ ਅੰਮ੍ਰਿਤਸਰ ਵਿੱਚ BSF ਹੈੱਡਕੁਆਰਟਰ ਨੇੜੇ ਹੋਈ ਘਟਨਾ ਨੇ ਪੰਜਾਬੀਆਂ ਦੇ ਮਨਾਂ ਵਿੱਚ ਮੁੜ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਹੱਦੀ ਸੂਬੇ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਕੇਂਦਰੀ ਏਜੰਸੀਆਂ ਵੱਲੋਂ ਪਾਰਦਰਸ਼ੀ ਜਾਂਚ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ ਦਹਾਕਿਆਂ ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਵਿੱਚ ਅਮਨ-ਸ਼ਾਂਤੀ ਵਾਪਸ ਆਈ ਸੀ, ਪਰ ਮੌਜੂਦਾ ਸਮੇਂ ਵਿੱਚ ਹੋ ਰਹੀਆਂ ਅਜਿਹੀਆਂ ਘਟਨਾਵਾਂ ਸੂਬੇ ਨੂੰ ਮੁੜ ਡਰ ਅਤੇ ਅਸਥਿਰਤਾ ਵੱਲ ਧੱਕ ਰਹੀਆਂ ਹਨ।

ਕਾਨੂੰਨ-ਵਿਵਸਥਾ ‘ਤੇ ਉਠੇ ਸਵਾਲ

ਮਨਬੀਰ ਸਿੰਘ ਅਕਾਲੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਚੱਲ ਰਹੀ ਦੋਸ਼ਾਰੋਪਣ ਦੀ ਰਾਜਨੀਤੀ ਕਾਰਨ ਜ਼ਮੀਨੀ ਪੱਧਰ ‘ਤੇ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗ੍ਰੇਨੇਡ ਹਮਲੇ, ਗੋਲੀਆਂ ਚਲਣੀਆਂ ਅਤੇ ਫਿਰੋਤੀ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਮੌਕੇ ਗੁਰਪ੍ਰੀਤ ਸਿੰਘ ਅਕਾਲੀ (ਮੀਤ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ), ਪਵਿੰਦਰ ਸਿੰਘ ਠੁਕਰਾਲ (ਜਰਨਲ ਸਕੱਤਰ), ਜੋਤ ਜੀਵਨ ਸਿੰਘ (ਮੀਤ ਪ੍ਰਧਾਨ ਜਲੰਧਰ) ਅਤੇ ਅਮਨਜੀਤ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।

Leave a Reply

Your email address will not be published. Required fields are marked *