Breaking NewsPositive Newsचंडीगढ़जालंधरपंजाबफीचर्स

Jalandhar News: ਪੰਜਾਬ ਸਾਹਿਤਕ ਮੰਚ ਵੱਲੋਂ ਜਲੰਧਰ ਮਹੀਨਾਵਾਰ ਕਵੀ ਦਰਬਾਰ ਸਮਾਗਮ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਕਰਵਾਇਆ

Spread the love

ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਲੇਖਿਕਾ ਸੁਰਜੀਤ ਟੋਰਾਂਟੋ ਦੀ ਪੁਸਤਕ ਲੋਕ ਅਰਪਣ

ਪੰਜਾਬ ਹੌਟਮੇਲ, ਜਲੰਧਰ।‌ ਪੰਜਾਬ ਸਾਹਿਤਕ ਮੰਚ ਜਲੰਧਰ ਜੋ ਕਿ ਪੰਜ ਕੁ ਮਹੀਨੇ ਪਹਿਲਾ ਹੀ ਹੌਂਦ ਵਿੱਚ ਆਇਆ ਹੈ ਅਤੇ ਹਰ ਮਹੀਨੇ ਸਾਹਿਤ ਦੇ ਖੇਤਰ ਵਿੱਚ ਨਿੱਤ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ। ਜਿਸ ਵਿੱਚ ਇੱਕ ਵੱਡੀ ਪੁਲਾਂਘ ਸ਼ੁਕਰਵਾਰ ਨੂੰ ਮੰਚ ਦਾ ਮਹੀਨਾਵਾਰ ਕਵੀ ਦਰਬਾਰ ਸਮਾਗਮ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਭਗਤ ਨਾਮਦੇਵ ਚੌਂਕ ਜਲੰਧਰ ਵਿਖੇ ਕਰਵਾਇਆ ਗਿਆ।

ਸ਼ੁਰੂ ਵਿੱਚ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਅੰਤ ਵਿੱਚ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇੰ ਗਲਪਕਾਰ, ਸ਼ਾਇਰਾ ਅਤੇ ਲੇਖਿਕਾ ਸੁਰਜੀਤ (ਟੋਰਾਂਟੋ, ਕੈਨੇਡਾ) ਦੀ ਵਾਰਤਕ ਪੁਸਤਕ “ਜਿੰਦਗੀ ਇਕ ਹੁਨਰ” ਦਾ ਲੋਕ ਅਰਪਣ ਵੀ ਕੀਤਾ ਗਿਆ।

ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਮੰਚ ਵੱਲੋਂ ਇਹ ਚੌਥੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਡਾ.ਲਖਵਿੰਦਰ ਸਿਘ ਜੌਹਲ, ਕੁਲਦੀਪ ਸਿੰਘ ਬੇਦੀ, ਮੱਖਣ ਮਾਨ ਅਤੇ ਪ੍ਰੋ.ਕੁਲਜੀਤ ਕੌਰ ਵੱਲੋਂ ਵਾਰਤਕ ਪੁਸਤਕ “ਜ਼ਿੰਦਗੀ ਇੱਕ ਹੁਨਰ” ਸਬੰਧੀ ਚਾਨਣਾ ਪਾਇਆ ਗਿਆ ਅਤੇ ਸੁਰਜੀਤ (ਟੋਰਾਂਟੋ ਕੈਨੇਡਾ) ਨੂੰ ਪੁਸਤਕ ਲਈ ਅਤੇ ਮੰਚ ਨੂੰ ਇਸ ਵੱਡੇ ਉਪਰਾਲੇ ਲਈ ਵਧਾਈ ਦਿੱਤੀ ਗਈ।

ਲੇਖਿਕਾ ਸੁਰਜੀਤ ਨੂੰ ਪੰਜਾਬ ਸਾਹਿਤਕ ਮੰਚ ਵੱਲੋਂ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸੰਗਤ ਰਾਮ ਵਾਈਸ ਚੇਅਰਮੈਨ ਵਿਰਸਾ ਵਿਹਾਰ, ਜਗਦੀਸ਼ ਰਾਣਾ, ਲਾਲੀ ਕਰਤਾਰਪੁਰੀ,ਅਮਰ ਸਿੰਘ ਅਮਰ, ਮਨਜੀਤ ਸਿੰਘ ਮਿੱਤਰ, ਸੁਖਦੇਵ ਸਿੰਘ ਗੰਢਵਾਂ ਅਤੇ ਸਾਹਿਬਾ ਜੀਟਨ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਸਮਾਗਮ ਵਿੱਚ ਮੈਡਮ ਗੁਰਬਚਨ ਕੌਰ ਦੂਆ ਅਤੇ ਬਲਵੀਰ ਕੌਰ ਰਾਏਕੋਟੀ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਇਸ ਸਮੇਂ ਕਵੀ ਦਰਬਾਰ ਵਿੱਚ 55 ਤੋਂ ਵੱਧ ਮਹਾਨ ਸਾਹਿਤਕਾਰ/ ਕਵੀਆਂ ਦਾ ਇੱਕਠ ਸਾਬਿਤ ਕਰਦਾ ਹੈ ਕਿ ਇਹ ਮੰਚ ਹਰ ਮਹੀਨੇ ਅਣਥੱਕ ਮਿਹਨਤ ਕਰਕੇ ਸਾਹਿਤ ਦੇ ਖੇਤਰ ਵਿੱਚ ਬਾਖੂਬੀ ਸੇਵਾ ਕਰ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਨਾਲ-ਨਾਲ ਬੁਲੰਦੀਆਂ ਨੂੰ ਵੀ ਛੋਹ ਰਿਹਾ ਹੈ।

ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖ਼ਲ ਨੇ ਬਾਖੂਬੀ ਨਿਭਾਈ। ਸਾਹਿਤਕਾਰਾਂ ਲਾਲੀ ਕਰਤਾਰਪੁਰੀ, ਸੋਢੀ ਸੱਤੋਵਾਲੀ, ਹਰਜਿੰਦਰ ਸਿੰਘ ਜਿੰਦੀ, ਗੁਰਦੀਪ ਸਿੰਘ ਸੈਣੀ, ਦਲਜੀਤ ਕੁਮਾਰ ਮਹਿਮੀ, ਮਨਜੀਤ ਸਿੰਘ ਮਿੱਤਰ, ਸਾਹਿਬਾ ਜੀਟਨ ਕੌਰ, ਭਗਵੰਤ ਸਿੰਘ, ਨਿਰਮਲ ਸਿੰਘ ਧਾਰੀਵਾਲ, ਜਗਦੀਸ਼ ਰਾਣਾ, ਆਸ਼ੀ ਈਸਪੁਰੀ, ਸੰਗਤ ਰਾਮ, ਮੈਡਮ ਸੀਮਾ, ਹਰਦੀਪ ਕੌਰ, ਹਰਜਿੰਦਰ ਕੌਰ, ਅਵਤਾਰ ਸਿੰਘ ਬੈਂਸ,

ਅਮਰ ਸਿੰਘ ਅਮਰ, ਨਕਾਸ਼ ਚਿਤੈਵਾਨੀ, ਦੀਪਕ ਮਹਿਤਾ, ਸੁਖਦੇਵ ਸਿੰਘ ਗੰਢਵਾਂ, ਤਰਸੇਮ ਜਲੰਧਰੀ, ਕੁਲਦੀਪ ਸਿੰਘ ਬੇਦੀ, ਕੀਮਤੀ ਕੈਸਰ, ਗੁਰਚਰਨ ਸਿੰਘ ਦਿਲਬਰ, ਰਾਜੀਵ ਜੈਰਥ, ਮਨਜੀਤ ਕੌਰ ਬੁੱਟਰ, ਗੁਰਬਚਨ ਕੌਰ ਦੂਆ, ਹਰਵਿੰਦਰ ਸਿੰਘ ਅਲਵਾਦੀ, ਪ੍ਰਿੰਸੀਪਲ ਸੁਰਿੰਦਰ ਮੋਹਨ, ਜੋਗਿੰਦਰ ਸਿੰਘ, ਇੰਦਰ ਸਿੰਘ ਮਿਸਰੀ, ਸੰਤ ਸਿੰਘ ਸੰਧੂ, ਅਸ਼ੋਕ ਟਾਂਡੀ, ਮੁਖਤਿਆਰ ਸਿੰਘ ਸਿਵਾਨ, ਰਘਵੀਰ ਸਿੰਘ ਕੁਲਾਰ, ਵਿਜੇ ਫਿਰਾਕ, ਡਾ. ਰਕੇਸ਼ ਬਾਲੀ,

ਸੁਰਜੀਤ ਸਿੰਘ ਸਸਤਾ ਆਇਰਨ, ਸਮਰਿਤੀ, ਸੁਰਜੀਤ ਕੌਰ, ਰਮੇਸ਼ ਮੌਦਗਿੱਲ, ਪ੍ਰਦੀਪ ਕੁਮਾਰ, ਧਰਮਵੀਰ, ਸੁਰਜੀਤ ਟੋਰਾਂਟੋ ਕੈਨੇਡਾ, ਲਖਵਿੰਦਰ ਸਿੰਘ ਜੌਹਲ, ਬਲਜੀਤ ਕੌਰ, ਜਸਪਾਲ ਜ਼ੀਰਵੀ, ਸੰਤੋਖ ਸਿੰਘ, ਮੱਖਣ ਮਾਨ, ਸੁਰਿੰਦਰ ਗੁਲਸ਼ਨ, ਪ੍ਰੋ.ਕੁਲਜੀਤ ਕੌਰ, ਬਲਵੀਰ ਕੌਰ ਰਾਏ ਕੋਟੀ,

ਅਵਤਾਰ ਸਿੰਘ ਖਾਲਸਾ ਅਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਨੇ ਆਪਣੀਆਂ ਉਨਦਾ ਰਚਨਾਵਾਂ ਨੂੰ ਸਮੇਂ ਦੇ ਅੰਦਰ ਰਹਿ ਕੇ ਬਾਖੂਬੀ ਪੇਸ਼ ਕਰਕੇ ਇਸ ਸਮਾਗਮ ਨੂੰ ਸਫਲ ਸਮਾਗਮ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਜਿਸ ਨਾਲ ਸਮਾਗਮ ਸਮੇਂ ਸਿਰ ਸਮਾਪਤ ਹੋ ਸਕਿਆ।

ਇਹ ਸਮਾਗਮ ਹਰਜਿੰਦਰ ਸਿੰਘ ਜਿੰਦੀ ਵੱਲੋਂ ਉਨ੍ਹਾਂ ਦੇ ਆਪਣੇ ਯੂ ਟਿਊਬ ਚੈਨਲ ‘ਪੰਜਾਬ ਦੇ ਲਿਖਾਰੀ’ ਤੇ ਲਾਈਵ ਚਲਾਇਆ ਗਿਆ।

Leave a Reply

Your email address will not be published. Required fields are marked *