ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਖੀਰ ਅਤੇ ਕਾਫੀ ਦੇ ਲੰਗਰ ਲਗਾਏ
ਬੱਚਿਆਂ ਕੋਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ ਜਵਾਬ ਕਰਕੇ ਇਨਾਮ ਵੀ ਦਿੱਤੇ ਗਏ
ਪੰਜਾਬ ਹੌਟਮੇਲ , ਜਲੰਧਰ (ਮਨਮੋਹਨ ਸਿੰਘ)। ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਦੋਂ ਪੁਲੀ ਅਲੀ ਮਹੱਲਾ ਵਿਖੇ ਪਹੁੰਚਿਆ।

ਉੱਥੇ ਸਿੱਖ ਤਾਲਮੇਲ ਕਮੇਟੀ ਵੱਲੋਂ ਪੁਲੀ ਅਲੀ ਮਹੱਲਾ ਵਿਖੇ ਖੀਰ ਅਤੇ ਕਾਫੀ ਦੇ ਵੱਡੇ ਪੱਧਰ ਤੇ ਲੰਗਰ ਲਗਾਏ ਗਏ ਅਤੇ ਨਗਰ ਕੀਰਤਨ ਸ਼ਾਮਿਲ ਸੰਗਤਾ ਨਾਲ ਜੇਹੜੇ ਬੱਚੇ ਸ਼ਾਮਲ ਸਨ ਓਹਨਾ ਬੱਚਿਆਂ ਤੋ ਸਿੱਖ ਇਤਿਹਾਸ ਨਾਲ ਸੰਬੰਧਿਤ ਅਤੇ ਗੁਰਬਾਣੀ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ।

ਸਵਾਲ ਜਵਾਬ ਪੁੱਛਣ ਦੀ ਸੇਵਾ ਪ੍ਰੋਫੈਸਰ ਰਣਜੀਤ ਸਿੰਘ ਨੇ ਕੀਤੀ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਆਕਰਸ਼ਿਤ ਇਨਾਮ ਦਿੱਤੇ ਗਏ।
ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਚਾਉਂਦੇ ਹਾਂ ਸਾਡੀ ਆਉਣ ਵਾਲੀ ਪੀੜੀ ਗੁਰਸਿੱਖੀ ਵਿਚ ਪ੍ਰਪੱਕ ਹੋਵੇ ਅਤੇ ਬਾਣੀ ਬਾਣੇ ਦੀ ਧਾਰਨੀ ਹੋਵੇ ਸਵਾਲ ਜਵਾਬ ਪੁੱਛਣ ਵੇਲੇ ਬੱਚਿਆਂ ਵਿਚ ਬੁਹੁਤ ਉਤਸਾਹ ਦੇਖਿਆ ਗਿਆ ਜੌ ਕਿ ਕੌਮ ਲਈ ਚੜਦੀਕਲਾ ਵਾਲੀ ਗੱਲ ਹੈ।

ਸੇਵਾ ਕਰਨ ਵਾਲਿਆਂ ਵਿੱਚ ਹਰਜਿੰਦਰ ਸਿੰਘ ਪਰੂਥੀ ਹਰਪ੍ਰੀਤ ਸਿੰਘ ਸੋਨੂ ਹਰਪਾਲ ਸਿੰਘ ਪਾਲੀ ਚੱਢਾ ਪਲਵਿੰਦਰ ਸਿੰਘ ਬਾਬਾ ਹਰਵਿੰਦਰ ਸਿੰਘ ਚਟਕਾਰਾ ਮਨਪ੍ਰੀਤ ਸਿੰਘ ਬਿੰਦਰਾ ਹਰਨੇਕ ਸਿੰਘ ਨੇਕੀ ਜੈਦੀਪ ਸਿੰਘ ਬਾਜਵਾ ਪ੍ਰਭਜੋਤ ਸਿੰਘ ਖਾਲਸਾ
ਤਜਿੰਦਰ ਸਿੰਘ ਸੰਤ ਨਗਰ ਪਰਮਪ੍ਰੀਤ ਸਿੰਘ ਮਿੱਟੀ ਗੁਰਜੀਤ ਸਿੰਘ ਪੋਪਲੀ ਪ੍ਰਦੀਪ ਸਿੰਘ ਵਿੱਕੀ ਅੰਮ੍ਰਿਤ ਪਾਲ ਸਿੰਘ ਰਾਣੂ ਸੰਦੀਪ ਸਿੰਘ ਸੁਖਜੀਤ ਸਿੰਘ ਪ੍ਰਭਜੋਤ ਸਿੰਘ ਬੇਦੀ ਤਜਿੰਦਰ ਸਿੰਘ ਰੇਖੀ ਗੁਰਵਿੰਦਰ ਸਿੰਘ ਰਣਜੀਤ ਸਿੰਘ ਗੋਲਡੀ ਅਵਨੀਤ ਸਿੰਘ ਬਲਵਿੰਦਰ ਸਿੰਘ।
#SikhTalmelCommittee #NagarKirtan #GuruGobindSinghJi #PrakashPurab #SikhHistory #Gurbani #LangarSeva #KheerLangar #CoffeeLangar #SikhYouth #NextGeneration #GurmatEducation #SikhValues #CommunityService #PunjabNews #Jalandhar #SikhHeritage #Chardikala #KhalsaPanth #SevaSimran
