AmritsarBreaking NewsChandigarhCityEducationFeaturedPositive Newsअमृतसरजालंधरपंजाब

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਯੂਥ ਫੈਸਟੀਵਲ ਤਬਲਾ ਮੁਕਾਬਲੇ ਵਿੱਚ ਜਸ਼ਨਦੀਪ ਸਿੰਘ ਸਠਿਆਲਾ ਪਹਿਲੇ ਸਥਾਨ ਤੇ ਆਏ

Spread the love

ਸਿੱਖ ਤਾਲਮੇਲ ਕਮੇਟੀ ਵੱਲੋਂ ਬੱਚੇ ਨੂੰ ਸਿੱਖ ਸੰਸਥਾ ਵਿੱਚ ਨੌਕਰੀ ਦਵਾਈ ਤੇ ਜਸ਼ਨਦੀਪ ਸਿੰਘ ਨੂੰ ਸਨਮਾਨਿਤ ਵੀ ਕੀਤਾ

ਪੰਜਾਬ ਹੌਟਮੇਲ, ਜਲੰਧਰ। ਅੰਮ੍ਰਿਤਧਾਰੀ ਗੁਰਸਿੱਖ ਜਸ਼ਨਦੀਪ ਸਿੰਘ ਜਲੰਧਰ ਦੇ ਪ੍ਰਸਿੱਧ ਰਾਗੀ ਭਾਈ ਹਰਭੇਜ ਸਿੰਘ ਸਠਿਆਲਾ ਦਾ ਬੇਟਾ ਹੈ ਅਤੇ ਬੀ ਏ ਦੂਜੇ ਸਾਲ ਦਾ ਵਿਦਿਆਰਥੀ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬ ਪੱਧਰ ਤੇ ਯੂਥ ਫੈਸਟੀਵਲ ਤਬਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜਲੰਧਰ ਦਾ ਮਾਣ ਵਧਾਇਆ ਬੱਚੇ ਦੀ ਸਫਲਤਾ ਬਾਰੇ ਜਦੋਂ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਉਸਨੇ ਜਸ਼ਨਦੀਪ ਸਿੰਘ ਨੂੰ ਕਮੇਟੀ ਦੇ ਦਫਤਰ ਬੁਲਾ ਕੇ ਬੱਚੇ ਨੂੰ ਸਨਮਾਨਿਤ ਵੀ ਕੀਤਾ ਤੇ ਹੌਸਲਾ ਅਫ਼ਜ਼ਾਈ ਵੀ ਕੀਤੀ।

ਇਸ ਮੌਕੇ ਤੇ ਬੱਚੇ ਵੱਲੋਂ ਨੌਕਰੀ ਕਰਨ ਦੀ ਇੱਛਾ ਪ੍ਰਗਟ ਕੀਤੀ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਵਿੱਚ ਨੌਕਰੀ ਲਈ ਪਰਮਜੀਤ ਸਿੰਘ ਹੀਰਾ ਭਾਟੀਆ ਜੀ ਅਤੇ ਅਰਵਿੰਦਰ ਸਿੰਘ ਰੇਰੂ ਨਾਲ ਸੰਪਰਕ ਕਰਕੇ ਨੌਕਰੀ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਤੁਰੰਤ ਬੱਚੇ ਨੂੰ ਸਕੂਲੀ ਬੱਚਿਆਂ ਦੀ ਤਬਲਾ ਸਿਖਾਉਣ ਲਈ ਸਕੂਲ ਵਿੱਚ ਨੌਕਰੀ ਦੇ ਦਿੱਤੀ ਸਿੱਖ ਤਾਲਮੇਲ ਕਮੇਟੀ ਵੱਲੋਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਟਕਾਰਾ ਨੇ ਜਿੱਥੇ ਸਕੂਲ ਪ੍ਰਬੰਧਕਾ ਧੰਨਵਾਦ ਕੀਤਾ।

ਉੱਥੇ ਜਲੰਧਰ ਤੋਂ ਹਰ ਗੁਰਸਿੱਖ ਨੂੰ ਜੋ ਯੋਗਤਾ ਰੱਖਦਾ ਹੋਵੇ ਉਹ ਨੂੰ ਨੌਕਰੀ ਕਾਰੋਬਾਰ ਦਿਵਾਉਣ ਲਈ ਸਾਡੀ ਜਥੇਬੰਦੀ ਹਰ ਤਰ੍ਹਾਂ ਨਾਲ ਤਾਤਪਰ ਰਹੇਗੀ। ਕੋਈ ਵੀ ਗੁਰਸਿੱਖ ਸਾਡੀ ਜਥੇਬੰਦੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਕਾਰੋਬਾਰ ਸਬੰਧੀ ਵਿਸਥਾਰ ਨਾਲ ਦੱਸ ਸਕਦਾ ਹੈ।

ਇਸ ਮੌਕੇ ਤੇ ਮੌਜੂਦ ਜਸ਼ਨਦੀਪ ਸਿੰਘ ਦੇ ਪਿਤਾ ਸਰਦਾਰ ਹਰਪੇਤ ਸਿੰਘ ਸਠਿਆਲਾ ਨੇ ਜਿੱਥੇ ਜਥੇਬੰਦੀ ਦਾ ਧੰਨਵਾਦ ਕੀਤਾ ਉੱਥੇ ਕਮੇਟੀ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਂਘਾ ਕੀਤੀ ਓਹਨਾ ਕਿਹਾ ਜਲੰਧਰ ਦਾ ਹਰ ਸਿੱਖ ਸਿੱਖ ਤਾਲਮੇਲ ਕਮੇਟੀ ਵੱਲ ਐਸ ਨਾਲ ਦੇਖਦਾ ਹੈ ਇਸ ਮੌਕੇ ਤੇ ਮਨਪ੍ਰੀਤ ਸਿੰਘ ਬਿੰਦਰਾ ਹਰਪ੍ਰੀਤ ਸੋਨੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *