Punjab News: ਸਿੱਖ ਜਥੇਬੰਦੀਆਂ ਵੱਲੋਂ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਵਾਲੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ
ਪੰਜਾਬ ਹੌਟਮੇਲ, ਜਲੰਧਰ। ਪਿਛਲੇ ਲੰਮੇ ਸਮੇਂ ਤੋਂ ਸਿੱਖ ਪਰੰਪਰਾਵਾਂ ਨੂੰ ਕਤਲ ਕਰਕੇ ਸਿੱਖਾਂ ਦੀਆਂ ਮਾਨਮਤੀਆਂ ਸੰਸਥਾਵਾਂ ਦੀ ਮਾਨ ਮਰਿਆਦਾ ਨੂੰ ਮਿੱਟੀ ਵਿੱਚ ਰੋਲਣ ਵਾਲੇ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਬਚਾਉਣ, ਤਖਤਾਂ ਦੇ ਜਥੇਦਾਰਾਂ ਨਾਲ ਉੱਚ ਪਦਵੀਆਂ ਦਾ ਘਾਣ ਕਰ ਰਿਹਾ ਹੈ।
ਅਤੇ ਆਪਣੇ ਚੇਲੇ ਚਪੜਿਆਂ ਰਾਹੀ ਬਾਰ-ਬਾਰ ਮਹਾਨ ਤਖਤਾਂ ਦੀਆਂ ਮਾਨ ਮਰਿਆਦਾਵਾਂ ਨੂੰ ਰੋਲ ਰਿਹਾ ਹੈ, ਦਾ ਅੱਜ ਜਲੰਧਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਸਿੰਘ ਸੰਭਾਵਾਂ, ਸਿੱਖ ਤਾਲਮੇਲ ਕਮੇਟੀ , ਜੱਟ ਸਿੱਖ ਐਸੋਸੀਏਸ਼ਨ ਅਤੇ ਜਾਗਦੀਆਂ ਜਮੀਰਾਂ ਵਾਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ੍ਰੀ ਰਾਮਦੇਵ ਚੌਂਕ (ਕੰਪਨੀ ਬਾਗ) ਵਿਖੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਅਤੇ ਸਾਰੀਆਂ ਸੰਗਤਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ।

ਇਸ ਮੌਕੇ ਤੇ ਸਿੱਖ ਸੰਗਤਾਂ ਨੇ ਪ੍ਰਣ ਕੀਤਾ , ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸਿੱਖਾਂ ਦੀ ਮਾਨਮਤੀਆਂ ਪਰੰਪਰਾਵਾਂ ਨਾਲ ਖੇਲਣ ਨਹੀਂ ਦਿੱਤਾ ਜਾਵੇਗਾ। ਅਤੇ ਹਰ ਢੰਗ ਨਾਲ ਅਕਾਲ ਤਖਤ ਦੇ ਭਗੋੜਿਆਂ ਦਾ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਧੜੇਬਾਜੀਆਂ ਤੋਂ ਉੱਪਰ ਉੱਠ ਕੇ ਪੁਤਲਾ ਫੂਕਣ ਲਈ ਪਹੁੰਚੀਆਂ।
ਇਸ ਮੌਕੇ ਤੇ ਵੱਖ ਵੱਖ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਗੁਰਮੁਖ ਸਿੰਘ ਐਮਏ ਨੇ ਬੋਲਦਿਆਂ ਕਿਹਾ। ਹਰ ਗੁਰੂ ਨਾਨਕ ਨਾਮਲੇਵੀ ਗੁਰਸਿੱਖ ਨੂੰ ਸਿੱਖ ਪਰੰਪਰਾਵਾਂ ਤੇ ਪਹਿਰਾ ਦੇਣਾ ਪਏਗਾ, ਤਾਂ ਜੋ ਇਹੋ ਜਿਹੇ ਲੋਕ ਸਿੱਖ ਪੰਥ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਨਾਲ ਖਿਲਵਾੜ ਨਾ ਕਰ ਸਕਣ । ਨਾਲ ਹੀ ਉਹਨਾਂ ਕਿਹਾ ਕਿ ਸੰਗਤਾਂ ਨੂੰ ਇਹੋ ਜਿਹੇ ਪੰਥ ਵਿਰੋਧੀ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ,ਤਾਂ ਜੋ ਕੋਈ ਵੀ ਵਿਅਕਤੀ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਸਥਾਪਿਤ ਮਹਾਨ ਤਖਤਾਂ ਦੀ ਸਰਬ ਉੱਚਤਾ ਨੂੰ ਵੰਗਾਰ ਨਾ ਸਕੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਮਜੈਲ, ਧਰਮਿੰਦਰ ਸਿੰਘ ਚਾਹਲ, ਤਜਿੰਦਰ ਸਿੰਘ ਹਾਂਡਾ,ਰਣਜੀਤ ਸਿੰਘ, ਦਵਿੰਦਰ ਸਿੰਘ ਛਾਬੜਾ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਵੜਿੰਗ ,ਤਰਲੋਚਨ ਸਿੰਘ ਭਸੀਨ, ਡਾਕਟਰ ਗੁਰਬਚਨ ਸਿੰਘ, ਅਮਰਜੀਤ ਸਿੰਘ ਟਾਹਲੀ, ਕਸ਼ਮੀਰ ਸਿੰਘ ਮੁਲਤਾਨੀ, ਜਸਵੀਰ ਸਿੰਘ ਫੌਜੀ,ਜਸਵੀਰ ਸਿੰਘ ਚੁੱਗ, ਵਿੱਕੀ ਸਿੰਘ ਖਾਲਸਾ ,ਗੁਰਦੀਪ ਸਿੰਘ ਕਾਲੀਆ ਕਲੋਨੀ, ਜਤਿੰਦਰ ਸਿੰਘ ਕੋਹਲੀ ,ਰਣਜੀਤ ਸਿੰਘ ਰਾਜਨਗਰ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਰੋਬਿਨ ,ਸਨੀ ਸਿੰਘ ਉਬਰਾਏ, ਜਸਵੀਰ ਸਿੰਘ ਬੱਗਾ, ਪ੍ਰਭਜੋਤ ਸਿੰਘ ਖਾਲਸਾ ਆਦੀ ਹਾਜਰ ਸਨ।