Jalandhar : ਐਮਾਜ਼ੋਨ ਕੰਪਨੀ ਵੱਲੋਂ ਪਵਿੱਤਰ ਗੁਟਕਾ ਸਾਹਿਬ ਆਨਲਾਈਨ ਸੇਲ ਕਰਨ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ
ਥਾਣਾ ਰਾਮਾ ਮੰਡੀ Jalandhar ਵਿੱਚ ਪੁਲਿਸ ਕਾਰਵਾਈ ਲਈ ਦਿੱਤੀ ਸ਼ਿਕਾਇਤ
ਪੰਜਾਬ ਹੌਟਮੇਲ, ਜਲੰਧਰ। ਅੱਜ ਸਿੱਖ ਤਾਲਮੇਲ ਕਮੇਟੀ Jalandhar ਵੱਲੋਂ ਆਨਲਾਈਨ ਵਪਾਰਕ ਵੈਬਸਾਈਟ ਐਮਾਜ਼ੋਨ ਖੋਲੀ ਗਈ ਤਾਂ ਓਹਨਾ ਦੇਖਿਆ ਕਿ ਉੱਥੇ ਪਵਿੱਤਰ ਗੁਰਬਾਣੀ ਦੇ ਨਿਤਨੇਮ ਵਾਲੇ ਗੁਟਕੇ ਦੀ ਸੇਲ ਲੱਗੀ ਦਿਖਾਈ ਗਈ ਸੀ ।ਤੇ ਵੱਖ ਵੱਖ ਪੋਸਟਾਂ ਪਾ ਕੇ ਵੱਖ-ਵੱਖ ਤਰ੍ਹਾਂ ਦੇ ਰੇਟ ਸੇਲ ਰਾਹੀਂ ਘਟਾ ਕੇ ਲਿਖੇ ਹੋਏ ਸਨ ।ਜਿਸ ਤੋਂ ਬਅਦ ਕਮੇਟੀ ਦੇ ਮੈਂਬਰ ਤੁਰੰਤ ਹਰਕਤ ਵਿੱਚ ਆਏ । ਅਤੇ ਇਕੱਠੇ ਹੋ ਕੇ ਐਮਾਜ਼ੋਨ ਦੇ ਚੋਗੀਟੀ ਬਾਈਪਾਸ ਸਥਿਤ ਦਫਤਰ ਵਿੱਚ ਜਬਰਦਸਤ ਰੋਸ ਵਿਖਾਵਾ ਕੀਤਾ। ਅਤੇ ਅਜਿਹੇ ਦਫਤਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਜਿਸ ਕੰਪਨੀ ਵਿੱਚ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ।
ਰੋਸ ਪ੍ਰਦਰਸ਼ਨ ਨੂੰ ਦੇਖਦੇ ਥਾਣਾ ਰਾਮਾ ਮੰਡੀ ਦੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ,ਅਤੇ ਐਮਜ਼ਨ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਪਰੰਤ ਥਾਣਾ ਮੁਖੀ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਕਿਹਾ ।ਕੀ ਤੁਸੀਂ ਸਾਰੇ ਪੁਲਿਸ ਥਾਣਾ ਰਾਮਾ ਮੰਡੀ ਆਓ । ਉਥੇ ਲਿਖਤੀ ਰੂਪ ਵਿੱਚ ਸ਼ਿਕਾਇਤ ਦਿਓ।ਅਸੀਂ ਪਹਿਲ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।
