Breaking Newsएग्रीकल्चरचंडीगढ़जालंधरदेश-विदेशनई दिल्लीपंजाबपटियालाफीचर्सबिजनेसलुधियाना

ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧ੍ਰੋਹ ਕਮਾਇਆ,ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਿੱਖ ਤਾਲਮੇਲ ਕਮੇਟੀ

Spread the love

ਪੰਜਾਬ ਹੌਟਮੇਲ, ਜਲੰਧਰ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ ਬਾਹਰ ਨਿਕਲ ਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਗਿਰਫਤਾਰ ਕੀਤਾ ਹੈ ਅਤੇ ਕਿਸਾਨ ਆਗੂਆਂ ਤੇ ਸੰਗੂ ਬਾਰਡਰ ਤੇ ਮੋਰਚਿਆਂ ਤੇ ਜਿਸ ਤਰ੍ਹਾਂ ਕਹਿਰ ਵਰਤਾਇਆ ਹੈ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਵਿੱਕੀ ਖਾਲਸਾ ਅਤੇ ਸਿੱਖ ਆਗੂ ਭੁਪਿੰਦਰ ਸਿੰਘ 6 ਜੂਨ ਅਤੇ ਰਜਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਇਨਾ ਧਰਨਿਆਂ ਤੇ ਅਤੇ ਮੋਰਚਿਆਂ ਵਿੱਚ ਬਲੀ ਪਾਰਟੀ ਅੱਜ ਹੰਕਾਰ ਵਿੱਚ ਇੰਨੀ ਅੰਨੀ ਹੋ ਗਈ ਹੈ ਕਿ ਇਹ ਅੰਨ ਦਾਤਿਆਂ ਤੇ ਜੁਲਮ ਕਰਨ ਤੋਂ ਵੀ ਬਾਜ ਨਹੀਂ ਆ ਰਹੀ।

ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਪੰਜਾਬੀਆਂ ਨੂੰ ਜਬਰ ਨਾਲ ਕਦੀ ਵੀ ਦਬਾਇਆ ਨਹੀਂ ਜਾ ਸਕਦਾ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਗਵਾਹ ਹੈ ਅੱਤ ਅਤੇ ਖੁਦਾ ਦਾ ਵੈਰ ਹੁੰਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਸ਼ਾਂਤਮਈ ਅੰਦੋਲਨ ਕਰਨ ਦੀ ਕਿਸਾਨਾਂ ਨੂੰ ਜਦ ਦਿੱਤੀ ਜਾਵੇ ਜੇਕਰ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਪੰਜਾਬ ਤਰੱਕੀ ਕਰੇਗਾ।

ਅਸੀਂ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਬਰ ਵਿਰੁੱਧ ਆਵਾਜ਼ ਉਠਾਈ ਜਾਵੇ ਕਿਸਾਨ ਆਗੂ ਵੀ ਇੱਕਜੁੱਟ ਹੋ ਕੇ ਲੜਾਈ ਲੜਨ ਤਾਂ ਹੀ ਸਰਕਾਰ ਨਾਲ ਟਾਕਰਾ ਕੀਤਾ ਜਾ ਸਕਦਾ ਹੈ ਇਸ ਮੌਕੇ ਤੇ ਲਖਬੀਰ ਸਿੰਘ ਗੁਰਨਾਮ ਸਿੰਘ ਅਤੇ ਗੁਰਜੀਤ ਸਿੰਘ ਸੋਨੂ ਫਿਰੋਜ਼ਪੁਰੀ ਹਾਜ਼ਰ ਸਨ

Leave a Reply

Your email address will not be published. Required fields are marked *