Punjab New: SGPC ਦੇ ਪ੍ਰਧਾਨ ਜਥੇਦਾਰ ਧਾਮੀ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਅਤੀ ਨਿੰਦਨਯੋਗ- Sikh ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਸੋਸ਼ਲ ਮੀਡੀਆ ਤੇ ਅੱਜਕਲ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸੇ ਵਿਅਕਤੀ ਨਾਲ ਗਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਬੀਬੀ ਜਗੀਰ ਕੌਰ ਬਾਰੇ ਭੱਦੀ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ । ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਜਥੇਦਾਰ ਧਾਮੀ ਦੀ ਇਸ ਤਰ੍ਹਾਂ ਦੀ ਬੋਲਬਾਣੀ ਨੇ ਸਮੁੱਚੀ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ( ਮੀਡੀਆ ਇੰਚਾਰਜ), ਹਰਜੋਤ ਸਿੰਘ ਲੱਕੀ ਅਤੇ ਅਮਨਦੀਪ ਸਿੰਘ ਬੱਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ । ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਜਾਤੀ ਨੂੰ ਬਹੁਤ ਹੀ ਸਨਮਾਨ ਜਨਕ ਸਥਾਨ ਦਿੱਤਾ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ” ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ” ਸ਼ਬਦ ਰਾਹੀਂ ਸਮੁੱਚੀ ਕਾਇਨਾਤ ਦੀਆਂ ਇਸਤਰੀਆਂ ਨੂੰ ਕਿੰਨਾ ਉੱਚਾ ਰੁਤਬਾ ਦਿੱਤਾ ਹੈ । ਅੱਜ ਉਸੇ ਧਰਮ ਦੀ ਉੱਚ ਸੰਸਥਾ ਦਾ ਆਗੂ ਅਜਿਹੀ ਭੱਦੀ ਅਤੇ ਨੀਵੇਂ ਪੱਧਰ ਦੀ ਭਾਸ਼ਾ ਇੱਕ ਇਸਤਰੀ ਲਈ ਵਰਤ ਰਿਹਾ ਹੈ । ਜੋ ਕਿ ਸਰਾਸਰ ਗਲਤ ਹੈ।ਸਾਡੇ ਬੀਬੀ ਜਗੀਰ ਕੌਰ ਨਾਲ ਭਾਵੇਂ ਲੱਖ ਮੱਤਭੇਦ ਹੋਣ। ਪਰ ਕਿਸੇ ਨੂੰ ਵੀ ਇਹ ਹੱਕ ਹਾਸਲ ਨਹੀਂ। ਉਹ ਇਸਤਰੀ ਜਾਤੀ ਲਈ ਅਜਿਹੇ ਬੋਲ ਕਬੋਲ ਬੋਲੇ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਰਘਵੀਰ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ। ਕਿ ਜਥੇਦਾਰ ਧਾਮੀ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕੀਤਾ ਜਾਵੇ। ਅਸੀਂ ਬਲਵਿੰਦਰ ਸਿੰਘ ਭੂੰਦੜ ਜੋ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਹਨ ਨੂੰ ਇਸ ਬਿਆਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਅਪੀਲ ਕਰਦੇ ਹਾਂ । ਇਸ ਦੇ ਨਾਲ ਹੀ ਅਸੀਂ ਵੋਮੈਨ ਕਮਿਸ਼ਨ ਨੂੰ ਵੀ ਅਪੀਲ ਕਰਦੇ ਹਾਂ। ਕਿ ਉਹ ਇਸ ਨੀਵੇਂ ਪੱਧਰ ਦੇ ਬਿਆਨ ਦਾ ਨੋਟਿਸ ਲੈ ਕੇ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਗਿੱਛ ਕਰਨ ਲਈ ਤਲਬ ਕਰਨ।