Jalandhar: ਪੰਜਾਬ ਸਾਹਿਤਕ ਮੰਚ ਵੱਲੋਂ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ ਸੰਗ੍ਰਹਿ ਲੋਕ ਅਰਪਣ
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਸਾਹਿਤਕ ਮੰਚ ਜਲੰਧਰ ਜੋ ਕਿ ਕੁਝ ਕੁ ਸਮੇਂ ਤੋਂ ਹੋਂਦ ਵਿੱਚ ਆਇਆ ਹੈ ਅਤੇ ਬਹੁਤ ਹੀ ਥੋੜੇ ਸਮੇਂ ਵਿੱਚ ਸਾਹਿਤ ਦੀ ਸੇਵਾ ਨੂੰ ਬਾਖੂਬੀ ਨਿਭਾ ਕੇ ਬੁਲੰਦੀਆਂ ਨੂੰ ਛੂਹ ਰਿਹਾ ਹੈ,ਵਲੋਂ ਪ੍ਰਸਿੱਧ ਕਵੀ ਸੁਖਦੇਵ ਸਿੰਘ ਗੰਡਵਾਂ ਦਾ ਕਾਵਿ ਸੰਗ੍ਰਹਿ ‘ਧਰਤੀ ਪੰਜਾਬ ਦੀਏ’ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਲੋਕ ਅਰਪਣ ਕੀਤਾ ਗਿਆ।

ਇਸ ਵਿੱਚ ਸ਼ੇਲਿੰਦਰਜੀਤ ਸਿੰਘ ਰਾਜਨ ਮੁੱਖ ਸੰਚਾਲਕ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਮੁੱਖ ਮਹਿਮਾਨ ਅਤੇ ਡਾਕਟਰ ਜਗੀਰ ਸਿੰਘ ਨੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਸ਼ੁਰੂ ਵਿੱਚ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸ਼ਖਸ਼ੀਅਤਾਂ ਸ਼ੇਲਿੰਦਰਜੀਤ ਸਿੰਘ ਰਾਜਨ, ਡਾ. ਜਗੀਰ ਸਿੰਘ ਨੂਰ, ਦਲਬੀਰ ਸਿੰਘ ਰਿਆੜ, ਜਗਦੀਸ਼ ਰਾਣਾ, ਮਨੋਜ ਫਗਵਾੜਵੀ,ਸੁਖਦੇਵ ਸਿੰਘ ਗੰਡਵਾਂ ਅਤੇ ਅਵਤਾਰ ਸਿੰਘ ਬੈਂਸ ਦੀ ਜਾਣ ਪਛਾਣ ਕਰਵਾਈ ਗਈ।
ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਸੁਖਦੇਵ ਸਿੰਘ ਗੰਢਵਾਂ ਦੇ ਕਾਵਿ ਸੰਗ੍ਰਹਿ ‘ਧਰਤੀ ਪੰਜਾਬ ਦੀਏ’ ਤੇ ਡਾ. ਜਗੀਰ ਸਿੰਘ ਨੂਰ ਵੱਲੋਂ ਲਿਖਿਆ ਪਰਚਾ ਬਾਖੂਬੀ ਪੜੵਿਆ ਗਿਆ ਅਤੇ ਇਹ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।ਇਸ ਸਮੇੰ ਪ੍ਰਬੰਧ ਕਰਤਾਵਾਂ ਲਾਲੀ ਕਰਤਾਰਪੁਰੀ, ਮਨਜੀਤ ਸਿੰਘ,ਅਮਰ ਸਿੰਘ ਅਮਰ ਤੇ ਸਾਹਿਬਾਂ ਜੀਟਨ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਸਿੰਘ ਜਿੰਦੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮੇਂ ਕਵੀ ਦਰਬਾਰ ਵਿੱਚ ਕਵੀਆਂ ਦਲਜੀਤ ਮਹਿਮੀ,ਡਾ.ਰਕੇਸ਼ ਬਾਲੀ,ਹਰਭਜਨ ਸਿੰਘ ਭਗਰੱਥ, ਤਰਸੇਮ ਜਲੰਧਰੀ,ਪਰਸ਼ੋਤਮ ਲਾਲ ਸਰੋਏ,ਕੇ ਕੇ ਸਾਹਿਬ, ਨਾਨਕ ਚੰਦ,ਗੁਰਦੀਪ ਸਿੰਘ ਸੈਣੀ,ਮਨਜੀਤ ਕੌਰ ਮੀਸ਼ਾ, ਜਰਨੈਲ ਸਿੰਘ ਸਾਖੀ,ਬੀਬਾ ਕੁਲਵੰਤ,ਮਾਧਵੀ ਅਗਰਵਾਲ,ਰੋਹਿਤ ਸਿੱਧੂ,ਅਸ਼ੋਕ ਟਾਂਡੀ, ਪ੍ਰਿੰਸੀਪਲ ਸੁਰਿੰਦਰ ਮੋਹਨ, ਜਸਪਾਲ ਜੀਰਵੀ,ਕੀਮਤੀ ਕੈਸਰ, ਪਰਮਦਾਸ ਹੀਰ,ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ,ਮੱਖਣ ਸਿੰਘ ਭੈਣੀਵਾਲ,ਡਾ.ਰਾਮ ਮੂਰਤੀ, ਮਨਜੀਤ ਸਿੰਘ ਵੱਸੀ,
ਭਗਵੰਤ ਸਿੰਘ,ਤਨਜੀਤ ਪਾਲ ਕੌਰ, ਸੁਰਿੰਦਰ ਗੁਲਸ਼ਨ,ਦਲਬੀਰ ਸਿੰਘ ਰਿਆੜ,ਜਗਦੀਸ਼ ਰਾਣਾ,ਮਨਜੀਤ ਸਿੰਘ,ਅਮਰ ਸਿੰਘ ਅਮਰ,ਮਨੋਜ ਫਗਵਾੜਵੀ,ਲਾਲੀ ਕਰਤਾਰਪੁਰੀ,ਹਰਜਿੰਦਰ ਸਿੰਘ ਜਿੰਦੀ, ਸ਼ੇਲਿੰਦਰਜੀਤ ਸਿੰਘ ਰਾਜਨ,ਸੁਖਦੇਵ ਸਿੰਘ ਗੰਡਵਾਂ, ਅਵਤਾਰ ਸਿੰਘ ਬੈਂਸ ਅਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਨੇ ਰਚਨਾਵਾਂ ਰਾਹੀਂ ਹਾਜ਼ਰੀ ਲਵਾਈ।
ਅੰਤ ਵਿੱਚ ਆਏ ਹੋਏ ਕਵੀ ਸਾਹਿਬਾਨਾਂ ਨੂੰ ਮੰਚ ਵੱਲੋਂ ਸਨਮਾਨ ਪੱਤਰ ਰਾਹੀਂ ਸਨਮਾਨਿਤ ਕੀਤਾ ਗਿਆ। ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਅਤੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।