ਕੇਂਦਰੀ ਵਿਦਿਆਲੇ ਸੂਰਾਂ ਨੁੱਸੀ ਵਿੱਚ ਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਮਾਮਲਾ: ਪ੍ਰਬੰਧਕਾਂ ਵੱਲੋਂ ਮਾਫ਼ੀ, ਦੁਬਾਰਾ ਗਲਤੀ ਨਾ ਕਰਨ ਦਾ ਭਰੋਸਾ
ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਪ੍ਰਬੰਧਕਾਂ ਤੋਂ ਮੰਗਵਾਈ ਮਾਫੀ
ਪੰਜਾਬ ਹੌਟਮੇਲ, ਜਲੰਧਰ। ਪੀ ਐੱਮ ਕੇਂਦਰੀ ਵਿਦਿਆਲੇ ਸੂਰਾਂ ਨੁੱਸੀ ਜਲੰਧਰ ਜਿੱਥੇ ਸੀ ਬੀ ਐੱਸ ਈ ਕਲਾਸਾਂ ਦੀਆਂ ਪ੍ਰਖਿਆਵਾਂ ਚਲ ਰਹੀਆਂ ਹਨ ਜਿਹੜੇ ਸਿੱਖ ਬੱਚੇ ਇਹਨਾਂ ਪ੍ਰੀਖਿਆਵਾਂ ਵਿੱਚ ਹਿਸਾ ਲੈ ਰਹੇ ਹਨ ਉਨ੍ਹਾਂ ਦੇ ਕੜੇ ਜੌ ਕਿ ਸਿੱਖੀ ਦੇ ਪੰਜ ਕਕਾਰਾ ਦਾ ਹਿੱਸਾ ਹਨ ਲੁਹਾਏ ਜਾ ਰਹੇ ਸਨ।

ਜਦੋਂ ਇਸਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਦੇ ਪੁਲੀ ਅਲੀ ਮਹੱਲਾ ਦਫਤਰ ਵਿੱਚ ਮਿਲੀ ਤਾਂ ਕਮੈਟੀ ਦੇ ਆਗੂ ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਸਬ ਤੋਂ ਪਹਿਲਾਂ ਇਸਦੀ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ।
ਉਸਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਸੁਰਾਂ ਨੂਸੀ ਕੇਂਦਰੀ ਵਿਦਿਆਲੇ ਵਿਖੇ ਪੁਹੰਚੇ ਜਿੱਥੇ ਨਾਲ ਹੀ ਪੁਲੀਸ ਡਵੀਜ਼ਨ ਨੰਬਰ ਇਕ ਦੇ sho ਰਕੇਸ਼ ਕੁਮਾਰ ਵੀ ਮੌਕੇ ਤੇ ਪਹੁੰਚ ਗਏ।
ਸਕੂਲ ਦੀ ਪ੍ਰੀਖਿਆਵਾਂ ਦੀ ਸੁਪਰਡੈਂਟ ਮਨਪ੍ਰੀਤ ਕੌਰ ਅਤੇ ਪ੍ਰਿੰਸਿਪਲ ਡਾਕਟਰ ਪਾਲੀ ਸ਼ਾਹ ਨੂੰ ਮਿਲੇ ਓਹਨਾ ਦੱਸਿਆ ਕਿ ਸਾਨੂੰ ਹਦਾਇਤਾਂ ਸਨ ਕਿ ਮੈਟਲ ਦੀ ਕੋਈ ਵੀ ਚੀਜ਼ ਪ੍ਰਖਿਆਵਾਂ ਦੀ ਨਾ ਲਿਜਾਣ ਦਿੱਤੀ ਜਾਵੇ।
ਇਸ ਤੇ ਕਮੇਟੀ ਮੈਂਬਰਾਂ ਓਹਨਾ ਕੜੇ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਅਤੇ ਸਿੱਖ ਆਪਣੇ ਕਕਾਰਾ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਹਨ ਇਸਤੇ ਸਕੂਲ ਪ੍ਰਬੰਧਕਾਂ ਵਲੋਂ ਤੁਰੰਤ ਸਮੁੱਚੀ ਕੌਮ ਤੋਂ ਮੁਆਫੀ ਵੀ ਮੰਗੀ ਅੱਗੋ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੌਬਾ ਵੀ ਕੀਤੀ।
ਇਸ ਮੌਕੇ ਤੇ ਸਿੱਖ ਆਗੂ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਨੇ ਜਲੰਧਰ ਦੇ ਸਮੂਹ ਸਕੂਲਾਂ ਨੂੰ ਤਾੜਨਾ ਕੀਤੀ ਅਗਰ ਕਿਸੇ ਵੀ ਸਕੂਲ ਨੇ ਅਜਿਹੀ ਗਲਤੀ ਕੀਤੀ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਸਾਰੀ ਕਾਰਵਾਈ sho ਰਕੇਸ਼ ਕੁਮਾਰ ਨੇ ਲਿਖਤੀ ਰੂਪ ਵਿੱਚ ਕਾਰਵਾਈ ਇਸ ਮੌਕੇ ਕਮੇਟੀ ਮੈਂਬਰਾਂ ਕੇਂਦਰੀ ਵਿਦਿਆਲੇ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜੌ ਬੋਰਡ ਹਿੰਦੀ ਵਿੱਚ ਲਿਖੇ ਹੋਏ ਹਨ ਉਸ ਦੇ ਨਾਲ ਪੰਜਾਬੀ ਵਿੱਚ ਵੀ ਲਿਖੇ ਜਾਣ।
ਜਿਸ ਤੇ ਪਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਬੋਰਡ ਹਿੰਦੀ ਦੇ ਨਾਲ ਪੰਜਾਬੀ ਵਿੱਚ ਵੀ ਜਰੂਰ ਲਿਖੇ ਜਾਣਗੇ।
#KendriyaVidyalaya #Suranussi #Jalandhar #SikhStudents #Kara #FiveKakaars #ReligiousFreedom #SikhRights #CBSEExams #EducationNews #PunjabNews #RespectReligiousSentiments #StudentsRights #MinorityRights