ਅਤੇ ਕਿਸੇ ਨੂੰ ਵੀ ਗੁਰਬਾਣੀ ਦੀ ਸਰਬ ਉੱਚਤਾ ਨੂੰ ਨੀਵਾਂ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਕਮੇਟੀ ਦੇ ਆਗੂਆਂ ਹਰਪਾਲ ਸਿੰਘ ਚੱਡਾ, ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਨੀਟੂ, ਕੌਂਸਲਰ ਸ਼ੈਰੀ ਚੱਡਾ, ਤਜਿੰਦਰ ਸਿੰਘ ਸੰਤ ਨਗਰ(ਮੀਡੀਆ ਇੰਚਾਰਜ) , ਜੇਐਸ ਬੱਗਾ ਨੇ ਇਹ ਵੀ ਦੱਸਿਆ। ਕਿ ਐਮਾਜ਼ੋਨ ਕੰਪਨੀ ਵੱਲੋਂ ਨਾ ਕੇਵਲ ਪਵਿੱਤਰ ਗੁਟਕੀਆਂ ਨੂੰ ਸੇਲ ਕੀਤਾ ਜਾ ਰਿਹਾ ਹੈ।
ਬਲਕਿ ਉਹਨਾਂ ਦਾ ਨਿਰਾਦਰ ਵੀ ਕੀਤਾ ਜਾ ਰਿਹਾ ਹੈ। ਕਿਉਂਕਿ ਕੰਪਨੀ ਵੱਲੋਂ ਕਈ ਹੋਰ ਵੀ ਇਤਰਾਜ਼ਯੋਗ ਵਸਤੂਆਂ ਜਿਵੇਂ ਕਿ ਸਿਗਰਟ, ਸੁਪਾਰੀਨੋਮਾ ,ਵਸਤੂਆਂ ਅਤੇ ਜੁੱਤੀਆਂ ਵਗੈਰਾ ਸਮਾਨ ਦੇ ਨਾਲ ਹੀ ਪਵਿੱਤਰ ਗੁਟਕੇ ਨੂੰ ਵੀ ਡਿਲੀਵਰੀ ਵਾਸਤੇ ਭੇਜਿਆ ਜਾਂਦਾ ਹੈ। ਜਿਸ ਨਾਲ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਜੋ ਕਿ ਕਿਸੇ ਸਿੱਖ ਨੂੰ ਵੀ ਮਨਜ਼ੂਰ ਨਹੀਂ ਹੋਵੇਗੀ। ਇਸ ਉਪਰੰਤ ਸਮੁੱਚੇ ਮੈਂਬਰਾਂ ਵੱਲੋ ਥਾਣਾ ਰਾਮਾ ਮੰਡੀ ਪਹੁੰਚ ਕੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਉੱਥੇ ਮੌਜੂਦ ਅਰੁਣ ਕੁਮਾਰ ਬਾਲੀ ਸਬ ਇੰਸਪੈਕਟਰ ਨੂੰ ਦਰਖਾਸਤ ਦਿੱਤੀ।
ਅਤੇ ਉਹਨਾਂ ਕੋਲੋਂ ਸ਼ਿਕਾਇਤ ਨੰਬਰ 90-5BH ਲਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਜੇਐਸ ਬੱਗਾ, ਹਰਜੋਤ ਸਿੰਘ ਲੱਕੀ ਮੁੱਖ ਬੁਲਾਰਾ ਸਿੰਘ ਸਭਾਵਾਂ, ਸਤਪਾਲ ਸਿੰਘ ਸਿਦਕੀ , ਗੁਰਦੀਪ ਸਿੰਘ ਕਾਲੀਆ ਕਲੋਨੀ,ਗੁਰਵਿੰਦਰ ਸਿੰਘ ਨਾਗੀ, ਵਿੱਕੀ ਸਿੰਘ ਖਾਲਸਾ, ਸੰਨੀ ਸਿੰਘ ਉਬਰਾਏ ,ਗੁਰਬਖਸ਼ ਸਿੰਘ ,ਲਖਬੀਰ ਸਿੰਘ ਲੱਕੀ ,ਪਵਨ ਜੋਤ ਸਿੰਘ ਸਤਨਾਮੀਆਂ, ਗੁਰਮੀਤ ਸਿੰਘ ਜੋਤ, ਆਦੀ ਹਾਜ਼ਰ ਸਨ।