Breaking NewsChandigarhCityFeaturedPositive NewsReligiousजालंधरपंजाब

ਸ਼ਹੀਦੀ ਜਾਗਰਤੀ ਯਾਤਰਾ 14 ਨਵੰਬਰ ਨੂੰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਦਿੱਲੀ ਲਈ ਰਵਾਨਾ ਹੋਵੇਗੀ

Spread the love

ਪੰਜਾਬ ਹੌਟਮੇਲ, ਜਲੰਧਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਸਾਰੇ ਸੰਸਾਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਵੱਖ ਵੱਖ ਜਥੇਬੰਦੀਆਂ ਤੇ ਸੋਸਾਇਟੀਆਂ ਵੱਲੋਂ ਆਪਣੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਹਨ।

ਵੱਖ-ਵੱਖ ਸ਼ਹਿਰਾਂ ਤੋਂ ਨਗਰ ਕੀਰਤਨ ਵੀ ਨਿਕਲ ਰਹੇ ਹਨ। ਸਿੱਖ ਤਾਲਮੇਲ ਕਮੇਟੀ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵੱਲੋਂ ਸ਼ਹੀਦੀ ਜਾਗਰਤੀ ਯਾਤਰਾ 14 ਨਵੰਬਰ ਦਿਨ ਸ਼ੁਕਰਵਾਰ ਸ਼ਾਮ 7 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਰਵਾਨਾ ਹੋਏਗੀ।

ਇਹ ਯਾਤਰਾ ਲਈ ਲਗਜ਼ਰੀ ਬੱਸਾਂ ਤੇ ਇੰਤਜਾਮ ਕੀਤਾ ਗਿਆ ਹੈ ਇਹ ਯਾਤਰਾ15, ਨਵੰਬਰ ਨੂੰ ਰਾਤ 8 ਵਜੇ ਦਿੱਲੀ ਵਿੱਚ ਸਾਰੇ ਗੁਰੂਧਾਮਾਂ ਦੀ ਯਾਤਰਾ ਕਰਵਾ ਕੇ ਵਾਪਸੀ ਲਈ ਚਾਲੇ ਪਵੇਗੀ।

ਇਹ ਜਾਣਕਾਰੀ ਦਿੰਦੇ ਹੋਏ ਰਜਿੰਦਰ ਸਿੰਘ ਮਿਗਲਾਨੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮਪ੍ਰੀਤ ਸਿੰਘ ਵਿੱਟੀ ਗੁਰਵਿੰਦਰ ਸਿੰਘ ਨਾਗੀਨੇ ਦੱਸਿਆ ਕਿ ਯਾਤਰਾ ਕੱਢਣ ਦਾ ਮੁੱਖ ਮਕਸਦ ਸਿੱਖ ਪਰਿਵਾਰਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਵਾਲੇ ਸਥਾਨ ਜਿੱਥੇ ਗੁਰੂ ਸਾਹਿਬ ਨੇ ਹਿੰਦ ਦੀ ਚਾਦਰ ਬਣ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਦੇ ਦਰਸ਼ਨ ਕਰਵਣਾਉਣਾ ਹੈ।

ਉਹਨਾਂ ਦੱਸਿਆ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਸਿੱਖ ਇਤਿਹਾਸ ਗੁਰੂ ਸਾਹਿਬ ਜੀ ਲਸਾਨੀ ਕੁਰਬਾਨੀ ਭਾਈ ਮਤੀਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀਆਂ ਲਸਾਨੀ ਕੁਰਬਾਨੀਆਂ ਦੇ ਰੂਬਰੂ ਕਰਨਾ ਹੈ।

ਭਾਈ ਲੱਖੀ ਸ਼ਾਹ ਵਣਜਾਰਾ ਦਾ ਘਰ ਜਿੱਥੇ ਗੁਰੂ ਸਾਹਿਬ ਦੇ ਧੜ੍ਹ ਦਾ ਸਸਕਾਰ ਕੀਤਾ ਗਿਆ ਸੀ ਜਿੱਥੇ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ਦੇ ਵੀ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ ਜਾਣਗੇ ਸਮੂਚੇ ਸਿੱਖ ਇਤਿਹਾਸ ਦੇ ਸੰਗਤਾ ਨੂੰ ਰੁਬਰੂ ਕੀਤਾ ਜਾਵੇਗਾ।

ਜਿਹੜੀਆਂ ਸੰਗਤਾਂ ਇਸ ਯਾਤਰਾ ਵਿੱਚ ਸ਼ਾਮਿਲ ਹੋਣੀਆਂ ਚਾਹੁੰਦੀਆਂ ਹਨ ਉਹ ਸਿੱਖ ਤਾਲਮੇਲ ਕਮੇਟੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਗੁਰਦੇਵ ਨਗਰ ਦਾਣਾ ਮੰਡੀ ਨਾਲ ਸੰਪਰਕ ਕਰ ਸਕਦੇ ਹਨ।

ਸਿਰਫ ਸੀਟਾਂ ਬੁੱਕ ਕਰਵਾਉਣ ਵਾਲੇ ਹੀ ਯਾਤਰਾ ਜਾ ਤੇ ਜਾ ਸਕਦੇ ਹਨ ਕਿਉਂਕਿ ਯਾਤਰਾ ਬਹੁਤ ਲੰਬੀ ਹੈ ਬੱਸਾਂ ਵਿਚ ਸੀਮਤ ਸੀਟਾਂ ਹੁੰਦੀਆਂਤ ਹਨ ਤੇ ਬੈਠ ਕੇ ਹੀ ਜਾਇਆ ਜਾ ਸਕਦਾ ਹੈ।

ਇਸ ਮੌਕੇ ਤੇ ਪ੍ਰਭਜੋਤ ਸਿੰਘ ਖਾਲਸਾ ਸੁਖਜੀਤ ਸਿੰਘ ਰਣਜੀਤ ਸਿੰਘ ਰਾਜ ਨਗਰ ਹਰਮਨਜੋਤ ਸਿੰਘ ਬੱਠਲਾ ਪ੍ਰੀਤਮ ਸਿੰਘ ਬੰਟੀ ਰਾਠੌਰ ਪਾਰਸ ਸਿੰਘ ਪਰਦੀਪ ਸਿੰਘ ਲੱਕੀ ਧੀਮਾਨ ਹਾਜਰ ਸਨ

Leave a Reply

Your email address will not be published. Required fields are marked *