Breaking NewsBusinessChandigarhCityFeaturedJalandharPositive Newsजालंधरपंजाबराज्य समाचार

ਹੋਲੀ ਮੌਕੇ 4 ਤਾਰੀਖ ਨੂੰ ਬਾਜ਼ਾਰ ਰਹੇਗਾ ਬੰਦ: ਰਾਮਾ ਮੰਡੀ ਕਲਾਥ ਐਂਡ ਗੋਲਡ ਐਸੋਸੀਏਸ਼ਨ ਦਾ ਐਲਾਨ

Spread the love

ਪੰਜਾਬ ਹੌਟਮੇਲ, ਜਲੰਧਰ। Gurinder Singh Bhatia, ਪ੍ਰਧਾਨ ਕਲਾਥ ਐਂਡ ਗੋਲਡ ਐਸੋਸੀਏਸ਼ਨ ਰਾਮਾ ਮੰਡੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ 4 ਤਾਰੀਖ ਨੂੰ ਸਾਰਾ ਬਾਜ਼ਾਰ ਬੰਦ ਰਹੇਗਾ।

ਇਹ ਫੈਸਲਾ ਸਾਰੇ ਵਪਾਰੀਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ ਤਾਂ ਜੋ ਸਭ ਮੈਂਬਰ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਤਿਉਹਾਰ ਮਨਾਉਣ।

ਇਸ ਫੈਸਲੇ ਵਿੱਚ ਭੂਪਿੰਦਰ ਸਿੰਘ, ਜਸਵਿੰਦਰ ਸਿੰਘ ਟਿੰਕੂ, ਬੇਹਲ ਪਰਿਵਾਰ, ਰਣਜੀਤ ਸਿੰਘ ਖਾਲਸਾ, ਸਨੀ, ਸੋਨੂ, ਹਰਸ਼, ਅਸ਼ਵਨੀ ਭੱਲਾ ਅਤੇ ਬੱਗਾ ਜੀ ਸਮੇਤ ਹੋਰ ਵਪਾਰੀਆਂ ਦਾ ਪੂਰਾ ਸਹਿਯੋਗ ਰਿਹਾ।

ਐਸੋਸੀਏਸ਼ਨ ਵੱਲੋਂ ਸਭ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ 4 ਤਾਰੀਖ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਹੋਲੀ ਦਾ ਤਿਉਹਾਰ ਪਿਆਰ ਅਤੇ ਸਾਂਝ ਨਾਲ ਮਨਾਇਆ ਜਾਵੇ।

Leave a Reply

Your email address will not be published. Required fields are marked *