Breaking NewsPositive Newsचंडीगढ़जालंधरदेश-विदेशधर्म-कर्मपंजाबफीचर्स

Jalandhar News: ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੇਰਕਾ ਮਿਲਕ ਪਲਾਂਟ ਵਿਖੇ ਨਗਰ ਕੀਰਤਨ ਸਜਾਏ ਗਏ

Spread the love

ਪੰਜਾਬ ਹੋਟਮੇਲ, ਜਲੰਧਰ। Religious event organised in Jalandhar of Sahib Shri Guru Guru amardas Ji birthday) ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜੋ 11 ਮਈ ਨੂੰ ਆ ਰਿਹਾ ਹੈ, ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਵੇਰਕਾ ਮਿਲਕ ਪਲਾਟ ਵੱਲੋਂ ਸਜਾਏ ਗਏ । ਨਗਰ ਕੀਰਤਨ ਵਿੱਚ ਵੱਖ-ਵੱਖ ਕੀਰਤਨੀ ਜੱਥੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਿਲ ਹੋਏ। ਸਮੁੱਚੇ ਰੂਟ ਤੇ ਗੁਰੂ ਜਸ ਗਾਇਨ ਕੀਤਾ ਗਿਆ।

ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ।ਨਗਰ ਕੀਰਤਨ ਵਿੱਚ ਗੁਰੂ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਬੀਬੀਆਂ ਸਫਾਈ ਦੀ ਸੇਵਾ ਕਰ ਰਹੀਆਂ ਸਨ ।ਅਤੇ ਫੁੱਲਾਂ ਵਰਖਾ ਕੀਤੀ ਜਾ ਰਹੀ ਸੀ। ਇਹ ਨਗਰ ਕੀਰਤਨ ਵਿੱਚ ਸਮੁੱਚੇ ਇਲਾਕੇ ਦੀ ਪਰਿਕਰਮਾ ਕਰਦਾ ਹੋਇਆ। ਗੁਰੂ ਘਰ ਆ ਕੇ ਸਮਾਪਤ ਹੋਇਆ।

ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਜਦੋਂ ਗੁਰਦੁਆਰਾ ਕਾਲੀਆ ਫਾਰਮ ਵਿਖੇ ਪਹੁੰਚਿਆ। ਉੱਥੇ ਸੰਗਤਾਂ ਵੱਲੋਂ ਆਈਸਕ੍ਰੀਮ ਦੇ ਲੰਗਰ ਲਗਾਏ ਗਏ ਸਨ ਇਹਨਾਂ ਲੰਗਰ ਦੀ ਸੇਵਾ ਗੁਰੂ ਘਰ ਕਾਲੀਆ ਕਲੋਨੀ ਅਤੇ ਮਾਈ ਭਾਗੋ ਸੇਵਾ ਦਲ ਵੱਲੋਂ ਕੀਤੀ ਗਈ।

ਨਗਰ ਕੀਰਤਨ ਵਿੱਚ ਗੁਰੂ ਘਰ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ, ਸਕੱਤਰ ਜਗੀਰ ਸਿੰਘ, ਕਾਲੀਆ ਫਾਰਮ ਦੇ ਪ੍ਰਧਾਨ ਦਰਸ਼ਨ ਸਿੰਘ ਮਾਈ ਭਾਗੋ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀਆ ਕਲੋਨੀ ,ਮੱਖਨ ਸਿੰਘ ਬਲਬੀਰ ਸਿੰਘ, ਗੁਰਪ੍ਰੀਤ ਸਿੰਘ ,ਜੀਤੀ ਸਿੰਘ ਇੰਦਰਜੀਤ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ ਬਾਜਵਾ, ਹਰਜੀਤ ਸਿੰਘ, ਦਿਆਲ ਸਿੰਘ ,ਗਗਨਦੀਪ ਸਿੰਘ, ਰਣਜੀਤ ਸਿੰਘ ਬਾਠ ਅਤੇ ਬਲਦੇਵ ਸਿੰਘ ਸ਼ਾਮਿਲ ਸਨ।

Leave a Reply

Your email address will not be published. Required fields are marked *