Breaking NewsChandigarhCityFeaturedIndiaPositive NewsReligiousअमृतसरजालंधरनई दिल्लीपंजाबराज्य समाचार

ਧਨ ਧਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਗਏ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ

Spread the love

ਪੰਜਾਬ ਹੌਟਮੇਲ, ਜਲੰਧਰ। ਨਿਰੰਕਾਰੀ ਜੋਤ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜਲੰਧਰ ਵਿੱਚ ਸਜਾਇਆ ਗਿਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼ਾਮਿਲ ਹੋਈਆਂ।

ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮਹੱਲਾ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਜਿਨਾਂ ਵਿੱਚ ਦਾਲ ਪ੍ਰਸ਼ਾਦਾ, ਖੀਰ ਦੇ ਲੰਗਰ ,ਅਤੇ ਕੋਫੀ ਦੇ ਲੰਗਰ ,ਲਗਾਏ ਗਏ ਇਹ ਲੰਗਰ ਸਵੇਰ ਤੋਂ ਹੀ ਨਿਰੰਤਰ ਚੱਲ ਰਹੇ ਸਨ।

ਪਾਲਕੀ ਸਾਹਿਬ ਨਾਲ ਚਲ ਰਹੀ ਸੰਗਤਾਂ ਲਈ ਲੱਡੂਆਂ ਦੇ ਲੰਗਰ ਵੱਖਰੇ ਤੌਰ ਤੇ ਵਰਤਾਏ ਗਏ ਲੰਗਰ ਬਣਾਉਣ ਦੀ ਸੇਵਾ ਰਜਿੰਦਰ ਸਿੰਘ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਸੋਨੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਬੌਬੀ ਬਹਿਲ ਨੇ ਕੀਤੀ ਇਸ ਮੌਕੇ ਤੇ ਬੋਲਦਿਆਂ ਕਮੇਟੀ ਦੇ ਆਗੂ ਸਿੱਖ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਇਹ ਸਾਡੇ ਵੱਡੇ ਭਾਗ ਹਨ ਸਾਨੂੰ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

ਗੁਰੂ ਸਾਹਿਬ ਨੇ ਸਾਨੂੰ ਸਿਮਰਨ ਅਤੇ ਸੇਵਾ ਦੇ ਦੋ ਐਸੇ ਸਿਧਾਂਤ ਦਿੱਤੇ ਹਨ ਜਿਸ ਦੀ ਬਰਕਤ ਨਾਲ ਸਿੱਖੀ ਸਾਰੇ ਸੰਸਾਰ ਵਿੱਚ ਚਾਨਣ ਵੰਡ ਰਹੀ ਹੈ ਇਸ ਸਮੇਂ ਵਿਸੇਸ ਤੌਰ ਕੈਬਨਿਟ ਮੰਤਰੀ ਮੁਹਿੰਦਰ ਭਗਤ ਨਿਤਿਨ ਕੋਹਲੀ , ਰਜਿੰਦਰ ਬੇਰੀਐਕਸ ਐੱਮ ਐਲ ਏ ਬਾਵਾ ਹੈਨਰੀ ਐਮ ਐਲ ਏ ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਸ਼ੈਰੀ ਚੱਢਾ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਬਿੱਲਾ ਕੌਂਸਲਰ ਸ਼ਿਵਮ ਕੌਂਸਲਰ,

ਜੁਆਇੰਟ ਪੁਲਸ ਕਮਿਸ਼ਨਰ ਸੰਦੀਪ ਸ਼ਰਮਾ ਡੀ ਸੀ ਪੀ ਨਰੇਸ਼ ਡੋਗਰਾ ਡੀ ਸੀ ਪੀ ਮਨਪ੍ਰੀਤ ਸਿੰਘ ਢਿੱਲੋਂ ਏ ਡੀ ਸੀ ਪੀ ਅਕਾਰਸ਼ੀ ਜੈਨ ਏ ਡੀ ਸੀ ਪੀ ਹਰਿੰਦਰ ਸਿੰਘ ਗਿੱਲ ਸ਼ੈਰੀ ਚੱਢਾ nitan ਜੀਤ ਸਿੰਘ ਲੋਕੇਸ਼ ਸਿੰਘ ਗੁਰਦੇਵ ਸਿੰਘ ਭਾਟੀਆ ਸਰਬਜੀਤ ਸਿੰਘ ਪਨੇਸਰ ਸ਼ ਤੇ ਲੰਗਰ ਵੰਡਣ ਦੀ ਸੇਵਾ ਕਰਨ ਵਾਲਿਆਂ ਵਿੱਚ ਸਿੱਖ ਲੱਖਤਾਲਮੇਲ ਕਮੇਟੀ ਦੇ ਸਮੂਹ ਮੈਂਬਰ ਜਿਨ੍ਹਾਂ ਵਿਚ ਹਰਜਿੰਦਰ ਸਿੰਘ ਪਰੂਥੀ, ਲੱਕੀ ਧੀਮਾਨ, ਹਰਪਾਲ ਸਿੰਘ ਪਾਲੀ, ਹਰਨੇਕ ਸਿੰਘ ਨੇਕੀ, ਲਖਬੀਰ ਸਿੰਘ ਲੱਕੀ ਸੰਨੀ ਰਠੋਰ ਪਲਵਿੰਦਰ ਸਿੰਘ ਪਰਮਜੀਤ ਸਿੰਘ ਬਸਤੀ ਮਿੱਠੂ ਸੁੱਖਾ ਪਰਮਾਰ ਬਾਬਾ ਰਣਜੀਤ ਸਿੰਘ ਨੋਨੀ ਹਰਮਨ ਜੋਤ ਸਿੰਘ ਬੱਠਲਾ ਰਣਜੀਤ ਸਿੰਘ ਗੋਲਡੀ ਹਾਜਰ ਸਨ।

ਭਾਈ ਘਨ੍ਹਈਆ ਜੀ ਸੇਵਕ ਦਲ ਜਲੰਧਰ ਵੱਲੋਂ ਜਲ ਦੀ ਸੇਵਾ ਕੀਤੀ ਗਈ।

Leave a Reply

Your email address will not be published. Required fields are marked *