ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਪਤੰਗਾਂ ਵੇਚਣ ਵਾਲੇ ਦੁਕਨਦਾਰਾਂ ਨੂੰ ਮਿਲੇ, ਚਾਈਨਾ ਡੋਰ ਨਾ ਵੇਚਣ ਦੀ ਕੀਤੀ ਬੇਨਤੀ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਲੋਹੜੀ ਅਤੇ ਮਾਘੀ ਦੇ ਦਿਨਾਂ ਵਿੱਚ ਪਤੰਗਾ ਉਡਾਣ ਦਾ ਆਮ ਰੁਝਾਨ ਹੈ। ਅਤੇ ਇਹ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਪਰ ਇਸਤੇ ਨਾਲ ਚਾਈਨਾ ਡੋਰ ਵੀ ਚਲ ਰਹੀ ਹੈ ਜੌ ਕਿ ਜਾਣ ਲੇਵਾ ਸਾਬਿਤ ਹੋ ਰਹੀ ਹੈ।

ਇਸ ਸਬੰਧ ਵਿੱਚ ਅੱਜ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਮਨਦੀਪ ਸਿੰਘ ਬੱਲੁ ਜਗਮੋਹਨ ਸਿੰਘ ਛਾਬੜਾ ਹੋਰ ਮੈਂਬਰ ਡੋਰ ਤੇ ਪਤੰਗ ਵੇਚਣ ਵਾਲਿਆਂ ਦੁਕਾਨਦਾਰਾਂ ਨੂੰ ਮਿਲੇ ਅਤੇ ਚਾਈਨਾ ਡੋਰ ਬਿਲਕੁਲ ਵੀ ਨਾ ਵੇਚਣ ਦੀ ਬੇਨਤੀ ਕੀਤੀ।
ਅਤੇ ਦੱਸਿਆ ਕਿ ਇਹ ਡੋਰ ਆਮ ਨਾਗਰਿਕਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਲਈ ਵੀ ਜਾਨ ਸੇਵਾ ਸਾਬਤ ਹੋ ਰਹੀ ਹੈ। ਇਸ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਸਾਰੇ ਦੁਕਾਨਦਾਰ ਵੀਰ ਚਾਈਨਾ ਡੋਰ ਨਾ ਵੇਚਣ ਅਤੇ ਚਾਈਨਾ ਡੋਰ ਦਾ ਮੁਕੰਮਲ ਬਾਈਕਾਟ ਕਰਨ ।
ਇਸ ਮੌਕੇ ਤੇ ਉਕਤ ਆਗੂਆਂ ਨੇ ਕਿਹਾ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੈ ਤਾਂ ਇਸ ਦੀ ਜਾਣਕਾਰੀ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੂਲੀ ਅਲੀ ਮਹੱਲਾ ਵਿਖੇ ਦਿੱਤੀ ਜਾਵੇ।
ਅਸੀਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾ ਕੇ ਉਸ ਨੂੰ ਇਸਦੀ ਸਜਾ ਦਵਾਈ ਜਾਏਗੀ ਓਹਨਾ ਕਿਹਾ ਚਾਈਨਾ ਡੋਰ ਤੋ ਬਚਣਾ ਬਹੁਤ ਜਰੂਰੀ ਹੈ ਕਿਉਂਕਿ ਸੜਕ ਤੇ ਜਾਂਦਾ ਆਦਮੀ ਔਰਤ ਅਤੇ ਬੱਚਿਆਂ ਦੇ ਨਾਲ ਨਾਲ ਪਸ਼ੂ ਅਤੇ ਪੰਛੀ ਵੀ ਇਸ ਦਾ ਸ਼ਿਕਾਰ ਬਣ ਰਹੇ ਹਨ।
ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਚਾਈਨਾ ਡੋਰ ਦੀ ਸਪਲਾਈ ਕਿੱਥੋ ਹੂੰਦੀ ਹੈ ਇਸ ਤੇ ਤੂਰੰਤ ਰੋਕ ਲਗਾਈ ਜਾਵੇ ਤਾਂ ਹੀ ਅਸੀਂ ਇਸ ਦੇ ਦੂਰ ਪ੍ਰਭਾਵਾਂ ਤੋਂ ਬਚ ਸਕਦੇ ਹਾਂ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਕਰਾਰ ਖਾਂ ਰਜਿੰਦਰ ਸਿੰਘ ਸੇਠੀ ਹਾਜਰ ਸਨ।
#SikhTalMelCommittee #BanChineseKiteString #NoChinaDor #SafeKiteFlying #SaveLives #PublicAwareness #PunjabNews
