Breaking NewsCityFeaturedIndiaSAD Newsजालंधरपंजाबराज्य समाचार

ਖੇਡ ਪ੍ਰਮੋਟਰ ਸੁਰਿੰਦਰ ਭਾਪਾ ਅਤੇ ਕੌਂਸਲਰ ਹੈਪੀ ਨੂੰ ਗਹਿਰਾ ਸਦਮਾ: ਸੁਰਿੰਦਰ ਭਾਪਾ ਦੀ ਸੱਸ ਤੇ ਕੌਂਸਲਰ ਹੈਪੀ ਦੀ ਮਾਤਾ ਅਜੀਤ ਕੌਰ ਦਾ ਦਿਹਾਂਤ

Spread the love

ਅੰਤਿਮ ਸੰਸਕਾਰ 7 ਨਵੰਬਰ ਨੂੰ ਸ਼ਾਮ 4 ਵਜੇ ਸ਼ਮਸ਼ਾਨ ਘਾਟ ਮਾਡਲ ਟਾਊਨ, ਜਲੰਧਰ ਵਿਖੇ ਹੋਵੇਗਾ

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ) : ਖੇਡ ਪ੍ਰਮੋਟਰ ਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸਕੱਤਰ ਜਨਰਲ ਸੁਰਿੰਦਰ ਸਿੰਘ ਭਾਪਾ ਅਤੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਕੌਂਸਲਰ ਹੈਪੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਸੁਰਿੰਦਰ ਭਾਪਾ ਦੀ ਸੱਸ ਸਦੀਵੀ ਵਿਛੋੜਾ ਦੇ ਗਏ।

ਮਾਤਾ ਅਜੀਤ ਕੌਰ ਜੀ ਦੀ ਪੁਰਾਣੀ ਤਸਵੀਰ।

ਮਾਤਾ ਅਜੀਤ ਕੌਰ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਨੇ ਅੱਜ 6 ਨਵੰਬਰ ਦੀ ਸਵੇਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮਾਤਾ ਅਜੀਤ ਕੌਰ ਜੀ ਦਾ ਅੰਤਿਮ ਸਸਕਾਰ ਕੱਲ੍ਹ 7 ਨਵੰਬਰ, 2025 ਦਿਨ ਸ਼ੁੱਕਰਵਾਰ ਨੂੰ ਸ਼ਾਮ 4.00 ਵਜੇ ਸ਼ਮਸ਼ਾਨ ਘਾਟ ਮਾਡਲ ਟਾਊਨ, ਜਲੰਧਰ ਵਿਖੇ ਕੀਤਾ ਜਾਵੇਗਾ। ਇਸ ਦੁਖਦ ਖ਼ਬਰ ਨੂੰ ਸੁਣਦਿਆਂ ਸ਼ਹਿਰ ਦੀਆਂ ਰਾਜਨੀਤਿਕ, ਖੇਡ ਅਤੇ ਸਮਾਜਿਕ ਸ਼ਖਸੀਅਤਾਂ ਨੇ ਪਰਿਵਾਰ ਨੂੰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *