ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿੱਚ ਸਫਰ ਸ਼ਹਾਦਤ ਸਮਾਗਮ 20ਤੋਂ 24 ਦਸੰਬਰ ਤੱਕ: ਮਿਗਲਾਨੀ, ਨੀਟੂ
ਪੰਜਾਬ ਹੌਟਮੇਲ, ਜਲੰਧਰ। ਮਾਤਾ ਗੁਜਰ ਕੌਰ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘ ਸਹੀਦਾਂ ਦੀ ਲਸਾਨੀ ਸ਼ਹਾਦਤਾਂ ਨੂੰ ਸਮਰ ਪਿਤ ਸਮਾਗਮਾਂ ਦੀ ਲੜੀ ਅਤੇ ਗੁਰਧਾਮ ਯਾਤਰਾ 20 ਦਸੰਬਰ ਤੋਂ ਲੈ ਕੇ 24 ਦਿਸੰਬਰ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਅਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ 20 ਦਸੰਬਰ ਨੂੰ ਸਵੇਰੇ 6 ਵਜੇ ਗੁਰੂ ਘਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਬਸ ਯਾਤਰਾ ਸ੍ਰੀ ਫਤਿਹਗੜ੍ਹ ਸਾਹਿਬ ਸ੍ਰੀ ਚਮਕੋਰ ਸਾਹਿਬ ਅਤੇ ਸ੍ਰੀ ਮਾਛੀਵਾੜਾ ਸਾਹਿਬ ਲਈ ਰਵਾਨਾ ਹੋਵੇਗੀ।
ਇਸ ਲਈ ਸਾਰੀਆਂ ਸਵਾਰੀਆਂ ਬੁੱਕ ਹੋ ਚੁੱਕੀਆਂ ਹਨ ਇਸ ਯਾਤਰਾ ਦਾ ਮੁੱਖ ਮਕਸਦ ਸੰਗਤਾਂ ਨੂੰ ਇਹਨਾਂ ਲਸਾਨੀ ਕੁਰਬਾਨੀਆਂ ਨਾਲ ਜੋੜਨਾ ਹੈ 21ਦਸੰਬਰ ਨੂੰ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਕਥਾ ਸਮਾਗਮ ਹੋਵੇਗਾ।
22 ਦਸੰਬਰ ਨੂੰ ਵਿਸ਼ੇਸ਼ ਗੁਰਮਤ ਸਮਾਗਮ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਣਗੇ। ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸਰੂਪ ਸਿੰਘ ਜੀ ਰੂਪ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਹਨਾਂ ਤੋਂ ਇਲਾਵਾ ਬੀਬੀ ਬਲਜਿੰਦਰ ਕੌਰ ਖੰਡੂਰ ਸਾਹਿਬ ਵਾਲੇ ਅਤੇ ਭਾਈ ਜੈ ਦੇਵ ਸਿੰਘ ਦਮਦਮਾ ਸਾਹਿਬ ਵਾਲੇ ਵੀ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ ਅਤੇ ਭਾਈ ਹਰਜਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਗੁਰੂ ਇਤਿਹਾਸ ਨਾਲ ਸੰਗਤਾਂ ਨੂੰਜੋੜਨਗੇ।
ਸਿੱਖ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਲਈ ਪਿਛਲੇ ਦਿਨਾਂ ਤੋਂ ਇੱਕ ਵਿਸ਼ੇਸ਼ ਕੈਂਪ ਗੁਰੂ ਘਰ ਵਿੱਚ ਚੱਲ ਰਿਹਾ ਲਗਾਇਆ ਗਿਆ ਹੈ ਉਸ ਵਿੱਚ ਬੱਚਿਆਂ ਨੂੰ ਕਵਿਤਾ ਪਾਠ ਗੁਰੂ ਇਤਿਹਾਸ ਦੀ ਵਿਸੇਸ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਸਬੰਧ ਵਿਚ 24 ਦਸੰਬਰ ਨੂੰ ਬੱਚਿਆਂ ਵਿਚ ਮੁਕਾਬਲੇ ਕਰਵਾਏ ਜਾਣਗੇ।
ਇਹ ਉਸ ਤੋਂ ਉਪਰੰਤ ਬੱਚਿਆਂ ਨੂੰ ਸਨਮਾਣਿਤ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ ਉਹਨਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਵਿੱਚ ਹਰ ਇਤਵਾਰ ਵਿਸ਼ੇਸ਼ ਗੁਰਮੁਖ ਸਮਾਗਮ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਹੁੰਦੇ ਹਨ।
ਜੋ ਇਸੀ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ ਅਸੀ ਸਮੁੱਚੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦੀ ਹਾਜਰੀ ਇਹਨਾਂ ਸਮਾਗਮਾਂ ਵਿੱਚ ਯਕੀਨੀਂ ਬਣਾਉਣ ਤਾਂ ਜੋ ਬੱਚੇ ਸਿੱਖ ਪਰੰਪਰਾਵਾਂ ਮਹਾਨ ਵਿਰਸੇ ਅਤੇ ਸਿੱਖ ਇਤਿਹਾਸ ਦੇ ਪਾਂਧੀ ਬਣ ਸਕਣ।
ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਸੋਨੂ, ਅਮਨਦੀਪ ਸਿੰਘ ਬੱਗਾ, ਪਰਸ ਸਿੰਘ ਮਿਗਲਾਨੀ, ਹਰਕੀਰਤ ਸਿੰਘ, ਜਸਪ੍ਰੀਤ ਸਿੰਘ ਸਾਗਰ ਅਤੇ ਖਰਬੰਦਾ ਜੀ ਹਾਜਰ ਸਨ।
#GurdwaraGurdevNagar #ShaheediSafar #Sahibzade #MataGujriJi #SikhMartyrdom #GurmatSamagam #GurbaniKirtan #SikhHistory #FatehgarhSahib #ChamkorSahib #MachhiwaraSahib #GurudhamYatra #SikhHeritage #SikhYouth #KhalsaHistory #Sangat #PunjabNews #ReligiousEvents
